ਦੇਸ਼, 05 ਸਤੰਬਰ 2026: ਭਾਰਤੀ ਜੂਨੀਅਰ ਰਾਈਫਲ ਨਿਸ਼ਾਨੇਬਾਜ਼ਾਂ ਨੇ ਇੱਕ ਭਾਰਤੀ ਖੇਡ ਅਥਾਰਟੀ (SAI) ਕੋਚ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਭਾਰਤੀ ਸ਼ੂਟਿੰਗ ਟੀਮ ਜੂਨ ‘ਚ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ‘ਚ ਹਿੱਸਾ ਲੈਣ ਲਈ ਜਰਮਨੀ ਦੇ ਸੁਹਲ ਗਈ ਸੀ। ਦੋਸ਼ ਹੈ ਕਿ ਇਸ ਸਮੇਂ ਦੌਰਾਨ ਕੁਝ ਨਿਸ਼ਾਨੇਬਾਜ਼ਾਂ ਨੂੰ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈ ਸੀ।
ਟਾਈਮਜ਼ ਆਫ਼ ਇੰਡੀਆ ਦੇ ਮੁਤਾਬਕ, ਸਪੋਰਟਸ ਅਥਾਰਟੀ ਆਫ਼ ਇੰਡੀਆ (SAI) ਨੇ ਮੁਲਜ਼ਮ ਕੋਚ ਨੂੰ ਦਿੱਲੀ ਦੇ ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ ਤੋਂ ਹਟਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅੰਦਰੂਨੀ ਸ਼ਿਕਾਇਤ ਕਮੇਟੀ ਨੇ ਖਿਡਾਰੀਆਂ ਦੇ ਦੋਸ਼ਾਂ ‘ਤੇ ਕੋਚ ਦਾ ਜਵਾਬ ਸੁਣਿਆ। ਇਸ ਤੋਂ ਬਾਅਦ, NRAI ਨੇ ਆਪਣੀ ਰਿਪੋਰਟ ਐੱਸਏਆਈ ਨੂੰ ਭੇਜੀ। ਰਿਪੋਰਟ ਦੇ ਆਧਾਰ ‘ਤੇ, SAI ਨੇ ਤੁਗਲਕਾਬਾਦ ਦੇ ਕਰਨਾ ਸਿੰਘ ਸ਼ੂਟਿੰਗ ਰੇਂਜ ਤੋਂ ਕੋਚ ਨੂੰ ਹਟਾ ਦਿੱਤਾ। ਹਾਲਾਂਕਿ, ਇਸ ਮਾਮਲੇ ‘ਚ ਅਜੇ ਤੱਕ ਕੋਈ ਪੁਲਿਸ ਸ਼ਿਕਾਇਤ ਦਰਜ ਨਹੀਂ ਕੀਤੀ ਹੈ।
ਭਾਰਤੀ ਖੇਡ ਅਥਾਰਟੀ ਦੇ ਅਨੁਸਾਰ, ਇਸਨੂੰ NRAI ਤੋਂ ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ ‘ਚ ਤਾਇਨਾਤ ਇੱਕ ਸ਼ੂਟਿੰਗ ਕੋਚ ਵਿਰੁੱਧ ਇੱਕ ਮਹਿਲਾ ਨਿਸ਼ਾਨੇਬਾਜ਼ ਦੀ ਸ਼ਿਕਾਇਤ ਬਾਰੇ ਜਾਣਕਾਰੀ ਮਿਲੀ ਹੈ। ਇਹ ਮਾਮਲਾ ਇਸ ਵੇਲੇ NRAI ਦੀ ਅੰਦਰੂਨੀ ਸ਼ਿਕਾਇਤ ਕਮੇਟੀ (ICC) ਦੇ ਵਿਚਾਰ ਅਧੀਨ ਹੈ।
Read More: ਦਿੱਲੀ ਪੁਲਿਸ ਨੇ ਸੀਜੇਪੀ ਦੀਆਂ ਮੰਗਾਂ ਮੰਨੀਆਂ, 72 ਘੰਟਿਆਂ ‘ਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਿੱਤਾ ਭਰੋਸਾ




