ਸਪੋਰਟਸ, 14 ਨਵੰਬਰ 2026: U-19 Asia Cup Final: ਅੰਡਰ-19 ਏਸ਼ੀਆ ਕੱਪ ਦੇ ਫਾਈਨਲ ‘ਚ ਭਾਰਤ ਨੇ ਪਾਕਿਸਤਾਨ ਨੂੰ 2 ਵਿਕਟਾਂ ਨਾਲ ਹਰਾਇਆ। ਭਾਰਤ ਨੇ ਸ਼ਨੀਵਾਰ ਨੂੰ ਅਲ ਅਮੀਰਾਤ ਵਿੱਚ 9ਵੀਂ ਵਾਰ ਟੂਰਨਾਮੈਂਟ ਜਿੱਤਿਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ 50 ਓਵਰਾਂ ‘ਚ 9 ਵਿਕਟਾਂ ‘ਤੇ 337 ਦੌੜਾਂ ਬਣਾਈਆਂ। ਉਸਮਾਨ ਖਾਨ ਨੇ 107 ਦੌੜਾਂ ਬਣਾਈਆਂ। ਉਨ੍ਹਾਂ ਨੇ 11 ਚੌਕੇ ਅਤੇ 3 ਛੱਕੇ ਲਗਾਏ। ਅਬਦੁਲ ਕਾਦਿਰ ਨੇ 80 ਦੌੜਾਂ ਦੀ ਪਾਰੀ ਖੇਡੀ। ਭਾਰਤ ਲਈ ਕਾਵਿਆ ਪਟੇਲ ਨੇ 4 ਵਿਕਟਾਂ ਅਤੇ ਸੀ. ਵੈਂਕਟ ਨੇ 3 ਵਿਕਟਾਂ ਲਈਆਂ।
ਇਸਦੇ ਜਵਾਬ ‘ਚ, ਭਾਰਤੀ ਟੀਮ ਨੇ 50 ਓਵਰਾਂ ‘ਚ 9 ਵਿਕਟਾਂ ‘ਤੇ 339 ਦੌੜਾਂ ਬਣਾ ਕੇ ਜਿੱਤ ਪ੍ਰਾਪਤ ਕੀਤੀ। ਕਪਤਾਨ ਲਕਸ਼ੈ ਰਾਏਚੰਦਾਨੀ ਨੇ 80 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ 5 ਚੌਕੇ ਲਗਾਏ। ਆਰਿਆਵੀਰ ਸਹਿਵਾਗ ਨੇ 58 ਦੌੜਾਂ ਬਣਾਈਆਂ। ਉਨ੍ਹਾਂ ਨੇ 9 ਚੌਕੇ ਲਗਾਏ। ਮੋਹਿਤ ਨੇ ਆਖਰੀ ਓਵਰ ‘ਚ ਇੱਕ ਚੌਕਾ ਲਗਾ ਕੇ ਜਿੱਤ ‘ਤੇ ਮੋਹਰ ਲਗਾਈ। ਉਨ੍ਹਾਂ ਨੇ 49 ਦੌੜਾਂ ਬਣਾਈਆਂ।
Read More: U-19 Asia Cup Final: ਫਾਈਨਲ ਮੁਕਾਬਲੇ ‘ਚ ਪਾਕਿਸਤਾਨ ਨੇ ਭਾਰਤ ਸਾਹਮਣੇ ਰੱਖਿਆ 338 ਦੌੜਾਂ ਦਾ ਟੀਚਾ




