IND A ਬਨਾਮ AUS A

IND A ਬਨਾਮ AUS A: ਪਹਿਲੇ ਵਨਡੇ ‘ਚ 100 ਦੌੜਾਂ ‘ਤੇ ਆਸਟ੍ਰੇਲੀਆ ਏ ਦੀ ਅੱਧੀ ਟੀਮ ਆਊਟ

ਸਪੋਰਟਸ, 06 ਅਕਤੂਬਰ 2026: IND A ਬਨਾਮ AUS A: ਆਸਟ੍ਰੇਲੀਆ ਏ ਨੇ ਮੰਗਲਵਾਰ (6 ਅਕਤੂਬਰ) ਨੂੰ ਪੁਡੂਚੇਰੀ ‘ਚ ਪਹਿਲੇ ਅਣਅਧਿਕਾਰਤ ਵਨਡੇ ਮੈਚ ‘ਚ ਭਾਰਤ ਏ ਵਿਰੁੱਧ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟ੍ਰੇਲੀਆ ਦੀ ਸ਼ੁਰੂਆਤ ਬੇਹੱਦ ਖਰਾਂ ਰਹੀ ਹੈ, ਆਸਟ੍ਰੇਲੀਆ ਨੇ 19 ਓਵਰਾਂ ‘ਚ 93 ਦੌੜਾਂ ਬਣਾ ਕੇ 5 ਵਿਕਟਾਂ ਗੁਆ ਦਿੱਤੀਆਂ ਹਨ।

ਭਾਰਤ ਏ ਦੀ ਪਲੇਇੰਗ ਇਲੈਵਨ ‘ਚ ਪ੍ਰਭਸਿਮਰਨ ਸਿੰਘ ਸਾਈ ਸੁਦਰਸ਼ਨ ਨਾਲ ਪਾਰੀ ਦੀ ਸ਼ੁਰੂਆਤ ਕਰਨਗੇ। ਰਜਤ ਪਾਟੀਦਾਰ ਅਤੇ ਨਿਸ਼ਾਂਤ ਸਿੰਧੂ ਵੀ ਪਲੇਇੰਗ ਇਲੈਵਨ ਦਾ ਹਿੱਸਾ ਹਨ। ਹਾਰਦਿਕ ਪੰਡਯਾ ਦੀ ਜਗ੍ਹਾ ਟੀਮ ‘ਚ ਸ਼ਾਮਲ ਕੀਤੇ ਗਏ ਸੂਰਯਾਂਸ਼ ਸ਼ੇਡਗੇ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਨਮਨ ਧੀਰ ਦੀ ਜਗ੍ਹਾ ਅਨੁਕੂਲ ਰਾਏ ਵੀ ਟੀਮ ਦਾ ਹਿੱਸਾ ਹਨ। ਰੁਤੁਰਾਜ ਗਾਇਕਵਾੜ ਟੀਮ ਦੇ ਕਪਤਾਨ ਹਨ ਅਤੇ ਦੇਵਦੱਤ ਪਾਡੀਕਲ ਉਪ-ਕਪਤਾਨ ਹਨ। ਪ੍ਰਿਯਾਂਸ਼ ਆਰੀਆ ਅਤੇ ਕੁਮਾਰ ਕੁਸ਼ਾਗਰਾ ਨੂੰ ਬੈਂਚ ‘ਤੇ ਰੱਖਿਆ ਗਿਆ ਸੀ। ਆਸਟ੍ਰੇਲੀਆ ਦੀ ਪਲੇਇੰਗ ਇਲੈਵਨ ‘ਚ ਸੈਮ ਕੌਂਸਟਾਸ ਦੇ ਨਾਲ ਨਾਥਨ ਮੈਕਸਵੀਨੀ ਅਤੇ ਜੋਸ਼ ਫਿਲਿਪ ਸ਼ਾਮਲ ਹਨ। ਵਿਲ ਸਦਰਲੈਂਡ ਟੀਮ ਦੀ ਅਗਵਾਈ ਕਰ ਰਹੇ ਹਨ।

ਇੰਡੀਆ ਏ ਦੀ ਪਲੇਇੰਗ ਇਲੈਵਨ

ਸਾਈ ਸੁਦਰਸ਼ਨ, ਪ੍ਰਭਸਿਮਰਨ ਸਿੰਘ (ਵਿਕਟਕੀਪਰ), ਦੇਵਦੱਤ ਪਡੀਕਲ, ਰੁਤੂਰਾਜ ਗਾਇਕਵਾੜ (ਕਪਤਾਨ), ਰਜਤ ਪਾਟੀਦਾਰ, ਨਿਸ਼ਾਂਤ ਸਿੰਧੂ, ਸੂਰਯਾਂਸ਼ ਸ਼ੈਡਗੇ, ਵਿਪਰਾਜ ਨਿਗਮ, ਅਨੁਕੁਲ ਰਾਏ, ਅਰਸ਼ਦ ਖਾਨ, ਯਸ਼ ਠਾਕੁਰ।

ਭਾਰਤੀ ਟੀਮ ਨੇ ਪਹਿਲਾਂ ਦੋ ਮੈਚਾਂ ਦੀ ਅਣਅਧਿਕਾਰਤ ਟੈਸਟ ਸੀਰੀਜ਼ 1-0 ਨਾਲ ਜਿੱਤੀ ਸੀ। ਇੰਡੀਆ ਏ ਨੇ ਦੇਵਦੱਤ ਪਡਿੱਕਲ ਦੀ ਕਪਤਾਨੀ ਹੇਠ, ਪਹਿਲਾ ਮੈਚ 162 ਦੌੜਾਂ ਨਾਲ ਜਿੱਤਿਆ ਸੀ ਅਤੇ ਦੂਜਾ ਮੈਚ ਡਰਾਅ ਰਿਹਾ।

Read More: ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਤਿੰਨੋਂ ਫਾਰਮੈਟਾਂ ਦੀ ਕਪਤਾਨੀ ਛੱਡੀ

ਵਿਦੇਸ਼

Scroll to Top