ਸਪੋਰਟਸ, 11 ਜੂਨ 2026: India A vs Afghanistan: ਭਾਰਤ ਏ ਨੇ ਤਿਕੋਣੀ ਵਨਡੇ ਸੀਰੀਜ਼ ਦੇ ਦੂਜੇ ਮੈਚ ‘ਚ ਅਫਗਾਨਿਸਤਾਨ ਏ ਲਈ 350 ਦੌੜਾਂ ਦਾ ਟੀਚਾ ਰੱਖਿਆ। ਮੀਂਹ ਕਾਰਨ ਇਹ ਟੀਚਾ 38 ਓਵਰਾਂ ‘ਚ 294 ਦੌੜਾਂ ਦਾ ਕਰ ਦਿੱਤਾ ਗਿਆ। ਅਫਗਾਨ ਟੀਮ ਨੇ ਵੀਰਵਾਰ ਨੂੰ ਦਾਂਬੁਲਾ ‘ਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਭਾਰਤ ਏ ਨੇ 49 ਓਵਰਾਂ ‘ਚ 9 ਵਿਕਟਾਂ ‘ਤੇ 349 ਦੌੜਾਂ ਬਣਾਈਆਂ। ਜਵਾਬ ‘ਚ ਅਫਗਾਨਿਸਤਾਨ ਏ ਨੇ 7 ਓਵਰਾਂ ‘ਚ ਬਿਨਾਂ ਕਿਸੇ ਨੁਕਸਾਨ ਦੇ 53 ਦੌੜਾਂ ਬਣਾਈਆਂ। ਕਪਤਾਨ ਇਮਰਾਨ ਮੀਰ ਅਤੇ ਹਸਨ ਇਸਾਖਿਲ ਕ੍ਰੀਜ਼ ‘ਤੇ ਹਨ।
ਗੇਂਦਬਾਜ਼-ਅਨੁਕੂਲ ਹਾਲਾਤਾਂ ‘ਚ ਸਲਾਮੀ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ ਪ੍ਰਭਸਿਮਰਨ ਸਿੰਘ ਨਾਲ ਤੇਜ਼ੀ ਨਾਲ ਦੌੜਾਂ ਬਣਾਈਆਂ। ਦੋਵਾਂ ਨੇ 43 ਗੇਂਦਾਂ ‘ਚ 74 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਕੀਤੀ। ਵੈਭਵ 22 ਗੇਂਦਾਂ ‘ਚ 44 ਦੌੜਾਂ ਬਣਾ ਕੇ ਆਊਟ ਹੋ ਗਿਆ। ਪ੍ਰਿਯਾਂਸ਼ ਆਰੀਆ (8 ਦੌੜਾਂ) ਵੀ ਜਲਦੀ ਹੀ ਆਊਟ ਹੋ ਗਿਆ। ਆਯੂਸ਼ ਬਦੋਨੀ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕਿਆ।
ਭਾਰਤੀ ਟੀਮ ਲਈ, ਸਲਾਮੀ ਬੱਲੇਬਾਜ਼ ਪ੍ਰਭਸਿਮਰਨ ਸਿੰਘ (84), ਰੁਤੁਰਾਜ ਗਾਇਕਵਾੜ (66), ਅਤੇ ਤਿਲਕ ਵਰਮਾ (66) ਨੇ ਅਰਧ ਸੈਂਕੜੇ ਲਗਾਏ। ਸੂਰਯਾਂਸ਼ ਸ਼ੈਡਗੇ ਨੇ 40 ਦੌੜਾਂ ਬਣਾਈਆਂ। ਅਫਗਾਨਿਸਤਾਨ ਲਈ ਅਬਦੁੱਲਾ ਅਹਿਮਦਜ਼ਈ ਨੇ ਪੰਜ ਵਿਕਟਾਂ ਲਈਆਂ। ਫਰਮਾਨੁੱਲਾ ਸਫੀ ਨੇ ਤਿੰਨ ਵਿਕਟਾਂ ਲਈਆਂ। ਕਪਤਾਨ ਇਮਰਾਨ ਮੀਰ ਨੇ ਇੱਕ ਵਿਕਟ ਲਈ।
Read More: IND A ਬਨਾਮ AFG A: ਭਾਰਤ ਏ ਅਤੇ ਅਫਗਾਨਿਸਤਾਨ ਏ ਵਿਚਾਲੇ ਮੈਚ ਮੀਂਹ ਕਾਰਨ ਰੁਕਿਆ




