ਮਾਨਸਿਕ ਤੌਰ ਤੇ ਤਣਾਅ ਗ੍ਰਸਤ ਲੋਕਾਂ ਲਈ ਸਿਹਤ ਵਿਭਾਗ ਵੱਲੋਂ ਹੈਲਪਲਾਈਨ ਨੰਬਰ ਜਾਰੀ

mental stress

ਫਾਜ਼ਿਲਕਾ, 19 ਫਰਵਰੀ 2024: ਡਿਪਰੈਸ਼ਨ ਜਾਂ ਮਾਨਸਿਕ ਤੌਰ (mental stress) ‘ਤੇ ਤਣਾਅ ਗ੍ਰਸਤ ਲੋਕਾਂ ਲਈ ਸਿਹਤ ਵਿਭਾਗ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ ਤਾਂ ਜੋ ਉਹਨਾਂ ਦੀ ਮੱਦਦ ਕੀਤੀ ਜਾ ਸਕੇ। ਇਸੇ ਤਹਿਤ ਰਾਸ਼ਟਰੀ ਸਿਹਤ ਮਿਸ਼ਨ ਵੱਲੋਂ ਸਿਹਤ ਵਿਭਾਗ ਦੇ ਟੈਲੀ ਪਲਸ ਟੋਲ ਫਰੀ ਨੰਬਰ ਦੀ ਸੇਵਾ ਸ਼ੁਰੂ ਕੀਤੀ ਗਈ ਹੈ। ਇਸ ਨੰਬਰ ਤੇ ਕਾਲ ਕਰਕੇ ਕੋਈ ਵੀ ਡਿਪਰੈਸ਼ਨ ਜਾਂ ਮਾਨਸਿਕ ਤੌਰ ‘ਤੇ ਬਿਮਾਰ ਵਿਅਕਤੀ ਇੱਥੇ ਤੈਨਾਤ ਮਨੋ ਰੋਗਾਂ ਦੇ ਮਾਹਿਰ ਡਾਕਟਰਾਂ ਤੋਂ ਆਪਣੀ ਰਾਏ ਲੈ ਸਕਦਾ ਹੈ।

ਕਾਰਜਕਾਰੀ ਸਿਵਿਲ ਸਰਜਨ ਡਾ ਕਵਿਤਾ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਸਿਕ ਰੋਗਾਂ ਦੇ ਲਈ ਸਲਾਹ ਲੈਣ ਲਈ ਲੋਕ ਇਸ ਨੰਬਰ ਤੇ ਕਾਲ ਕਰ ਸਕਦੇ ਹਨ। ਇਸ ਦਾ ਟੋਲ ਫਰੀ ਨੰਬਰ ਹੈ 14416 ਜਾਂ 1800 89 14416 ਜਿਸ ਤੇ ਕਾਲ ਕਰਕੇ ਕੋਈ ਵੀ ਮਾਨਸਿਕ ਰੋਗੀ ਮਾਨਸਿਕ ਰੋਗਾਂ (mental stress) ਦੇ ਮਾਹਰ ਡਾਕਟਰ ਨਾਲ ਗੱਲ ਕਰਕੇ ਉਹਨਾਂ ਦੀ ਸਲਾਹ ਲੈ ਸਕਦਾ ਹੈ। ਉਹਨਾਂ ਨੇ ਕਿਹਾ ਕਿ ਇਸ ਸਮੇਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦਾ ਸਮਾਂ ਚੱਲ ਰਿਹਾ ਹੈ ਜਿਸ ਕਾਰਨ ਅਕਸਰ ਵਿਦਿਆਰਥੀ ਤਨਾਅ ਵਿੱਚ ਆ ਜਾਂਦੇ ਹਨ ।

ਇਸ ਲਈ ਇਸ ਹੈਲਪਲਾਈਨ ਨੰਬਰ ਤੇ ਕਾਲ ਕਰਕੇ ਡਿਪਰੈਸ਼ਨ, ਨੀਂਦ ਨਾ ਆਉਣ ਵਰਗੀਆਂ ਜਾਂ ਭਾਵਨਾਤਮਕ ਤੌਰ ਤੇ ਕਮਜੋਰੀ ਵਰਗੀਆਂ ਸਮੱਸਿਆਵਾਂ ਦੇ ਹੱਲ ਲਈ ਮਾਹਿਰ ਡਾਕਟਰਾਂ ਨਾਲ ਗੱਲ ਕੀਤੀ ਜਾ ਸਕਦੀ ਹੈ । ਉਹਨਾਂ ਕਿਹਾ ਕਿ ਹੈਲਪਲਾਈਨ ਨੰਬਰ ਦੇ ਕੇਂਦਰ ਤੇ ਮਾਹਰ ਮਨੋਰੋਗ ਡਾਕਟਰ ਦੀ ਨਿਯੁਕਤੀ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਇਸ ਦਾ ਫਾਇਦਾ ਮਿਲ ਸਕੇ। ਇਹ ਨੰਬਰ 24 ਘੰਟੇ ਕੰਮ ਕਰੇਗਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।