Female athlete Seema Sangwan

ਹਰਿਆਣਾ ਦੀ ਧੀ ਸੀਮਾ ਨੇ ਰਾਸ਼ਟਰਮੰਡਲ ਖੇਡਾਂ ’ਚ ਜਿੱਤਿਆ ਕਾਂਸੀ ਤਗਮਾ, CM ਨਾਇਬ ਸੈਣੀ ਨੇ ਦਿੱਤੀ ਵਧਾਈ

ਭਿਵਾਨੀ, 31 ਜੁਲਾਈ 2026: ਭਿਵਾਨੀ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਨਿਕਲ ਕੇ ਅੰਤਰਰਾਸ਼ਟਰੀ ਮੰਚ ਤੱਕ ਪਹੁੰਚੀ ਮਹਿਲਾ ਅਥਲੀਟ ਸੀਮਾ ਸਾਂਗਵਾਨ ਨੇ ਡਿਸਕਸ ਥਰੋਅ ਮੁਕਾਬਲੇ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗਮਾ ਆਪਣੇ ਨਾਂ ਕੀਤਾ ਅਤੇ ਦੇਸ਼ ਦੀ ਝੋਲੀ ‘ਚ ਇੱਕ ਹੋਰ ਤਗਮਾ ਪਾਇਆ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੀਮਾ ਸਾਂਗਵਾਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੀਮਾ ਨੇ ਆਪਣੀ ਸਖ਼ਤ ਮਿਹਨਤ, ਸਮਰਪਣ ਅਤੇ ਸ਼ਾਨਦਾਰ ਖੇਡ ਭਾਵਨਾ ਨਾਲ ਡਿਸਕਸ ਥਰੋਅ ‘ਚ ਕਾਂਸੀ ਦਾ ਤਗਮਾ ਜਿੱਤ ਕੇ ਅੰਤਰਰਾਸ਼ਟਰੀ ਪੱਧਰ ‘ਤੇ ਦੇਸ਼ ਅਤੇ ਸੂਬੇ ਦਾ ਮਾਣ ਵਧਾਇਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੀਮਾ ਦੀ ਇਹ ਇਤਿਹਾਸਕ ਸਫ਼ਲਤਾ ਨਾ ਸਿਰਫ਼ ਹਰਿਆਣਾ ਲਈ ਬਲਕਿ ਪੂਰੇ ਭਾਰਤ ਲਈ ਮਾਣ ਦਾ ਵਿਸ਼ਾ ਹੈ। ਉਨ੍ਹਾਂ ਦੀ ਇਹ ਪ੍ਰਾਪਤੀ ਸੂਬੇ ਦੀਆਂ ਹੋਰ ਨੌਜਵਾਨ ਮਹਿਲਾ ਖਿਡਾਰਨਾਂ ਨੂੰ ਵੀ ਖੇਡਾਂ ਦੇ ਖੇਤਰ ‘ਚ ਅੱਗੇ ਵਧਣ ਅਤੇ ਨਵੀਆਂ ਬੁਲੰਦੀਆਂ ਨੂੰ ਛੂਹਣ ਲਈ ਪ੍ਰੇਰਿਤ ਕਰੇਗੀ।

ਮੁੱਖ ਮੰਤਰੀ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਹਰਿਆਣਾ ਸਰਕਾਰ ਲਗਾਤਾਰ ਖਿਡਾਰੀਆਂ ਨੂੰ ਉਤਸ਼ਾਹ ਅਤੇ ਵਿਸ਼ਵ ਪੱਧਰੀ ਸਹੂਲਤਾਂ ਦੇਣ ਲਈ ਵਚਨਬੱਧ ਹੈ। ਅੱਜ ਹਰਿਆਣਾ ਦੇ ਨੌਜਵਾਨ ਹਰ ਅੰਤਰਰਾਸ਼ਟਰੀ ਮੁਕਾਬਲੇ ‘ਚ ਦੇਸ਼ ਦਾ ਝੰਡਾ ਬੁਲੰਦ ਕਰ ਰਹੇ ਹਨ, ਜਿਸ ਦਾ ਸਿਹਰਾ ਖਿਡਾਰੀਆਂ ਦੀ ਅਥੱਕ ਮਿਹਨਤ ਅਤੇ ਸੂਬਾ ਸਰਕਾਰ ਦੀ ਖੇਡ-ਪੱਖੀ ਨੀਤੀਆਂ ਨੂੰ ਜਾਂਦਾ ਹੈ।

Read More: ਜਲ ਸੰਭਾਲ ਦਾ ਸੁਨੇਹਾ ਦਿੰਦੀ ਪੁਸਤਕ ‘ਇੱਕ ਬੂੰਦ ਸੌ ਸਵਾਲ’ ਹੋਈ ਰਿਲੀਜ਼

ਵਿਦੇਸ਼

Scroll to Top