ਹਰਿਆਣਾ, 07 ਅਕਤੂਬਰ 2026: ਹਰਿਆਣਾ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦੇ ਇੱਕ ਵਫ਼ਦ ਨੇ ਸਿੰਗਾਪੁਰ ‘ਚ ‘ਸਿੰਗਾਪੁਰ ਕਾਰਪੋਰੇਸ਼ਨ ਐਂਟਰਪ੍ਰਾਈਜ਼’ (ਸਿੰਗਾਪੁਰ ਸਰਕਾਰ) ਦੇ ਸੀਨੀਅਰ ਅਧਿਕਾਰੀਆਂ ਨਾਲ ਵਿਸਤ੍ਰਿਤ ਮੀਟਿੰਗ ਕੀਤੀ।
ਇਸ ਮੀਟਿੰਗ ਦਾ ਮੁੱਖ ਉਦੇਸ਼ ਮਿਸ਼ਰਤ ਜ਼ਮੀਨ ਵਰਤੋਂ ਨੀਤੀ (Mixed Land Use Policy) ਅਤੇ ਜ਼ਮੀਨ ਦੀਆਂ ਕੀਮਤਾਂ ਨਾਲ ਸਬੰਧਤ ਵਧੀਆ ਅਭਿਆਸਾਂ ਅਤੇ ਤਜ਼ਰਬਿਆਂ ਦਾ ਆਦਾਨ-ਪ੍ਰਦਾਨ ਕਰਨਾ ਹੈ। ਉਮੀਦ ਹੈ ਕਿ ਇਹ ਮੀਟਿੰਗ ਹਰਿਆਣਾ ‘ਚ ਆਉਣ ਵਾਲੇ ਸਰਕਾਰੀ ਪ੍ਰੋਜੈਕਟਾਂ ਲਈ ਨੀਤੀਗਤ ਪੱਖੋਂ ਅਹਿਮ ਜਾਣਕਾਰੀ ਪ੍ਰਦਾਨ ਕਰੇਗੀ।
ਖਾਸ ਤੌਰ ‘ਤੇ, ਇਹ ‘ਹਰਿਆਣਾ ਸਟੇਟ ਇੰਡਸਟਰੀਅਲ ਐਂਡ ਇਨਫਰਾਸਟਰਕਚਰ ਡਿਵੈਲਪਮੈਂਟ ਕਾਰਪੋਰੇਸ਼ਨ’ (HSIIDC) ਅਤੇ ਵੱਖ-ਵੱਖ ਉਦਯੋਗਿਕ ਅਸਟੇਟਾਂ ਦੁਆਰਾ ਜ਼ਮੀਨ ਲੀਜ਼ ‘ਤੇ ਦੇਣ ਲਈ ਬਿਹਤਰ ਅਤੇ ਵਧੇਰੇ ਪ੍ਰਭਾਵਸ਼ਾਲੀ ਨੀਤੀ ਬਣਾਉਣ ਦੇ ਨਾਲ-ਨਾਲ ਗੁਰੂਗ੍ਰਾਮ ਵਿੱਚ ਟਾਊਨਸ਼ਿਪ ਵਿਕਾਸ ਨੂੰ ਵਧੇਰੇ ਯੋਜਨਾਬੱਧ ਅਤੇ ਆਧੁਨਿਕ ਬਣਾਉਣ ‘ਚ ਮੱਦਦ ਕਰੇਗੀ।
ਇਸ ਮੀਟਿੰਗ ਦਾ ਉਦੇਸ਼ ਜ਼ਮੀਨ ਪ੍ਰਬੰਧਨ, ਉਦਯੋਗਿਕ ਵਿਕਾਸ ਅਤੇ ਸ਼ਹਿਰੀ ਯੋਜਨਾਬੰਦੀ ਨਾਲ ਸਬੰਧਤ ਹਰਿਆਣਾ ਦੀਆਂ ਨੀਤੀਆਂ ਨੂੰ ਹੋਰ ਮਜ਼ਬੂਤ ਕਰਨਾ ਹੈ, ਤਾਂ ਜੋ ਉਨ੍ਹਾਂ ਨੂੰ ਪਾਰਦਰਸ਼ੀ, ਨਿਵੇਸ਼ਕ-ਅਨੁਕੂਲ ਅਤੇ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਤੋਂ ਮਜ਼ਬੂਤ ਬਣਾਇਆ ਜਾ ਸਕੇ ਅਤੇ ਨਾਲ ਹੀ ਰਾਜ ਵਿੱਚ ਵਿਕਾਸ ਲਈ ਅਨੁਕੂਲ ਮਾਹੌਲ ਸਿਰਜਿਆ ਜਾ ਸਕੇ।
Read More: ਸਿੰਗਾਪੁਰ ‘ਚ CM ਨਾਇਬ ਸਿੰਘ ਸੈਣੀ ਨਾਲ ਪੰਜਾਬ ਤੇ ਹਰਿਆਣਾ ਮੂਲ ਦੇ ਉਦਯੋਗਪਤੀਆਂ ਦੀ ਬੈਠਕ




