Site icon TheUnmute.com

Haryana Cabinet: ਹਰਿਆਣਾ ਦੀ ਕੈਬਨਿਟ ਬੈਠਕ ‘ਚ ਆੜ੍ਹਤੀਆ ਨੂੰ ਵੱਡੀ ਰਾਹਤ

Haryana Cabinet

ਚੰਡੀਗੜ੍ਹ, 4 ਫਰਵਰੀ 2025: Haryana Cabinet Meeting: ਆੜ੍ਹਤੀਆ ਨੂੰ ਵੱਡੀ ਰਾਹਤ ਦਿੰਦੇ ਹੋਏ ਹਰਿਆਣਾ ਸਰਕਾਰ ਨੇ ਹਾੜੀ ਖਰੀਦ ਸੀਜ਼ਨ 2024-25 ਵਿੱਚ ਨਮੀ ਕਾਰਨ ਤੋਲਣ ‘ਚ ਕਮੀ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਉਨ੍ਹਾਂ ਨੂੰ ਮੁਆਵਜ਼ਾ ਰਾਸ਼ੀ ਪ੍ਰਦਾਨ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਲਈ ਸੂਬਾ ਸਰਕਾਰ ਕੁੱਲ 3,09,95,541 ਰੁਪਏ ਦੀ ਰਕਮ ਸਹਿਣ ਕਰੇਗੀ।

ਇਹ ਫੈਸਲਾ ਅੱਜ ਇੱਥੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ ਹਰਿਆਣਾ ਮੰਤਰੀ ਮੰਡਕ ਦੀ ਬੈਠਕ ਦੌਰਾਨ ਲਿਆ ਹੈ | ਸਰਕਾਰ ਮੁਤਾਬਕ ਕੁੱਲ ਰਕਮ ‘ਚੋਂ 77,22,010 ਰੁਪਏ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੁਆਰਾ ਸਹਿਣ ਕੀਤੇ ਜਾਣਗੇ, ਜਦੋਂ ਕਿ 1,71,16,926 ਰੁਪਏ ਹਰਿਆਣਾ ਰਾਜ ਸਹਿਕਾਰੀ ਸਪਲਾਈ ਅਤੇ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ (HAFED) ਅਤੇ 61,56,605 ਰੁਪਏ ਦਾ ਖਰਚਾ ਹਰਿਆਣਾ ਰਾਜ ਵੇਅਰਹਾਊਸਿੰਗ ਕਾਰਪੋਰੇਸ਼ਨ (HSWC) ਵੱਲੋਂ ਚੁੱਕਿਆ ਜਾਵੇਗਾ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਅੱਜ ਹਰਿਆਣਾ (Haryana Cabinet) ਕੈਬਨਿਟ ਦੀ ਮੀਟਿੰਗ ਹੋਈ । ਇਸ ਦੌਰਾਨ ਹਰਿਆਣਾ ਵਿਧਾਨ ਸਭਾ ਦੇ ਬਜਟ (budget session) ਸੈਸ਼ਨ ਦੀ ਤਰੀਕ ਤੈਅ ਕੀਤੀ ਜਾਵੇਗੀ।

Read More: Haryana Budget: ਹਰਿਆਣਾ ਕੈਬਨਿਟ ਦੀ ਅੱਜ ਹੋਵੇਗੀ ਬੈਠਕ, ਜਾਣੋ ਵੇਰਵਾ

Exit mobile version