ਚੰਡੀਗੜ੍ਹ ,23 ਅਗਸਤ 2021 : ਇਕ ਪਾਸੇ ਕਿਸਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾ ਤੇ ਬੈਠੇ ਹੋਏ ਹਨ ਤੇ ਉੱਥੇ ਗੰਨੇ ਦੇ ਭਾਅ ਨੂੰ ਲੈ ਕੇ ਹੁਣ ਕਿਸਾਨਾਂ ਨੇ ਜਲੰਧਰ-ਦਿੱਲੀ ਨੈਸ਼ਨਲ ਹਾਈਵੇਅ ’ਤੇ ਧਰਨਾ ਜਾਮ ਕਰ ਦਿੱਤਾ ਹੈ ।
ਜਲੰਧਰ -ਦਿੱਲੀ ਨੈਸ਼ਨਲ ਹਾਈਵੇ ਜਾਮ ਕੀਤੇ ਨੂੰ ਅੱਜ ਚੌਥਾ ਦਿਨ ਹੈ | ਬੀਤੇ ਕੱਲ ਕਿਸਾਨਾਂ ਤੇ ਪੰਜਾਬ ਸਰਕਾਰ ਵਿਚਾਲੇ ਮੀਟਿੰਗ ਕੀਤੀ ਗਈ ਜੋ ਕਿ ਬੇਸਿੱਟਾ ਰਹੀ | ਅੱਜ ਜਲੰਧਰ ਵਿਖੇ ਕੀਤੀ ਜਾ ਰਹੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਦੌਰਾਨ ਅਗਲੀ ਰਣਨੀਤੀ ਉਲੀਕੀ ਜਾਵੇਗੀ
ਜਲੰਧਰ ਸ਼ਹਿਰ ’ਚ ਕਿਸਾਨਾਂ ਨੇ ਨੈਸ਼ਨਲ ਹਾਈਵੇਅ ਅਤੇ ਰੇਲਵੇ ਟਰੈਕ ’ਤੇ ਧਰਨਾ ਲਗਾ ਕੇ ਰਸਤਾ ਜਾਮ ਕੀਤਾ ਹੋਇਆ ਹੈ ਸਿਰਫ਼ ਐਮਰਜੈਂਸੀ ਦੇ ਵਾਹਨਾਂ ਨੂੰ ਹੀ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ |
ਕਿਸਾਨਾਂ ਦਾ ਕਹਿਣਾ ਹੈ ਕਿ ਕੱਲ੍ਹ ਦੀ ਬੈਠਕ ਬੇਸਿੱਟਾ ਰਹੀ ਕਿਉਂਕਿ ਕਿ ਸਾਨੂੰ ਗੰਨੇ ਦੀ ਲਾਗਤ 392.75 ਰੁਪਏ ਪ੍ਰਤੀ ਕੁਇੰਟਲ ਪੈ ਰਹੀ ਹੈ, ਜਿਸ ਨਾਲ ਸਰਕਾਰ ਦੇ ਰੇਟ ਐਕਸਪੋਰਟਾਂ ਨੇ 350 ਰੁਪਏ ਲਾਗਤ ਕਹਿ ਰਹੇ ਹਨ |
ਕਿਸਾਨਾਂ ਦੇ ਜਲੰਧਰ-ਦਿੱਲੀ ਹਾਈਵੇ ਜਾਮ ਕਰਨ ਨਾਲ ਲੋਕਾਂ ਨੂੰ ਆਉਣ ਜਾਨ ਦੇ ਵਿੱਚ ਕਾਫ਼ੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਵੀ ਮਜਬੂਰੀ ਦੇ ਵਿੱਚ ਹੀ ਸੜਕਾਂ ਤੇ ਬੈਠੇ ਹੋਏ ਹਨ ਤੇ ਉਹਨਾਂ ਵੱਲੋ ਜਰੂਰੀ ਵਾਹਨਾਂ ਨੂੰ ਆਉਣ -ਜਾਣ ਆਗਿਆ ਦਿੱਤੀ ਜਾ ਰਹੀ ਹੈ |