ਸ਼ਰਾਬ ਤਸਕਰੀ ‘ਤੇ ਲਗਾਮ ਲਗਾਉਣ ਲਈ ਆਬਕਾਰੀ ਵਿਭਾਗ ਤੇ ਪੁਲਿਸ ਬਿਹਤਰੀਨ ਤਾਲਮੇਲ ਨਾਲ ਕਰਨ ਕਾਰਵਾਈ: ਅਸ਼ੋਕ ਕੁਮਾਰ ਮੀਣਾ

liquor smuggling

ਚੰਡੀਗੜ੍ਹ, 8 ਅਪ੍ਰੈਲ 2024: ਹਰਿਆਣਾ ਦੇ ਆਬਕਾਰੀ ਅਤੇ ਕਰ ਵਿਭਾਗ ਦੇ ਕਮਿਸ਼ਨਰ ਅਸ਼ੋਕ ਕੁਮਾਰ ਮੀਣਾ ਨੇ ਕਿਹਾ ਕਿ ਲੋਕ ਸਭਾ ਚੋਣ ਦੇ ਮੱਦੇਨਜਰ ਸ਼ਰਾਬ ਦੀ ਅਵੈਧ ਤਸਕਰੀ (liquor smuggling) ਦੇ ਵਿਰੁੱਧ ਜ਼ੀਰੋ ਟੋਲਰੇਂਸ ਦੀ ਨੀਤੀ ਅਪਣਾਈ ਜਾ ਰਹੀ ਹੈ, ਜਿਸ ਨੂੰ ਜ਼ਿਲ੍ਹਿਆਂ ਵਿਚ ਸਖ਼ਤੀ ਨਾਲ ਲਾਗੂ ਕਰਨ। ਹੋਰ ਸੂਬਿਆਂ ਤੋਂ ਅਵੈਧ ਸ਼ਰਾਬ ਵਜੋ ਇਕ ਬੋਤਲ ਵੀ ਸੂਬੇ ਤੋਂ ਨਹੀਂ ਲੰਘਣੀ ਚਾਹੀਦੀ ਹੈ। ਪਰਮਿਟਸ਼ੁਦਾ ਸ਼ਰਾਬ ਦੀ ਆਵਾਜਾਈ ਦੇ ਲਈ ਪੂਰੇ ਸੂਬੇ ਵਿਚ 45 ਰੂਟ ਨਿਰਧਾਰਿਤ ਕੀਤੇ ਗਏ ਹਨ। ਨਿਰਧਾਰਿਤ ਰੂਟਾਂ ਤੋਂ ਹੀ ਮਨਜ਼ੂਰਸ਼ੁਦਾ ਸ਼ਰਾਬ ਲੈ ਕੇ ਜਾ ਸਕਦੇ ਹਨ। ਹੋਰ ਕਿਸੇ ਵੀ ਰੂਟ ‘ਤੇ ਸ਼ਰਾਬ ਦੀ ਆਵਾਜਾਈ ਮਿਲਣ ‘ਤੇ ਵਾਹਨ ਅਤੇ ਸ਼ਰਾਬ ਨੂੰ ਤੁਰੰਤ ਸੀਜ ਕਰਨ।

ਆਬਾਕਾਰੀ ਅਤੇ ਕਰ ਵਿਭਾਗ ਕਮਿਸ਼ਨਰ ਆਸ਼ੋਕ ਕੁਮਾਰ ਮੀਣਾ ਨੇ ਸੋਨੀਪਤ ਵਿਚ ਅਧਿਕਾਰੀਆਂ ਦੀ ਬੈਠਕ ਦੀ ਅਗਵਾਈ ਕਰਦੇ ਹੋਏ ਕਿਹਾ ਕਿ ਲੋਕ ਸਭਾ ਚੋਣ ਦੇ ਤਹਿਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਅਵੈਧ ਸ਼ਰਾਬ ਦੀ ਆਵਾਜਾਈ ‘ਤੇ ਪੂਰੀ ਪਾਬੰਦੀ ਹੈ।

ਉਨ੍ਹਾਂ ਨੇ ਕਿਹਾ ਕਿ ਅਵੈਧ ਸ਼ਰਾਬ (liquor smuggling) ‘ਤੇ ਪੂਰੀ ਲਗਾਮ ਲਈ ਮਾਲ ਅਤੇ ਐਕਸਾਈਜ਼ ਅਤੇ ਪੁਲਿਸ ਵਿਭਾਗ ਨੂੰ ਬਿਹਤਰੀਨ ਤਾਲਮੇਲ ਦੇ ਨਾਲ ਕਾਰਵਾਈ ਕਰਨੀ ਹੋਵੇਗੀ। ਅਵੈਧ ਸ਼ਰਾਬ ਨੂੰ ਲੈ ਕੇ ਚੋਣ ਕਮਿਸ਼ਨ ਬੇਹੱਦ ਗੰਭੀਰ ਹੈ। ਇਸ ਦੇ ਲਈ ਵਿਭਾਗ ਨੇ ਕਿਯੂਆਰ ਕੋਡ ਦੀ ਵਿਵਸਥਾ ਕੀਤੀ ਹੈ, ਜਿਸ ਦੇ ਰਾਹੀਂ ਉਤਪਾਦਨ ਮਿਤੀ, ਰਵਾਨਗੀ, ਹੋਲਸੇਲ ਤੇ ਰਿਟੇਲ ਆਦਿ ਦੀ ਪੂਰੀ ਸੂਚਨਾ ਪ੍ਰਾਪਤ ਕੀਤੀ ਜਾ ਸਕਦੀ ਹੈ। ਚੌਵੀਂ ਘੰਟੇ ਕੈਮਰੇ ਨਾਲ ਨਿਗਰਾਨੀ ਦੀ ਵਿਵਸਥਾ ਕੀਤੀ ਗਈ ਹੈ। ਆਨਲਾਈਨ ਸਿਸਟਮ ਤੋਂ ਪਰਮਿਟ ਦੀ ਜਾਣਕਾਰੀ ਲਈ ਜਾ ਸਕਦੀ ਹੈ। ਮਿਸਮੈਚ ਮਿਲਣ ‘ਤੇ ਫੌਰਨ ਸਖਤ ਕਾਰਵਾਈ ਕਰਨ।

ਕਮਿਸ਼ਨਰ ਆਸ਼ੋਕ ਮੀਣਾ ਨੇ ਜਾਣਕਾਰੀ ਦਿੱਤੀ ਕਿ ਬਾਹਰੀ ਸੂਬਿਆਂ ਤੋਂ ਆਉਣ ਵਾਲੀ ਅਵੈਧ ਸ਼ਰਾਬ ਦੀ ਰੋਕਥਾਮ ਲਈ ਟ੍ਰਾਂਜਿਟ ਸਲਿਪ ਦੀ ਵਿਵਸਥਾ ਕੀਤੀ ਗਈ ਹੈ, ਜਿਸ ਦੀ ਸਹਾਇਤਾ ਨਾਲ ਸਰਲਤਾ ਨਾਲ ਅਵੈਧ ਸ਼ਰਾਬ ਦੀ ਪਛਾਣ ਹੋ ਸਕਦੀ ਹੈ। ਏਂਟਰੀ ਪੁਆਇੰਟ ਟ੍ਰਾਂਜਿਟ ਸਲਿਪ ਦੀ ਜਾਂਚ ਜਰੂਰ ਕਰਨ, ਜਿਸ ਵਿਚ ਹਰ ਤਰ੍ਹਾ ਦੀ ਜਰੂਰੀ ਜਾਣਕਾਰੀ ਮਿਲੇਗੀ। ਇਸ ਦੇ ਲਈ 45 ਰੂਟ ਬਣਾਏ ਗਏ ਹਨ। ਜੇਕਰ ਇਕ ਵੀ ਜਾਣਕਾਰੀ ਅਤੇ ਰੂਟ ਦੀ ਪਾਲਣਾ ਨਾ ਮਿਲੇ ਤਾਂ ਤੁਰੰਤ ਸਖਤ ਕਾਰਵਾਈ ਕਰਨ।

ਐਫਐਸਟੀ ਅਤੇ ਐਸਐਸਟੀ ਰਾਹੀਂ ਨਿਯਮਤ ਤੌਰ ‘ਤੇ ਜਾਂਚ ਕਰਨ। ਐਸਐਸਟੀ ਤੇ ਐਫਐਸਟੀ ਦੇ ਨਾਲ ਜੀਐਸਟੀ ਅਤੇ ਏਕਸਾਇਜ ਦੇ ਇਕ ਅਧਿਕਾਰੀ ਦੀ ਡਿਊਟੀ ਰਹੇਗੀ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਐਫਐਸਟੀ ਤੇ ਐਸਐਸਟੀ ਟੀਮ ਚੈਕਿੰਗ ਲਈ ਕੋਈ ਇਕ ਸਥਾਨ ਨਿਰਧਾਰਿਤ ਨਾ ਕਰਨ। ਉਹ ਆਪਣੀ ਥਾਂ ਬਦਲਦੇ ਰਹਿਣ। ਉਨ੍ਹਾਂ ਨੇ ਕਿਹਾ ਕਿ ਅਵੈਧ ਅਤੇ ਨਕਲੀ ਸ਼ਰਾਬ ਫੜਨ ਲਈ ਹਿਯੂਮਨ ਇੰਟੈਲੀਜੈਂਸ ਨੂੰ ਮਜਬੂਤ ਕਰਨ। ਇਸ ਦੇ ਲਈ ਉਨ੍ਹਾਂ ਨੇ ਜਰੂਰੀ ਟਿਪਸ ਵੀ ਦਿੱਤੇ। ਨਾਲ ਹੀ ਉਨ੍ਹਾਂ ਨੇ ਨਕਲੀ ਸ਼ਰਾਬ ਬਨਾਉਣ ਨੁੰ ਲੈ ਕੇ ਸੰਭਾਵਿਤ ਸਥਾਨਾਂ ‘ਤੇ ਵੀ ਚਰਚਾ ਕੀਤੀ। ਉਨ੍ਹਾਂ ਨੇ ਨਿਯਮਾਂ ਦੀ ਜਾਣਕਾਰੀ ਵੀ ਦਿੱਤੀ ਤਾਂ ਜੋ ਸਹੀ ਵਿਅਕਤੀ ਨੂੰ ਪਰੇਸ਼ਾਨੀ ਨਾ ਹੋਵੇ।ਉਨ੍ਹਾਂ ਨੇ ਈਐਸਐਮਐਸ ‘ਤੇ ਸਹੀ ਤਰ੍ਹਾ ਨਾਲ ਜਾਣਕਾਰੀ ਅਪਲੋਡ ਕਰਨ ਦੇ ਨਿਰਦੇਸ਼ ਦਿੱਤੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।