ਵਾਈਸ ਐਡਮਿਰਲ ਸੰਜੇ ਭੱਲਾ ਨੇ ਭਾਰਤੀ ਜਲ ਫੌਜ ਦੇ ਚੀਫ ਆਫ ਪਰਸੋਨਲ ਵਜੋਂ ਅਹੁਦਾ ਸਾਂਭਿਆ

Vice Admiral Sanjay Bhalla

ਚੰਡੀਗੜ੍ਹ, 10 ਮਈ 2024: ਵਾਈਸ ਐਡਮਿਰਲ ਸੰਜੇ ਭੱਲਾ (Vice Admiral Sanjay Bhalla) ਨੂੰ ਭਾਰਤੀ ਜਲ ਫੌਜ ਦੇ ਚੀਫ ਆਫ ਪਰਸੋਨਲ ਵਜੋਂ ਅਹੁਦਾ ਸੰਭਾਲ ਲਿਆ ਹੈ। ਸੰਜੇ ਭੱਲਾ ਪਿਛਲੇ 35 ਸਾਲਾਂ ਤੋਂ ਦੇਸ਼ ਦੀ ਸੇਵਾ ਕਰ ਰਹੇ ਹਨ। ਵਾਈਸ ਐਡਮਿਰਲ ਸੰਜੇ ਭੱਲਾ ਨੂੰ ਭਾਰਤੀ ਜਲ ਫੌਜ ਦੇ ਚੀਫ਼ ਆਫ਼ ਪਰਸੋਨਲ ਦਾ ਚਾਰਜ ਦਿੱਤਾ ਗਿਆ ਸੀ । ਸੰਜੇ ਭੱਲਾ ਨੂੰ ਉਨ੍ਹਾਂ ਦੀ ਵਿਲੱਖਣ ਸੇਵਾ ਲਈ ਜਲ ਫੌਜ ਦੇ ਮੁਖੀ ਅਤੇ ਫਲੈਗ ਅਫਸਰ ਕਮਾਂਡਿੰਗ-ਇਨ-ਚੀਫ਼ ਦੁਆਰਾ ਅਤਿ ਵਿਸ਼ਿਸ਼ਟ ਸੇਵਾ ਮੈਡਲ, ਨੌ ਸੈਨਾ ਮੈਡਲ ਅਤੇ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਸੀਓਪੀ ਵਜੋਂ ਚਾਰਜ ਸੰਭਾਲਣ ਤੋਂ ਪਹਿਲਾਂ, ਉਹ (Vice Admiral Sanjay Bhalla) ਪੱਛਮੀ ਜਲ ਫੌਜ ਕਮਾਂਡ ਦੇ ਚੀਫ਼ ਆਫ਼ ਸਟਾਫ਼ ਸਨ। ਉਨ੍ਹਾਂ ਨੇ ਸਿੰਧੂਦੁਰਗ ਵਿਖੇ ਆਪ੍ਰੇਸ਼ਨ ਸੰਕਲਪ ਅਤੇ ਜਲ ਸੈਨਾ ਦਿਵਸ ਆਪ੍ਰੇਸ਼ਨ ਡੈਮੋ 2023 ਵਰਗੇ ਸਮਾਗਮਾਂ ਦਾ ਨਿਰੀਖਣ ਕੀਤਾ। ਜਿਕਰਯੋਗ ਹੈ ਕਿ ਵਾਈਸ ਐਡਮਿਰਲ ਸੰਜੇ ਭੱਲਾ ਨੂੰ 1 ਜਨਵਰੀ 1989 ਨੂੰ ਭਾਰਤੀ ਜਲ ਫੌਜ ਵਿਚ ਕਮਿਸ਼ਨ ਦਿੱਤਾ ਗਿਆ ਸੀ।

Leave a Reply

Your email address will not be published. Required fields are marked *