ਕੇ.ਵਾਈ.ਸੀ ਐਪ ਰਾਹੀਂ ਉਮੀਦਵਾਰਾਂ ਦੇ ਵੇਰਵੇ ਵੇਖ ਸਕਦੇ ਹਨ ਵੋਟਰ

ਨਾਮਜ਼ਦਗੀ ਪੱਤਰ

ਫਾਜ਼ਿਲਕਾ, 10 ਮਈ 2024: ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਵੱਲੋਂ ਸ਼ੁਰੂ ਕੀਤੀ ਨੋ ਯੂਅਰ ਕੈਂਡੀਡੇਟ (Know Your Candidate) ਐਪ ਰਾਹੀਂ ਵੋਟਰ (Voters) ਚੋਣ ਲੜ ਰਹੇ ਉਮੀਦਵਾਰਾਂ ਦੇ ਵੇਰਵੇ ਵੇਖ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਚੋਣਾਂ 1 ਜੂਨ ਨੂੰ ਹੋ ਰਹੀਆਂ ਹਨ ਅਤੇ ਨਾਮਜ਼ਦਗੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਉਮੀਦਵਾਰ 14 ਮਈ ਤੱਕ ਆਪਣੇ ਪਰਚੇ ਦਾਖਲ ਕਰ ਸਕਦੇ ਹਨ।

ਉਨ੍ਹਾਂ ਨੇ ਨੋ ਯੂਅਰ ਕੈਂਡੀਡੇਟ ਮੋਬਾਇਲ ਐਪ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਐਪ ਰਾਹੀਂ ਵੋਟਰ (Voters)  ਆਪਣੇ ਹਲਕੇ ਵਿਚ ਚੋਣ ਲੜ ਰਹੇ ਸਾਰੇ ਊਮੀਦਵਾਰਾਂ ਸਬੰਧੀ ਵੇਰਵੇ ਜਾਣ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਲਈ ਤੁਸੀਂ ਆਪਣੇ ਮੋਬਾਇਲ ਫੋਨ ਤੇ ਇਸ ਐਪ ਨੂੰ ਡਾਉਨਲੋਡ ਕਰੋ।ਆਪਣਾ ਰਾਜ ਤੇ ਲੋਕ ਸਭਾ ਹਲਕਾ ਸੈਲੇਕਟ ਕਰੋ ਅਤੇ ਉਸ ਹਲਕੇ ਵਿਚ ਜੋ ਵੀ ਉਮੀਦਵਾਰ ਹਨ ਉਨ੍ਹਾਂ ਦੀਆਂ ਤਸਵੀਰਾਂ ਦਿਖਾਈ ਦੇਣਗੀਆਂ।

ਤਸਵੀਰ ਤੇ ਕਲਿੱਕ ਕਰੋ ਤਾਂ ਤੁਹਾਨੂੰ ਉਮੀਦਵਾਰ ਦੇ ਸਾਰੇ ਵੇਰਵੇ ਜਿਵੇਂ ਉਹ ਕਿੰਨ੍ਹਾਂ ਪੜਿਆ ਹੈ, ਕਿੰਨੀ ਜਾਇਦਾਦ ਦਾ ਮਾਲਕ ਹੈ ਤੇ ਕੀ ਉਸਦਾ ਕੋਈ ਅਪਰਾਧਿਕ ਪਿੱਛੋਕੜ ਹੈ, ਜੇ ਹੈ ਤਾਂ ਕਿਹੜੇ ਕੇਸ ਹਨ, ਆਦਿ ਸਾਰਾ ਕੁਝ ਉਥੇ ਤੁਹਾਨੂੰ ਵੇਖਣ ਨੂੰ ਮਿਲੇਗਾ। ਊਮੀਦਵਾਰ ਜੋ ਨਾਮਜਦਗੀ ਪਰਚੇ ਦਾਖਲ ਕਰਦਾ ਹੈ, ਉਸਦਾ ਉਹ ਪੂਰਾ ਵੇਰਵਾ ਇੱਥੋਂ ਤੁਸੀਂ ਪੀਡੀਐਫ ਵਜੋਂ ਡਾਊਨਲੋਡ ਕਰ ਸਕਦੇ ਹੋ ਅਤੇ ਆਪਣੇ ਊਮੀਦਵਾਰਾਂ ਸਬੰਧੀ ਪੂਰੀ ਜਾਣਕਾਰੀ ਲੈ ਸਕਦੇ ਹੋ।

Leave a Reply

Your email address will not be published. Required fields are marked *