ਕੁਝ ਪਾਰਟੀਆਂ ਦੇਸ਼ ਅਤੇ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀਆਂ ਹਨ: PM ਮੋਦੀ

Kanyakumari

ਚੰਡੀਗੜ੍ਹ, 14 ਸਤੰਬਰ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਬੀਨਾ ਵਿੱਚ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਇੰਡੀਆ ਗਠਜੋੜ (I.N.D.I.A.) ‘ਤੇ ਨਿਸ਼ਾਨਾ ਸਾਧਿਆ । ਉਨ੍ਹਾਂ ਕਿਹਾ ਕਿ ਇਹ ਹੰਕਾਰੀ ਗਠਜੋੜ ਸਨਾਤਨ ਨੂੰ ਤਬਾਹ ਕਰਨਾ ਚਾਹੁੰਦਾ ਹੈ। ਉਨ੍ਹਾਂ ਵਿਰੋਧੀ ਪਾਰਟੀਆਂ ਦੇ ਗਠਜੋੜ ਨੂੰ ਇੰਡੀਆ ਦੀ ਬਜਾਏ ਇੰਡੀ ਕਿਹਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਨੂੰ ਹੰਕਾਰੀ ਗਠਜੋੜ ਕਰਾਰ ਦਿੱਤਾ |

ਉਨ੍ਹਾਂ (PM Modi) ਕਿਹਾ ਕਿ ਇੱਕ ਪਾਸੇ ਅੱਜ ਦਾ ਭਾਰਤ ਦੁਨੀਆ ਨੂੰ ਜੋੜਨ ਦੀ ਸਮਰੱਥਾ ਦਿਖਾ ਰਿਹਾ ਹੈ। ਸਾਡਾ ਭਾਰਤ ਵਿਸ਼ਵ ਮੰਚਾਂ ‘ਤੇ ਵਿਸ਼ਵ ਮਿੱਤਰ ਵਜੋਂ ਉੱਭਰ ਰਿਹਾ ਹੈ। ਦੂਜੇ ਪਾਸੇ ਕੁਝ ਪਾਰਟੀਆਂ ਅਜਿਹੀਆਂ ਹਨ ਜੋ ਦੇਸ਼ ਅਤੇ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਹਨਾਂ ਨੇ ਮਿਲ ਕੇ ਇੱਕ ਇੰਡੀ (I.N.D.I.A.) ਗਠਜੋੜ ਬਣਾਇਆ ਹੈ। ਕੁਝ ਲੋਕ ਇਸ ਇੰਡੀ ਅਲਾਇੰਸ ਨੂੰ ਹੰਕਾਰੀ ਗਠਜੋੜ ਵੀ ਕਹਿੰਦੇ ਹਨ। ਉਨ੍ਹਾਂ ਦਾ ਆਗੂ ਤੈਅ ਨਹੀਂ ਹੁੰਦਾ। ਉਨ੍ਹਾਂ ਦੀ ਲੀਡਰਸ਼ਿਪ ਨੂੰ ਲੈ ਕੇ ਭੰਬਲਭੂਸਾ ਹੈ।

ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਸ ਮੀਟਿੰਗ ਵਿੱਚ ਉਨ੍ਹਾਂ ਨੇ ਇੱਕ ਨੀਤੀ ਬਣਾਈ ਹੈ ਕਿ ਹੰਕਾਰੀ ਗਠਜੋੜ ਕਿਵੇਂ ਕੰਮ ਕਰੇਗਾ। ਇੱਕ ਲੁਕਵਾਂ ਏਜੰਡਾ ਵੀ ਤੈਅ ਕੀਤਾ ਗਿਆ ਹੈ। ਇੰਡੀਆ ਗਠਜੋੜ ਦੀ ਨੀਤੀ ਇਹ ਹੈ ਕਿ ਉਹ ਸਨਾਤਨ ਨੂੰ ਤਬਾਹ ਕਰਨਾ ਚਾਹੁੰਦੇ ਹਨ ਅਤੇ ਦੇਸ਼ ਨੂੰ 1000 ਸਾਲਾਂ ਦੀ ਗੁਲਾਮੀ ਵਿੱਚ ਧੱਕਣਾ ਚਾਹੁੰਦੇ ਹਨ। ਸਾਨੂੰ ਮਿਲ ਕੇ ਅਜਿਹੀਆਂ ਤਾਕਤਾਂ ਨੂੰ ਰੋਕਣਾ ਹੋਵੇਗਾ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਨੂੰ ਇਹ ਦੇਖ ਕੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਭਾਰਤ ਨੇ ਗੁਲਾਮੀ ਦੀ ਮਾਨਸਿਕਤਾ ਨੂੰ ਪਿੱਛੇ ਛੱਡ ਕੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਹੈ। ਜਦੋਂ ਕੋਈ ਵੀ ਦੇਸ਼ ਅਜਿਹਾ ਫੈਸਲਾ ਲੈਂਦਾ ਹੈ ਤਾਂ ਉਸ ਦਾ ਪਰਿਵਰਤਨ ਸ਼ੁਰੂ ਹੋ ਜਾਂਦਾ ਹੈ। ਇਸ ਦੀ ਤਸਵੀਰ ਤੁਸੀਂ ਜੀ-20 ਸੰਮੇਲਨ ‘ਚ ਵੀ ਦੇਖੀ ਹੋਵੇਗੀ। ਤੁਸੀਂ ਸਾਰਿਆਂ ਨੇ ਦੇਖਿਆ ਕਿ ਕਿਵੇਂ ਭਾਰਤ ਨੇ G-20 ਦਾ ਸਮਾਗਮ ਸਫਲਤਾਪੂਰਵਕ ਕੀਤਾ। ਤੁਹਾਡੀਆਂ ਭਾਵਨਾਵਾਂ ਅੱਜ ਪੂਰੇ ਦੇਸ਼ ਦੀਆਂ ਭਾਵਨਾਵਾਂ ਹਨ। ਜੇਕਰ ਜੀ-20 ਨੇ ਇੰਨੀ ਵੱਡੀ ਸਫਲਤਾ ਹਾਸਲ ਕੀਤੀ ਹੈ ਤਾਂ ਇਸ ਦਾ ਸਿਹਰਾ ਮੋਦੀ ਨੂੰ ਨਹੀਂ ਸਗੋਂ ਤੁਹਾਨੂੰ ਸਾਰਿਆਂ ਨੂੰ ਜਾਂਦਾ ਹੈ। ਇਹ ਤੁਹਾਡੀ ਤਾਕਤ ਹੈ। ਇਹ 140 ਕਰੋੜ ਭਾਰਤੀਆਂ ਦੀ ਕਾਮਯਾਬੀ ਹੈ।

Leave a Reply

Your email address will not be published. Required fields are marked *