ਦੂਰਦਰਸ਼ਨ ਨੇ ਚੈਨਲ ਡੀਡੀ ਨਿਊਜ਼ ਦੇ ਲੋਗੋ ਦਾ ਰੰਗ ਬਦਲਿਆ, TMC ਤੇ ਕਾਂਗਰਸ ਨੇ ਚੁੱਕੇ ਸਵਾਲ

Doordarshan

ਚੰਡੀਗੜ੍ਹ, 20 ਅਪ੍ਰੈਲ 2024: ਜਨਤਕ ਪ੍ਰਸਾਰਕ ਦੂਰਦਰਸ਼ਨ (Doordarshan) ਨੇ ਚੈਨਲ ਡੀਡੀ ਨਿਊਜ਼ ਦੇ ਲੋਗੋ ਦਾ ਰੰਗ ਲਾਲ ਤੋਂ ਸੰਤਰੀ ਕਰ ਦਿੱਤਾ ਹੈ। ਇਸ ‘ਤੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਰਾਜ ਸਭਾ ਮੈਂਬਰ ਅਤੇ ਪ੍ਰਸਾਰ ਭਾਰਤੀ ਦੇ ਸਾਬਕਾ ਸੀਈਓ ਜਵਾਹਰ ਸਰਕਾਰ ਨੇ ਕਿਹਾ ਕਿ ਦੂਰਦਰਸ਼ਨ ਦਾ ਭਗਵਾਕਰਨ ਹੋ ਗਿਆ ਹੈ। ਹੁਣ ਇਹ ਪ੍ਰਸਾਰ ਭਾਰਤੀ ਨਹੀਂ ਰਹੀ, ਪਰਚਾਰ ਭਾਰਤੀ ਬਣ ਗਈ ਹੈ।

16 ਅਪ੍ਰੈਲ ਨੂੰ ਦੂਰਦਰਸ਼ਨ (Doordarshan) ਨੇ ਸੋਸ਼ਲ ਮੀਡੀਆ ਐਕਸ ‘ਤੇ ਇੱਕ ਨਵਾਂ ਪ੍ਰਚਾਰ ਵੀਡੀਓ ਸਾਂਝਾ ਕੀਤਾ। ਇਸ ਦਾ ਕੈਪਸ਼ਨ ਲਿਖਿਆ ਕਿ ਹਾਲਾਂਕਿ ਸਾਡੀਆਂ ਕਦਰਾਂ-ਕੀਮਤਾਂ ਇੱਕੋ ਜਿਹੀਆਂ ਹਨ, ਅਸੀਂ ਹੁਣ ਇੱਕ ਨਵੇਂ ਅਵਤਾਰ ਵਿੱਚ ਉਪਲਬਧ ਹਾਂ। ਖ਼ਬਰਾਂ ਦੀ ਯਾਤਰਾ ਲਈ ਤਿਆਰ ਰਹੋ ਜਿਵੇਂ ਪਹਿਲਾਂ ਕਦੇ ਨਹੀਂ ਦੇਖੀ ਗਈ। ਬਿਲਕੁਲ ਨਵੀਂ ਡੀਡੀ ਨਿਊਜ਼ ਦਾ ਅਨੁਭਵ ਕਰੋ। ਡੀਡੀ ਨਿਊਜ਼ – ਭਰੋਸਾ ਸੱਚ ਦਾ।

ਇਸ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ, ਜੋ ਯੂਪੀਏ ਸਰਕਾਰ ਵਿੱਚ ਸੂਚਨਾ ਤੇ ਪ੍ਰਸਾਰਣ ਮੰਤਰੀ ਸਨ, ਨੇ ਕਿਹਾ ਕਿ ਦੂਰਦਰਸ਼ਨ ਦੇ ਲੋਗੋ ਦਾ ਰੰਗ ਬਦਲਣਾ ਸਰਕਾਰ ਵੱਲੋਂ ਸਰਕਾਰੀ ਅਦਾਰਿਆਂ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ। ਅਜਿਹੇ ਕਦਮ ਦੇਸ਼ ਦੇ ਜਨਤਕ ਪ੍ਰਸਾਰਕ ਦੀ ਭਰੋਸੇਯੋਗਤਾ ਨੂੰ ਕਮਜ਼ੋਰ ਕਰਦੇ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।