ਲੋਕਾਂ ਦੀ ਸਹਿਮਤੀ ਤੋਂ ਬਗੈਰ ਡੰਪਿੰਗ ਗਰਾਊਂਡ ਨਾ ਬਣਾਇਆ ਜਾਵੇ

ਲੋਕਾਂ ਦੀ ਸਹਿਮਤੀ ਤੋਂ ਬਗੈਰ ਡੰਪਿੰਗ ਗਰਾਊਂਡ ਨਾ ਬਣਾਇਆ ਜਾਵੇ -ਰਾਣਾ ਗਿੱਲ

ਚੰਡੀਗੜ੍ਹ ,29 ਅਗਸਤ 2021-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਖਰਡ਼ ਦੇ ਇੰਚਾਰਜ ਰਣਜੀਤ ਸਿੰਘ ਰਾਣਾ ਗਿੱਲ ਨੇ ਕਿਹਾ ਹੈ ਕਿ ਡੰਪਿੰਗ ਗਰਾਊਂਡ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਨਾ ਬਣਾਇਆ ਜਾਏ। ਪਿੰਡ ਸੋਹਾਲੀ ਹਲਕਾ ਖਰੜ ਦਾ ਡੰਪਿੰਗ ਗਰਾਊਂਡ ਜੋ ਕਿ ਮੌਜੂਦਾ ਸਰਕਾਰ ਵਲੋਂ ਮਨਜ਼ੂਰ ਕੀਤਾ ਗਿਆ ਹੈ, ਉਸ ਵਿੱਚ ਪ੍ਰਭਾਵਿਤ ਪਿੰਡਾਂ ਦੀ ਸਹਿਮਤੀ ਨਹੀਂ ਲਈ ਗਈ।

ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਵੱਲੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਵੱਲੋ ਨਵੇਂ ਚੁਣੇ ਗਏ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ

ਰਾਣਾ ਗਿੱਲ ਨੇ ਕਿਹਾ ਕਿ ਅਸੀਂ ਸਰਕਾਰ ਪਾਸੋਂ ਮੰਗ ਕਰਦੇ ਹਾਂ ਕਿ ਉਨ੍ਹਾਂ ਪਿੰਡਾਂ ਦੀ ਸਹਿਮਤੀ ਤੋਂ ਬਗੈਰ ਡੰਪਿੰਗ ਗਰਾਊਂਡ ਨਾ ਬਣਾਇਆ ਜਾਵੇ ਅਤੇ ਅੱਗਿਓਂ ਜਿੱਥੇ ਵੀ ਡੰਪਿੰਗ ਗਰਾਊਂਡ ਬਣਾਉਣਾ ਹੈ ਤਾਂ ਪਿੰਡਾਂ ਦੀ ਸਹਿਮਤੀ ਲਈ ਜਾਵੇ ਤਾਂ ਜੋ ਰਿਹਾਇਸ਼ੀ ਇਲਾਕੇ ਪ੍ਰਭਾਵਿਤ ਨਾ ਹੋਣ,ਅਗਰ ਪ੍ਰਸ਼ਾਸਨ ਲੋਕਾਂ ਨਾਲ ਧੱਕਾ ਕਰੇਗਾ ਤਾਂ ਸ਼੍ਰੋਮਣੀ ਅਕਾਲੀ ਦਲ ਡਟ ਕੇ ਉਨ੍ਹਾਂ ਪਿੰਡਾਂ ਦਾ ਸਾਥ ਦੇਵੇਗਾ।

Scroll to Top