Delhi Airport news

Delhi Airport: ਦਿੱਲੀ ਏਅਰਪੋਰਟ ‘ਤੇ ਤੇਜ਼ ਹਵਾਵਾਂ ਤੇ ਮੀਂਹ ਕਾਰਨ 3 ਹਵਾਈ ਜਹਾਜ਼ਾਂ ਨੂੰ ਪਹੁੰਚਿਆ ਨੁਕਸਾਨ

ਦਿੱਲੀ, 8 ਜੂਨ 2026: Delhi Airport news: ਐਤਵਾਰ ਸ਼ਾਮ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹਫੜਾ-ਦਫੜੀ ਮਚ ਗਈ। ਤੇਜ਼ ਹਵਾਵਾਂ ਅਤੇ ਮੀਂਹ ਨੇ ਏਅਰ ਇੰਡੀਆ ਦੇ ਤਿੰਨ ਖੜ੍ਹੇ ਜਹਾਜ਼ਾਂ ਨੂੰ ਨੁਕਸਾਨ ਪਹੁੰਚਾਇਆ ਹੈ। ਖਰਾਬ ਮੌਸਮ ਕਾਰਨ ਹਵਾਈ ਜਹਾਜ਼ ਜ਼ਮੀਨੀ ਸਹਾਇਤਾ ਉਪਕਰਣਾਂ ਨਾਲ ਟਕਰਾ ਗਏ, ਜਿਸ ਕਾਰਨ ਉਨ੍ਹਾਂ ਨੂੰ ਜ਼ਮੀਨ ‘ਤੇ ਉਤਾਰਨਾ ਪਿਆ।

ਇਹ ਘਟਨਾ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ 2 ਦੇ ਨੇੜੇ ਇੱਕ ਪਾਰਕਿੰਗ ਬੇ ‘ਚ ਵਾਪਰੀ। ਐਤਵਾਰ ਸ਼ਾਮ 4:40 ਵਜੇ ਦੇ ਕਰੀਬ, ਤੇਜ਼ ਹਵਾਵਾਂ ਕਾਰਨ ਜ਼ਮੀਨੀ ਸਹਾਇਤਾ ਉਪਕਰਣ ਜਹਾਜ਼ਾਂ ਨਾਲ ਟਕਰਾ ਗਏ, ਜਿਸ ਕਾਰਨ ਤਿੰਨ ਖੜ੍ਹੇ ਏਅਰ ਇੰਡੀਆ ਜਹਾਜ਼ਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ। ਇਸ ਘਟਨਾ ‘ਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ |

ਘਟਨਾ ਸਮੇਂ ਪਾਰਕਿੰਗ ਬੇ ‘ਚ ਕੋਈ ਕਰਮਚਾਰੀ ਮੌਜੂਦ ਨਹੀਂ ਸੀ। ਦਿੱਲੀ ਹਵਾਈ ਅੱਡੇ ਦੇ ਟਰਮੀਨਲ 2 ‘ਤੇ ਅਚਾਨਕ ਤੇਜ਼ ਹਵਾਵਾਂ ਚੱਲਣ ਕਾਰਨ ਇਹ ਹਾਦਸਾ ਹੋਇਆ। ਨੁਕਸਾਨੇ ਗਏ ਜਹਾਜ਼ਾਂ ਨੂੰ ਤੁਰੰਤ ਸੰਚਾਲਨ ਤੋਂ ਹਟਾ ਦਿੱਤਾ ਹੈ | ਇਸ ਨਾਲ ਏਅਰ ਇੰਡੀਆ ਦੇ ਉਡਾਣ ਸੰਚਾਲਨ ‘ਤੇ ਅਸਰ ਪੈ ਸਕਦਾ ਹੈ। ਕੁਝ ਸਮੇਂ ਲਈ ਹਵਾਈ ਅੱਡੇ ‘ਤੇ ਹਫੜਾ-ਦਫੜੀ ਮਚ ਗਈ।

ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਵੀਡੀਓ ‘ਚ ਤੇਜ਼ ਹਵਾਵਾਂ ਅਤੇ ਰਨਵੇਅ ‘ਤੇ ਮੀਂਹ ਦਿਖਾਈ ਦੇ ਰਿਹਾ ਹੈ। ਅਚਾਨਕ, ਤੇਜ਼ ਹਵਾਵਾਂ ਕਾਰਨ ਜ਼ਮੀਨੀ ਸਹਾਇਤਾ ਉਪਕਰਣ ਬੇਕਾਬੂ ਹੋ ਕੇ ਘੁੰਮਦੇ ਹਨ। ਹਵਾਈ ਅੱਡੇ ‘ਤੇ ਮੌਜੂਦ ਸਟਾਫ ਉਸ ਦੇ ਪਿੱਛੇ ਭੱਜ ਰਿਹਾ ਹੈ।

Read More: ਜੰਤਰ-ਮੰਤਰ ਪਹੁੰਚੇ ਅਭਿਜੀਤ ਦੀਪਕੇ, ਕਥਿਤ ਬੇਨਿਯਮੀਆਂ ਲਈ ਸਿੱਖਿਆ ਮੰਤਰੀ ਦਾ ਮੰਗਿਆ ਅਸਤੀਫਾ

ਵਿਦੇਸ਼

Scroll to Top