19 ਜੂਨ 2026: 4 ਦਸੰਬਰ, 2024 ਨੂੰ ‘ਪੁਸ਼ਪਾ 2’ ਦੀ ਵਿਸ਼ੇਸ਼ ਸਕ੍ਰੀਨਿੰਗ ਦੌਰਾਨ ਇੱਕ ਵੱਡੀ ਭੀੜ ਇਕੱਠੀ ਹੋ ਗਈ ਅਤੇ ਉਸ ‘ਤੇ ਭਾਜੜ ਮਚ ਗਈ। ਹੁਣ, ਅਦਾਲਤ ਨੇ ਇਸ ਮਾਮਲੇ ‘ਚ ਇੱਕ ਮਹੱਤਵਪੂਰਨ ਫੈਸਲਾ ਸੁਣਾਇਆ ਹੈ। ਹੈਦਰਾਬਾਦ ਦੀ ਨਾਮਪੱਲੀ ਅਦਾਲਤ ਨੇ ਅਰਜੁਨ ਨੂੰ ਸੰਮਨ ਜਾਰੀ ਕੀਤਾ ਹੈ ਅਤੇ ਉਸਨੂੰ 22 ਜੂਨ ਨੂੰ ਅਦਾਲਤ ‘ਚ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ।
ਇਹ ਘਟਨਾ 4 ਦਸੰਬਰ 2024 ਨੂੰ ਵਾਪਰੀ ਸੀ, ਜਦੋਂ “ਪੁਸ਼ਪਾ 2” ਦੀ ਵਿਸ਼ੇਸ਼ ਸਕ੍ਰੀਨਿੰਗ ਦੌਰਾਨ ਸੰਧਿਆ ਥੀਏਟਰ ਦੇ ਬਾਹਰ ਇੱਕ ਵੱਡੀ ਭੀੜ ਇਕੱਠੀ ਹੋ ਗਈ ਸੀ। ਹਜ਼ਾਰਾਂ ਪ੍ਰਸ਼ੰਸਕ ਆਪਣੇ ਮਨਪਸੰਦ ਸਟਾਰ ਦੀ ਇੱਕ ਝਲਕ ਦੇਖਣ ਲਈ ਥੀਏਟਰ ਦੇ ਬਾਹਰ ਇਕੱਠੇ ਹੋਏ ਸਨ।
ਰਿਪੋਰਟਾਂ ਅਨੁਸਾਰ, ਅੱਲੂ ਅਰਜੁਨ ਆਪਣੀ ਕਾਰ ਦੀ ਸਨਰੂਫ ਤੋਂ ਪ੍ਰਸ਼ੰਸਕਾਂ ਨੂੰ ਹੱਥ ਹਿਲਾ ਰਹੇ ਸਨ ਤਾਂ ਭਗਦੜ ਮਚ ਗਈ। ਇਸ ਹਾਦਸੇ ‘ਚ ਰੇਵਤੀ ਨਾਮ ਦੀ ਇੱਕ ਔਰਤ ਦੀ ਦੁਖਦਾਈ ਮੌਤ ਹੋ ਗਈ, ਜਦੋਂ ਕਿ ਉਸਦਾ ਪੁੱਤਰ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ।
ਪੁਲਿਸ ਨੇ ਇਸ ਮਾਮਲੇ ‘ਚ ਅੱਲੂ ਅਰਜੁਨ ਨੂੰ ਮੁਲਜ਼ਮ ਨੰਬਰ 11 (A11) ਵਜੋਂ ਨਾਮਜ਼ਦ ਕੀਤਾ ਹੈ। ਥੀਏਟਰ ਪ੍ਰਬੰਧਨ ਨੂੰ ਮੁਲਜ਼ਮ ਨੰਬਰ 1 ਤੋਂ 10 ਤੱਕ ਨਾਮਜ਼ਦ ਕੀਤਾ ਗਿਆ ਹੈ। ਕੁੱਲ 19 ਜਣਿਆਂ ਨੂੰ ਸੰਮਨ ਜਾਰੀ ਕੀਤੇ ਗਏ ਹਨ, ਅਤੇ 23 ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਗਈ ਹੈ।
ਇਸ ਦੁਖਦਾਈ ਘਟਨਾ ਤੋਂ ਬਾਅਦ, ਅੱਲੂ ਅਰਜੁਨ ਅਤੇ ਉਸਦਾ ਪਰਿਵਾਰ ਪੀੜਤ ਪਰਿਵਾਰ ਦੀ ਮੱਦਦ ਲਈ ਅੱਗੇ ਆਏ। ਉਸਦੇ ਪਿਤਾ, ਫਿਲਮ ਨਿਰਮਾਤਾ ਅੱਲੂ ਅਰਵਿੰਦ ਨੇ ਰੇਵਤੀ ਦੇ ਪਰਿਵਾਰ ਨੂੰ ₹2 ਕਰੋੜ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ। ਹੁਣ ਸਾਰਿਆਂ ਦੀਆਂ ਨਜ਼ਰਾਂ 22 ਜੂਨ ਨੂੰ ਹੋਣ ਵਾਲੀ ਸੁਣਵਾਈ ‘ਤੇ ਹਨ, ਜਿੱਥੇ ਇਸ ਮਾਮਲੇ ‘ਚ ਅਗਲੇ ਕਦਮ ਸਪੱਸ਼ਟ ਹੋਣਗੇ।
Read More: ਕੁਮਕੁਮ ਭਾਗਿਆ ਦੀ ਟੀਵੀ ਅਦਾਕਾਰਾ ਸੰਚਿਤਾ ਦਾ 30 ਸਾਲ ਦੀ ਉਮਰ ‘ਚ ਦੇਹਾਂਤ, ਖੁ.ਦ.ਕੁ.ਸ਼ੀ ਦਾ ਸ਼ੱਕ




