ਬਾਵਲ 'ਚ ਵਿਕਾਸ ਪ੍ਰੋਜੈਕਟ

CM ਨਾਇਬ ਸੈਣੀ ਵੱਲੋਂ ਬਾਵਲ ‘ਚ 125 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ

ਹਰਿਆਣਾ, 30 ਜੂਨ 2026: ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਨਾਲ, ਰੇਵਾੜੀ ਜ਼ਿਲ੍ਹੇ ਦੇ ਬਾਵਲ ਹਲਕੇ ਲਈ ਲਗਭੱਗ 125 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਅਤੇ ਸਾਬਕਾ ਮੰਤਰੀ ਡਾ. ਬਨਵਾਰੀ ਲਾਲ ਵੀ ਇਸ ਮੌਕੇ ‘ਤੇ ਮੌਜੂਦ ਸਨ।

ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੰਗਲਵਾਰ ਨੂੰ ਬਾਵਲ ‘ਚ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਕਾਲਜ ਕੈਂਪਸ ‘ਚ ਖੇਤ ਬਚਾਓ ਮੁਹਿੰਮ ਦੇ ਸਮਾਪਤੀ ਸਮਾਗਮ ਦੌਰਾਨ ਬਾਵਲ ਹਲਕੇ ‘ਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।

ਇਨ੍ਹਾਂ ‘ਚ 19.75 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਸਰਕਾਰੀ ਗਰਲਜ਼ ਕਾਲਜ, ਬਾਵਲ, 20.29 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਬਾਵਲ ਨਗਰਪਾਲਿਕਾ ਦੇ ਸ਼ਾਪਿੰਗ ਕੰਪਲੈਕਸ ਅਤੇ ਪਾਰਕਿੰਗ ਸਥਾਨ ਅਤੇ 3.33 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਰਾਮਪੁਰਾ ਪੁਲਿਸ ਸਟੇਸ਼ਨ ਦਾ ਉਦਘਾਟਨ ਸ਼ਾਮਲ ਹੈ।

ਇਸੇ ਤਰ੍ਹਾਂ, ਆਈਐਮਟੀ ਬਾਵਲ ਦੇ ਫੇਜ਼ 3 ‘ਚ ₹31.26 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਸੀਸੀ ਸੜਕ, ₹28.78 ਕਰੋੜ ਦੀ ਲਾਗਤ ਨਾਲ ਮਾਜਰਾ ਏਮਜ਼ ਲਈ ਬਣਾਏ ਜਾਣ ਵਾਲੇ ਵਾਟਰ ਹਾਊਸ, ₹6.6 ਕਰੋੜ ਦੀ ਲਾਗਤ ਨਾਲ ਪਿੰਡ ਰਣਸੀ ਮਾਜਰੀ ‘ਚ ਸਥਾਪਤ ਕੀਤੇ ਜਾਣ ਵਾਲੇ 33 ਕੇਵੀ ਸਬਸਟੇਸ਼ਨ ਅਤੇ ₹8.19 ਕਰੋੜ ਦੀ ਲਾਗਤ ਨਾਲ ਪਿੰਡ ਬਿਦਾਵਾਸ ‘ਚ ਬਣਾਏ ਜਾਣ ਵਾਲੇ 33 ਕੇਵੀ ਸਬਸਟੇਸ਼ਨ ਦਾ ਨੀਂਹ ਪੱਥਰ ਰੱਖਿਆ ਗਿਆ।

ਵਿਕਾਸ ਪ੍ਰੋਜੈਕਟਾਂ ਦੀ ਇੱਕ ਸੀਰੀਜ਼ ‘ਚ ਪਿੰਡ ਬਿਸ਼ਨਪੁਰ ਗੁੱਜਰ ਮਾਜਰੀ ਤੋਂ ਪਿੰਡ ਗੁੱਜਰ ਕੀ ਢਾਣੀ ਅਤੇ ਪਿੱਲੀਆਂ ਵਾਲੀ ਢਾਣੀ ਤੋਂ ₹49 ਲੱਖ ਦੀ ਲਾਗਤ ਨਾਲ ਬਣਨ ਵਾਲੀ ਲਿੰਕ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ।

ਪਿੰਡ ਬਖਾਪੁਰ ਵਿੱਚ ₹4.58 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਪ੍ਰਾਇਮਰੀ ਹੈਲਥ ਸੈਂਟਰ, ਪਿੰਡ ਮਣੇਠੀ ‘ਚ ₹55 ਲੱਖ ਦੀ ਲਾਗਤ ਨਾਲ ਇੱਕ ਸਬ ਹੈਲਥ ਸੈਂਟਰ ਅਤੇ ਪਿੰਡ ਭਲਖੀ ਮਾਜਰਾ ‘ਚ ₹55 ਲੱਖ ਦੀ ਲਾਗਤ ਨਾਲ ਇੱਕ ਸਬ ਹੈਲਥ ਸੈਂਟਰ ਦਾ ਨੀਂਹ ਪੱਥਰ ਰੱਖਿਆ ਗਿਆ।

Read More: ਹਰਿਆਣਾ ਸਰਕਾਰ ਵੱਲੋਂ ਫੁਕੂਓਕਾ ਪ੍ਰੀਫੈਕਚਰ ਨੂੰ ਸੂਬੇ ‘ਚ ਯੂਨੀਵਰਸਿਟੀ ਸਥਾਪਤ ਕਰਨ ਦਾ ਆਫ਼ਰ

ਵਿਦੇਸ਼

Scroll to Top