ਕਲਕੱਤਾ, 21 ਮਈ 2026: ਕਲਕੱਤਾ ਹਾਈ ਕੋਰਟ ਨੇ ਆਰ.ਜੀ. ਕਰ ਬਲਾਤਕਾਰ ਅਤੇ ਕਤਲ ਕੇਸ ਨੂੰ ਦਬਾਉਣ ਦੇ ਦੋਸ਼ਾਂ ਦੀ ਜਾਂਚ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਸੀ.ਬੀ.ਆਈ. ਦੇ ਪੂਰਬੀ ਖੇਤਰ ਦੇ ਸੰਯੁਕਤ ਨਿਰਦੇਸ਼ਕ ਦੀ ਅਗਵਾਈ ਹੇਠ ਤਿੰਨ ਮੈਂਬਰੀ ਸੀ.ਬੀ.ਆਈ. ਵਿਸ਼ੇਸ਼ ਜਾਂਚ ਟੀਮ (SIT) ਦੇ ਗਠਨ ਦਾ ਹੁਕਮ ਦਿੱਤਾ ਹੈ। ਐਸ.ਆਈ.ਟੀ. ਨੂੰ 25 ਜੂਨ ਤੱਕ ਆਪਣੀ ਰਿਪੋਰਟ ਜਮ੍ਹਾਂ ਕਰਵਾਉਣੀ ਹੋਵੇਗੀ |
ਹਾਈ ਕੋਰਟ ਨੇ ਸੀ.ਬੀ.ਆਈ. ਨੂੰ ਉਸ ਰਾਤ ਦੀ ਪੂਰੀ ਘਟਨਾ ਦੀ ਦੁਬਾਰਾ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਸੀ.ਬੀ.ਆਈ. ਨੂੰ ਕਿਸੇ ਵੀ ਜ਼ਰੂਰੀ ਵਿਅਕਤੀ ਤੋਂ ਪੁੱਛਗਿੱਛ ਕਰਨ ਦੀ ਇਜਾਜ਼ਤ ਵੀ ਦੇ ਦਿੱਤੀ ਹੈ।
ਪੀੜਤਾ ਦੇ ਮਾਪਿਆਂ ਵੱਲੋਂ ਦਾਇਰ ਪਟੀਸ਼ਨ ਤੋਂ ਬਾਅਦ ਅਦਾਲਤ ਨੇ ਇਹ ਹੁਕਮ ਜਾਰੀ ਕੀਤਾ। ਪਿਛਲੇ ਸਾਲ 17 ਮਾਰਚ ਨੂੰ ਮਾਪਿਆਂ ਨੇ ਸੀ.ਬੀ.ਆਈ. ‘ਤੇ ਸਹੀ ਜਾਂਚ ਨਾ ਕਰਨ ਅਤੇ ਕੇਸ ਨੂੰ ਦਬਾਉਣ ਦਾ ਦੋਸ਼ ਲਗਾਇਆ। ਸੁਪਰੀਮ ਕੋਰਟ ਨੇ ਮਾਪਿਆਂ ਨੂੰ ਕਲਕੱਤਾ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕਰਨ ਦੀ ਇਜਾਜ਼ਤ ਦੇ ਦਿੱਤੀ।
ਇੱਕ ਸਿਖਿਆਰਥੀ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਆਰ.ਜੀ. ਕਰ ਹਸਪਤਾਲ ‘ਚ 8-9 ਅਗਸਤ, 2024 ਦੀ ਰਾਤ ਨੂੰ ਹੋਇਆ ਸੀ। ਮਹਿਲਾ ਡਾਕਟਰ ਦੀ ਲਾਸ਼ 9 ਅਗਸਤ ਦੀ ਸਵੇਰ ਨੂੰ ਸੈਮੀਨਾਰ ਹਾਲ ‘ਚ ਮਿਲੀ ਸੀ। 20 ਜਨਵਰੀ, 2025 ਨੂੰ, ਸੈਸ਼ਨ ਕੋਰਟ ਨੇ ਦੋਸ਼ੀ ਸੰਜੇ ਰਾਏ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ।
ਆਰਜੀ ਕਰ ਬਲਾਤਕਾਰ-ਕਤਲ ਮਾਮਲੇ ‘ਚ ਪੀੜਤਾ ਦੀ ਮਾਂ ਰਤਨਾ ਦੇਬਨਾਥ ਹੁਣ ਵਿਧਾਇਕ ਬਣ ਗਈ ਹੈ। ਉਹ ਪਨੀਹਾਟੀ ਤੋਂ ਭਾਜਪਾ ਵਿਧਾਇਕ ਹੈ। ਉਹ ਵੀਰਵਾਰ ਨੂੰ ਸੁਣਵਾਈ ਦੌਰਾਨ ਹਾਈ ਕੋਰਟ ‘ਚ ਮੌਜੂਦ ਸੀ।
ਇੱਕ ਸਿਖਿਆਰਥੀ ਡਾਕਟਰ ਨਾਲ ਬਲਾਤਕਾਰ ਅਤੇ ਕਤਲ 8-9 ਅਗਸਤ, 2024 ਦੀ ਰਾਤ ਨੂੰ ਆਰਜੀ ਕਰ ਹਸਪਤਾਲ ‘ਚ ਹੋਇਆ ਸੀ। ਡਾਕਟਰ ਦੀ ਲਾਸ਼ 9 ਅਗਸਤ ਦੀ ਸਵੇਰ ਨੂੰ ਸੈਮੀਨਾਰ ਹਾਲ ‘ਚ ਮਿਲੀ ਸੀ। ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ, ਪੁਲਿਸ ਨੇ 10 ਅਗਸਤ ਨੂੰ ਸੰਜੇ ਰਾਏ ਨਾਮ ਦੇ ਇੱਕ ਨਾਗਰਿਕ ਵਲੰਟੀਅਰ ਨੂੰ ਗ੍ਰਿਫਤਾਰ ਕੀਤਾ। ਇਸ ਘਟਨਾ ਨੂੰ ਲੈ ਕੇ ਕੋਲਕਾਤਾ ਅਤੇ ਦੇਸ਼ ਭਰ ‘ਚ ਵਿਰੋਧ ਪ੍ਰਦਰਸ਼ਨ ਹੋਏ ਸਨ |
Read More: ਬਿਹਾਰ ਖੇਤੀਬਾੜੀ ਰੋਡ ਮੈਪ ਰਾਜ ‘ਚ ਵੱਡੇ ਪੱਧਰ ‘ਤੇ ਕੁਦਰਤੀ ਤੇ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰ ਰਿਹਾ




