BSF ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਖੇਤ ‘ਚੋਂ 1 ਪਿਸਤੌਲ ਕੀਤਾ ਬਰਾਮਦ

BSF

ਚੰਡੀਗੜ੍ਹ 19 ਅਪ੍ਰੈਲ, 2024: ਬੀਐਸਐਫ (BSF) ਨੇ ਬੀਤੇ ਦਿਨ ਯਾਨੀ 18 ਅਪ੍ਰੈਲ 2024 ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ 1 ਪਿਸਤੌਲ ਬਰਾਮਦ ਕੀਤਾ ਹੈ। ਬੀਐਸਐਫ ਦੇ ਇੰਟੈਲੀਜੈਂਸ ਵਿੰਗ ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਵਿੱਚ ਇੱਕ ਸ਼ੱਕੀ ਪੈਕਟ ਦੀ ਮੌਜੂਦਗੀ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਮੌਕੇ ‘ਤੇ ਪਹੁੰਚ ਕੇ ਸ਼ੱਕੀ ਖੇਤਰ ਵਿੱਚ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ।

ਇਸ ਦੌਰਾਨ ਸ਼ਾਮ 7:10 ਵਜੇ ਦੇ ਕਰੀਬ ਤਲਾਸ਼ੀ ਕਰਨ ‘ਤੇ ਬੀਐਸਐਫ (BSF) ਨੇ ਇੱਕ ਸ਼ੱਕੀ ਪੈਕੇਟ ਬਰਾਮਦ ਕੀਤਾ, ਜਿਸ ਵਿੱਚ ਚਿੱਟੇ ਪਾਰਦਰਸ਼ੀ ਪੈਕਿੰਗ ਸਮੱਗਰੀ ਵਿੱਚ ਲਪੇਟਿਆ ਹੋਇਆ ਸੀ, ਜਿਸ ਵਿੱਚ ਇੱਕ ਧਾਤ ਦੀ ਰਿੰਗ ਸੀ। ਪੈਕਿੰਗ ਖੋਲ੍ਹਣ ‘ਤੇ ਇਕ ਪਿਸਤੌਲ ਬਿਨਾਂ ਮੈਗਜ਼ੀਨ ਦੇ ਮਿਲਿਆ। ਇਹ ਬਰਾਮਦਗੀ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭੈਰੋਪਾਲ ਦੇ ਨਾਲ ਲੱਗਦੇ ਇੱਕ ਵਾਢੀ ਹੋਈ ਫ਼ਸਲ ਦੇ ਖੇਤ ਵਿੱਚੋਂ ਹੋਈ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।