ਬੀਬੀ ਕਿਰਨਜੋਤ ਕੌਰ

ਬੀਬੀ ਕਿਰਨਜੋਤ ਕੌਰ ਨੇ ਮਰਹੂਮ ਸੰਦੀਪ ਸਿੰਘ ਧਾਲੀਵਾਲ ਦੀ ਤਸਵੀਰ ਅਜਾਇਬ ਘਰ ਵਿੱਚ ਲਾਉਣ ਤੇ ਇਤਰਾਜ਼ ਜਿਤਾਇਆ

ਚੰਡੀਗੜ੍ਹ ,26 ਅਗਸਤ 2021 : ਬੀਬੀ ਕਿਰਨਜੋਤ ਕੌਰ ਨੇ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਨੂੰ ਚਿੱਠੀ ਲਿਖੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਢਲਾ ਕਾਰਜ ਹੁੰਦਾ ਹੈ ਕਿ ਉਹ ਸਿੱਖ ਰਹਿਤ ਮਰਿਆਦਾ ਅਨੁਸਾਰ  ਗੁਰਦੁਆਰਿਆ ਦਾ ਪ੍ਰਬੰਧ ਅਤੇ ਸਿੱਖੀ ਦਾ ਪ੍ਰਚਾਰ ਕਰਨ|

ਉਹਨਾਂ ਨੇ ਚਿੱਠੀ ਵਿੱਚ ਲਿਖਿਆ ਕਿ ਅੰਮ੍ਰਿਤਸਰ ਅਜਾਇਬ ਘਰ ਵਿੱਚ ਬਜਰ ਕੁਰਹਿਤ ਕਰਨ ਵਾਲੇ ਸਿੱਖ ਮਰਹੂਮ ਸੰਦੀਪ ਸਿੰਘ ਧਾਲੀਵਾਲ ਦੀ ਤਸਵੀਰ ਲਾਉਣਾ ਤੇ ਦੱਸ ਲੱਖ ਰੁਪਏ ਯਾਦਗਾਰ ਸਥਾਪਤ ਲਈ ਦੇਣਾ ਸਿੱਖੀ ਸਿਧਾਂਤਾ ਦੇ ਖਿਲਾਫ ਹੈ |

ਕਿਉਂਕਿ ਅਜਾਇਬ ਘਰ ਵਿੱਚ ਉਹਨਾਂ ਗੁਰਸਿੱਖਾਂ ਦੀ ਤਸਵੀਰ ਲਗਾਈ ਜਾਂਦੀ ਹੈ ਜੋ ਸਿੱਖੀ ਸਰੂਪ ਵਿੱਚ ਹੋਣ | ਜੋ ਆਪਣੀ ਮਰਜ਼ੀ ਨਾਲ ਦਾੜੀ ਕਟਵਾਵੇ ਉਹ ਸਿੱਖੀ ਪ੍ਰੇਰਨਾ ਸਰੋਤ ਕਿਵੇਂ ਹੋ ਸਕਦਾ ਹੈ | ਇਸ ਲਈ ਮੈਂ ਆਸ ਕਰਦੀ ਹੈ ਕਿ ਤੁਸੀ ਸੰਦੀਪ ਸਿੰਘ ਧਾਲੀਵਾਲ ਦੀ ਤਸਵੀਰ ਲਾਉਣ ਅਤੇ ਦੱਸ ਲੱਖ ਰੁਪਏ ਯਾਦਗਾਰ ਤੇ ਲਾਉਣ ਦੀ ਮਤੇ ਨੂੰ ਤੁਰੰਤ ਰੱਦ ਕਰਕੇ ਆਪਣੀ ਪੰਥਕ ਜਿੰਮੇਵਾਰੀ ਨਿਭਾਉਗੇ |

ਕੌਣ ਹਨ ਬੀਬੀ ਕਿਰਨਜੋਤ ਕੌਰ :ਬੀਬੀ ਕਿਰਨਜੋਤ ਕੌਰ ਸੀਨੀਅਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਮੈਂਬਰ ਹਨ ਤੇ ਹਾਲ ਹੀ ‘ਚ ਉਹਨਾਂ ਨੂੰ ਐਸਜੀਪੀਸੀ ਦੇ ਜਨਰਲ ਸਕੱਤਰ ਦਾ ਅਹੁਦਾ ਦਿੱਤਾ ਗਿਆ ਹੈ |

ਕੌਣ ਹਨ ਮਰਹੂਮ ਸੰਦੀਪ ਸਿੰਘ ਧਾਲੀਵਾਲ : ਮਰਹੂਮ ਸੰਦੀਪ ਸਿੰਘ ਧਾਲੀਵਾਲ ਅਮਰੀਕਾ ਦੇ ਵਿੱਚ ਪਹਿਲੇ ਟੈਕਸਾਸ ਪੁਲਿਸ ਅਧਿਕਾਰੀ ਸਨ ਜਿਨ੍ਹਾਂ ਨੇ ਆਪਣੇ ਸਿੱਖ ਧਰਮ ਦੀ ਦਸਤਾਰ ਨੂੰ ਅਮਰੀਕੀ ਪੁਲਿਸ ਵਰਦੀ ਵਿੱਚ ਸ਼ਾਮਲ ਕਰਵਾਇਆ ਹੈ |

ਕੀ ਹੈ ਪੂਰਾ ਮਾਮਲਾ :ਸ਼੍ਰੋਮਣੀ ਗੁਰੁਦਆਰਾ ਕਮੇਟੀ ਦੇ ਵੱਲੋ ਮਿਤੀ 23-8-2021 ਨੂੰ ਅੰਤ੍ਰਿੰਗ ਕਮੇਟੀ ਦੀ ਬੈਠਕ ‘ਚ ਇਹ ਫ਼ੈਸਲਾ ਲਿਆ ਗਿਆ ਸੀ ਕਿ ਮਰਹੂਮ ਸੰਦੀਪ ਸਿੰਘ ਧਾਲੀਵਾਲ ਦੀ ਤਸਵੀਰ ਅੰਮ੍ਰਿਤਸਰ ਅਜਾਇਬ ਘਰ ਵਿੱਚ ਲਗਾਈ ਜਾਵੇਗੀ ਤੇ 10 ਲੱਖ ਰੁਪਏ ਯਾਦਗਾਰ ਸਥਾਪਿਤ ਕਰਨ ਲਈ ਦਿੱਤੇ ਜਾਣਗੇ | ਜਿਸ ਨੂੰ ਲੈ ਕੇ ਦੀ ਜਨਰਲ ਸਕੱਤਰ ਬੀਬੀ ਕਿਰਨਜੋਤ ਕੌਰ ਨੇ ਇਹ ਚਿੱਠੀ ਲਿਖ ਕੇ  ਫ਼ੈਸਲਾ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ ਹਾਲਾਂਕਿ ਉਹਨਾਂ ਕਿਹਾ ਹੈ ਕਿ ਮਰਹੂਮ ਸੰਦੀਪ ਸਿੰਘ ਧਾਲੀਵਾਲ ਦੇ ਅਮਰੀਕੀ ਪੁਲਿਸ ਵਰਦੀ ਵਿੱਚ ਦਸਤਾਰ ਸ਼ਾਮਲ ਕਰਵਾਉਣ ਦੇ ਉਦਮ ਦੀ ਮੈਂ ਦਿਲੋਂ ਕਦਰ ਤੇ ਸ਼ਾਲਾਘਾ ਕਰਦੀ ਹਾਂ |

Scroll to Top