Australia: ਸਿਡਨੀ ਸਥਿਤ ਚਰਚ ‘ਚ ਪਾਦਰੀ ‘ਤੇ ਨੌਜਵਾਨ ਨੇ ਚਾਕੂ ਨਾਲ ਕੀਤਾ ਹਮਲਾ

Sydney

ਚੰਡੀਗੜ੍ਹ, 15 ਅਪ੍ਰੈਲ, 2024: ਆਸਟ੍ਰੇਲੀਆ ਦੇ ਸਿਡਨੀ (Sydney) ਵਿੱਚ ਚਾਕੂ ਨਾਲ ਹਮਲੇ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਇੱਥੇ ਵੇਕਲੀ ਸਥਿਤ ਦ ਗੁੱਡ ਸ਼ੈਫਰਡ ਚਰਚ ‘ਚ ਇਕੱਠੇ ਹੋਏ ਇਕ ਪਾਦਰੀ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ । ਇਸ ਘਟਨਾ ‘ਚ ਕਥਿਤ ਤੌਰ ‘ਤੇ ਹੋਰ ਵੀ ਕਈ ਜਣੇ ਦੇ ਜ਼ਖਮੀ ਹੋਏ ਹਨ |

ਰਿਪੋਰਟਾਂ ਮੁਤਾਬਕ ਇਹ ਘਟਨਾ ਸਥਾਨਕ ਸਮੇਂ ਮੁਤਾਬਕ ਸੋਮਵਾਰ ਰਾਤ ਨੂੰ ਚਰਚ ਦੀ ਸੇਵਾ ਦੌਰਾਨ ਵਾਪਰੀ ਹੈ । ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਇਕ ਉਕਤ ਹਮਲਾਵਰ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ।

ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ‘ਚ ਦੇਖਿਆ ਜਾ ਸਕਦਾ ਹੈ ਕਿ ਪਾਦਰੀ ਮਾਰ ਮੈਰੀ ਇਮੈਨੁਅਲ ਚਰਚ ਦੇ ਮੰਚ ‘ਤੇ ਖੜ੍ਹੇ ਹਨ। ਇਸ ਦੌਰਾਨ ਕਾਲੇ ਰੰਗ ਦੇ ਕੱਪੜੇ ਪਹਿਨਿਆ ਇੱਕ ਵਿਅਕਤੀ ਉਸ ਵੱਲ ਆਉਂਦਾ ਹੈ ਅਤੇ ਪਾਦਰੀ ‘ਤੇ ਚਾਕੂ ਨਾਲ ਕਈ ਵਾਰ ਹਮਲਾ ਕਰ ਦਿੰਦਾ ਹੈ | ਇਸ ਤੋਂ ਬਾਅਦ ਪਾਦਰੀ ਜ਼ਮੀਨ ‘ਤੇ ਡਿੱਗ ਪਿਆ ਅਤੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ |

ਕੁਝ ਦਿਨ ਪਹਿਲਾਂ ਆਸਟ੍ਰੇਲੀਆ ਦੇ ਸਿਡਨੀ (Sydney) ‘ਚ ਵੈਸਟਫੀਲਡ ਬੌਂਡੀ ਜੰਕਸ਼ਨ ਮਾਲ ‘ਚ ਸ਼ਨੀਵਾਰ ਨੂੰ ਚਾਕੂ ਅਤੇ ਗੋਲੀਬਾਰੀ ਕਾਰਨ ਹੜਕੰਪ ਮਚ ਗਿਆ। ਇਸ ਘਟਨਾ ਵਿੱਚ ਪੰਜ ਬੀਬੀਆਂ ਸਮੇਤ ਛੇ ਜਣਿਆਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਸਿਡਨੀ ਪੁਲਿਸ ਨੇ ਸੋਮਵਾਰ ਨੂੰ ਇਸ ਘਟਨਾ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਹਨ ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।