ਸਪੋਰਟਸ, 13 ਅਕਤੂਬਰ 2026: AUS ਬਨਾਮ SA Result: ਆਸਟ੍ਰੇਲੀਆ ਨੇ ਡਰਬਨ ਟੈਸਟ ‘ਚ ਦੱਖਣੀ ਅਫਰੀਕਾ ਨੂੰ 214 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ। ਦੱਖਣੀ ਅਫਰੀਕਾ ਦੀ ਦੂਜੀ ਪਾਰੀ ਪੰਜਵੇਂ ਦਿਨ 206 ਦੌੜਾਂ ‘ਤੇ ਆਊਟ ਹੋ ਗਈ, ਜਿਸ ਨਾਲ ਜਿੱਤ ਲਈ 421 ਦੌੜਾਂ ਦਾ ਟੀਚਾ ਮਿਲਿਆ। ਜੋਸ਼ ਹੇਜ਼ਲਵੁੱਡ ਨੇ ਮੈਚ ‘ਚ ਆਸਟ੍ਰੇਲੀਆ ਲਈ ਅੱਠ ਵਿਕਟਾਂ ਲਈਆਂ।
ਆਸਟ੍ਰੇਲੀਆ ਨੇ ਪਹਿਲੀ ਪਾਰੀ ‘ਚ 390 ਦੌੜਾਂ ਬਣਾਈਆਂ। ਇਸਦੇ ਜਵਾਬ ‘ਚ ਦੱਖਣੀ ਅਫਰੀਕਾ 284 ਦੌੜਾਂ ‘ਤੇ ਆਲ ਆਊਟ ਹੋ ਗਿਆ। ਆਸਟ੍ਰੇਲੀਆ ਨੇ ਪਹਿਲੀ ਪਾਰੀ ‘ਚ 106 ਦੌੜਾਂ ਦੀ ਬੜ੍ਹਤ ਲੈ ਲਈ। ਫਿਰ ਆਸਟ੍ਰੇਲੀਆ ਨੇ ਆਪਣੀ ਦੂਜੀ ਪਾਰੀ ਛੇ ਵਿਕਟਾਂ ‘ਤੇ 314 ਦੌੜਾਂ ‘ਤੇ ਐਲਾਨ ਦਿੱਤੀ। ਸੀਰੀਜ਼ ਦਾ ਦੂਜਾ ਟੈਸਟ 18 ਅਕਤੂਬਰ ਤੋਂ ਗਕੇਬਰਹਾ ‘ਚ ਖੇਡਿਆ ਜਾਵੇਗਾ।
ਦੱਖਣੀ ਅਫਰੀਕਾ ਨੇ ਪੰਜਵੇਂ ਦਿਨ ਦੀ ਸ਼ੁਰੂਆਤ 102/4 ਤੋਂ ਕੀਤੀ। ਏਡਨ ਮਾਰਕਰਾਮ (45) ਅਤੇ ਵਿਆਨ ਮਲਡਰ (5) ਨੇ ਪਾਰੀ ਨੂੰ ਸੰਭਾਲਿਆ। ਮਲਡਰ 29 ਦੌੜਾਂ ‘ਤੇ ਆਊਟ ਹੋ ਗਏ। ਛੇਵੀਂ ਵਿਕਟ ਕਾਈਲ ਵੇਰੇਨ ਨੂੰ ਡਿੱਗੀ, ਜਿਸਨੇ ਇੱਕ ਦੌੜ ਬਣਾਈ।
ਇਸ ਤੋਂ ਬਾਅਦ ਮਾਰਕੋ ਯਾਂਸਨ ਨੇ 35, ਸਾਈਮਨ ਹਾਰਮਰ ਨੇ 0, ਮਾਰਕਰਾਮ ਨੇ 75 ਅਤੇ ਐਨਰਿਚ ਨੌਰਟਜਾ ਨੇ 4 ਦੌੜਾਂ ਬਣਾਈਆਂ। ਕੇਸ਼ਵ ਮਹਾਰਾਜ 1 ਦੌੜਾਂ ਬਣਾ ਕੇ ਨਾਬਾਦ ਰਹੇ। ਜੋਸ਼ ਹੇਜ਼ਲਵੁੱਡ ਨੇ ਦੂਜੀ ਪਾਰੀ ‘ਚ ਆਸਟ੍ਰੇਲੀਆ ਲਈ 6 ਵਿਕਟਾਂ ਲਈਆਂ, ਜਿਨ੍ਹਾਂ ਨੇ ਪਹਿਲੀ ਪਾਰੀ ‘ਚ 2 ਵਿਕਟਾਂ ਲਈਆਂ ਸਨ। ਡਰਬਨ ‘ਚ ਚੌਥੇ ਦਿਨ ਦੀ ਖੇਡ ਦੇ ਅੰਤ ਤੱਕ ਦੱਖਣੀ ਅਫਰੀਕਾ ਨੇ ਆਪਣੀ ਦੂਜੀ ਪਾਰੀ ‘ਚ 4 ਵਿਕਟਾਂ ‘ਤੇ 102 ਦੌੜਾਂ ਬਣਾਈਆਂ ਸਨ। ਦੱਖਣੀ ਅਫਰੀਕਾਨੂੰ ਜਿੱਤ ਲਈ 319 ਦੌੜਾਂ ਦੀ ਲੋੜ ਸੀ।
Read More: AUS ਬਨਾਮ SA: ਦੱਖਣੀ ਅਫਰੀਕਾ ‘ਤੇ ਟੈਸਟ ‘ਚ ਹਾਰ ਦਾ ਖਤਰਾ, ਆਸਟ੍ਰੇਲੀਆ ਜਿੱਤ ਤੋਂ 6 ਵਿਕਟਾਂ ਦੂਰ




