Mohali women murder

ਮੋਹਾਲੀ ‘ਚ ਦਫ਼ਤਰ ਬੈਠੀ ਕੁੜੀ ਦਾ ਚਾ.ਕੂ ਮਾਰ ਕੇ ਕ.ਤ.ਲ, ਹਮਲਾਵਰ ਨੇ ਖ਼ੁਦ ਨੂੰ ਵੀ ਕੀਤਾ ਜ਼ਖਮੀ

ਮੋਹਾਲੀ, 5 ਜੂਨ 2026: ਮੋਹਾਲੀ ‘ਚ ਇੱਕ ਨੌਜਵਾਨ ਨੇ ਇੱਕ 30 ਸਾਲਾ ਕੁੜੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਕੁੜੀ ਦਫ਼ਤਰ ‘ਚ ਬੈਠ ਕੇ ਆਪਣਾ ਕੰਮ ਕਰ ਰਹੀ ਸੀ | ਇਸ ਦੌਰਾਨ ਨੌਜਵਾਨ ਨੇ ਪਿੱਛੇ ਤੋਂ ਕੁੜੀ ‘ਤੇ ਹਮਲਾ ਕਰ ਦਿੱਤਾ ਅਤੇ ਉਸਦੀ ਗਰਦਨ ‘ਚ ਚਾਕੂ ਮਾਰਨਾ ਸ਼ੁਰੂ ਕਰ ਦਿੱਤਾ। ਕੁੜੀ ਆਪਣੀ ਜਾਨ ਬਚਾਉਣ ਲਈ ਭੱਜੀ, ਪਰ ਨੌਜਵਾਨ ਨੇ ਉਸਦਾ ਪਿੱਛਾ ਕੀਤਾ ਅਤੇ 35 ਸਕਿੰਟਾਂ ‘ਚ ਕਰੀਬ 30 ਵਾਰ ਉਸ ‘ਤੇ ਚਾਕੂ ਮਾਰ ਦਿੱਤੇ।

ਦਫ਼ਤਰ ਦੇ ਕਰਮਚਾਰੀਆਂ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ, ਪਰ ਨੌਜਵਾਨ ਨੇ ਉਨ੍ਹਾਂ ਨੂੰ ਚਾਕੂ ਨਾਲ ਧਮਕੀ ਦਿੱਤੀ। ਜਦੋਂ ਹਮਲਾਵਰ ਨੂੰ ਯਕੀਨ ਹੋ ਗਿਆ ਕਿ ਔਰਤ ਬਚ ਨਹੀਂ ਸਕੇਗੀ, ਤਾਂ ਉਹ ਦਫ਼ਤਰ ‘ਚ ਕਿਸੇ ਹੋਰ ਜਗ੍ਹਾ ਚਲਾ ਗਿਆ ਅਤੇ ਚਾਕੂ ਨਾਲ ਆਪਣਾ ਗਲਾ ਵੱਢਣਾ ਸ਼ੁਰੂ ਕਰ ਦਿੱਤਾ। ਹਮਲਾਵਰ ਗੰਭੀਰ ਹਾਲਤ ‘ਚ ਹਸਪਤਾਲ ‘ਚ ਦਾਖਲ ਹੈ।

ਸ਼ੁਰੂਆਤੀ ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਨੌਜਵਾਨ ਅਤੇ ਕੁੜੀ ਦੋਵੇਂ ਦੋਸਤ ਸਨ, ਪਰ ਕੁੜੀ ਨੇ ਬਾਅਦ ‘ਚ ਉਸ ਨਾਲ ਤੋੜ-ਵਿਛੋੜਾ ਕਰ ਲਿਆ। ਇਸ ਨਾਲ ਉਹ ਗੁੱਸੇ ‘ਚ ਆ ਗਿਆ ਅਤੇ ਨੌਜਵਾਨ ਨੇ ਘਟਨਾ ਨੂੰ ਅੰਜ਼ਾਮ ਦਿੱਤਾ | ਪੁਲਿਸ ਨੇ ਪੋਸਟਮਾਰਟਮ ਕਰਵਾਇਆ ਅਤੇ ਕੁੜੀ ਦੀ ਲਾਸ਼ ਉਸਦੇ ਪਰਿਵਾਰ ਨੂੰ ਸੌਂਪ ਦਿੱਤੀ। ਫਿਰ ਪਰਿਵਾਰ ਨੇ ਉਸਦਾ ਪਟਿਆਲਾ ‘ਚ ਸਸਕਾਰ ਕਰ ਦਿੱਤਾ।

ਦੂਜੇ ਪਾਸੇ, ਪਰਿਵਾਰ ਨੇ ਪ੍ਰੇਮ ਸਬੰਧਾਂ ਦੀਆਂ ਰਿਪੋਰਟਾਂ ਤੋਂ ਇਨਕਾਰ ਕੀਤਾ। ਲੜਕੀ ਦੇ ਦਾਦਾ, ਬਲਵੰਤ ਰਾਏ ਖੱਤਰੀ ਨੇ ਕਿਹਾ ਕਿ ਪ੍ਰੇਮ ਸਬੰਧਾਂ ਬਾਰੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਉਹ ਹਮੇਸ਼ਾ ਆਪਣੀਆਂ ਸਾਰੀਆਂ ਸਮੱਸਿਆਵਾਂ ਅਤੇ ਨਿੱਜੀ ਮੁੱਦਿਆਂ ਨੂੰ ਪਹਿਲਾਂ ਉਸ ਨਾਲ ਸਾਂਝਾ ਕਰਦੀ ਸੀ।

Read More: ਤਕਨਾਲੋਜੀ-ਅਧਾਰਿਤ ਪੁਲਿਸਿੰਗ ਤੇ ਲੋਕ ਭਾਗੀਦਾਰੀ ਨਾਲ ਸੁਰੱਖਿਅਤ ਪੰਜਾਬ ਦੇ ਨਿਰਮਾਣ ਨੂੰ ਮਿਲ ਰਹੀ ਮਜ਼ਬੂਤੀ: DGP ਗੌਰਵ ਯਾਦਵ

ਵਿਦੇਸ਼

Scroll to Top