ਚੰਡੀਗੜ੍ਹ, 02 ਨਵੰਬਰ 2023: ਵਨਡੇ ਵਿਸ਼ਵ ਕੱਪ 2023 ‘ਚ ਆਸਟ੍ਰੇਲੀਆ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਦੇ ਸਟਾਰ ਆਲਰਾਊਂਡਰ ਮਿਸ਼ੇਲ ਮਾਰਸ਼ (Mitchell Marsh) ਇੰਗਲੈਂਡ ਖ਼ਿਲਾਫ਼ ਮੈਚ ਤੋਂ ਬਾਹਰ ਹੋ ਗਏ ਹਨ। ਉਸ ਨੇ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਆਪਣੇ ਦੇਸ਼ ਵਾਪਸ ਪਰਤਿਆ ਹੈ। Cricket.com.au ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਸ ਨੇ ਦੱਸਿਆ ਕਿ ਮਾਰਸ਼ ਵਿਸ਼ਵ ਕੱਪ ਤੋਂ ਅਣਮਿੱਥੇ ਸਮੇਂ ਲਈ ਬਾਹਰ ਹਨ ਅਤੇ ਇਹ ਨਹੀਂ ਪਤਾ ਕਿ ਉਹ ਟੂਰਨਾਮੈਂਟ ‘ਚ ਕਦੋਂ ਵਾਪਸੀ ਕਰਨਗੇ।
ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਮਾਰਸ਼ (Mitchell Marsh) ਵਿਸ਼ਵ ਕੱਪ ‘ਚ ਖੇਡ ਸਕਣਗੇ ਜਾਂ ਨਹੀਂ। ਜਾਂ ਆਸਟਰੇਲਿਆਈ ਟੀਮ ਉਸ ਦੀ ਥਾਂ ‘ਤੇ ਕਿਸੇ ਖਿਡਾਰੀ ਦਾ ਐਲਾਨ ਕਰੇਗੀ। ਕ੍ਰਿਕਟ ਆਸਟ੍ਰੇਲੀਆ ਨੇ ਆਪਣੀ ਪ੍ਰੈੱਸ ਰਿਲੀਜ਼ ‘ਚ ਕਿਹਾ ਕਿ ਜਲਦ ਹੀ ਇਸ ਦੀ ਪੁਸ਼ਟੀ ਹੋ ਜਾਵੇਗੀ। ਇੰਗਲੈਂਡ ਅਤੇ ਆਸਟ੍ਰੇਲੀਆ ਵਿਚਾਲੇ 4 ਨਵੰਬਰ ਨੂੰ ਮੈਚ ਖੇਡਿਆ ਜਾਣਾ ਹੈ।