Hindi

ਸਰਕਾਰੀ ਕਾਲਜ ਡੇਰਾ ਬੱਸੀ ਵਿਖੇ ਹਿੰਦੀ ਵਿਭਾਗ ਵੱਲੋਂ ਹਿੰਦੀ ਪਖਵਾੜਾ

ਐਸ.ਏ.ਐਸ.ਨਗਰ, 29 ਸਤੰਬਰ 2023: ਸਰਕਾਰੀ ਕਾਲਜ ਡੇਰਾ ਬੱਸੀ ਵਿਖੇ ਪ੍ਰਿੰਸੀਪਲ ਸ੍ਰੀਮਤੀ ਕਾਮਨਾ ਗੁਪਤਾ ਦੀ ਸਰਪ੍ਰਸਤੀ ਹੇਠ ਕਾਲਜ ਦੇ ਹਿੰਦੀ ਵਿਭਾਗ (Hindi Department) ਵੱਲੋਂ ਨਹਿਰੂ ਯੂਵਾ ਕੇਂਦਰ ਦੇ ਸਹਿਯੋਗ ਨਾਲ ‘ਹਿੰਦੀ ਪਖਵਾੜਾ’ ਮਨਾਇਆ ਗਿਆ। ਇਸ ਪਖਵਾੜੇ ਵਿੱਚ “ਦੇਸ਼ ਦੀ ਰਾਸ਼ਟਰੀ ਏਕਤਾ ਵਿੱਚ ਹਿੰਦੀ ਦਾ ਯੋਗਦਾਨ” ਵਿਸ਼ੇ ਤੇ ਨਿਬੰਧ ਪ੍ਰਤੀਯੋਗਤਾ ਕਰਵਾਈ ਗਈ।

ਇਸ ਪ੍ਰਤੀਯੋਗਤਾ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ ਅਤੇ ਸ਼ਾਲਿਨੀ ਨੇ ਪਹਿਲਾ, ਮਨਮੋਹਨ ਤੇ ਆਂਚਲ ਨੇ ਦੂਸਰਾ ਅਤੇ ਅਮਿਸ਼ਾ ਮਿੱਤਲ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਤੇ ਹਿੰਦੀ ਵਿਭਾਗ ਦੇ ਮੁਖੀ ਡਾ. ਸੁਜਾਤਾ ਕੌਸ਼ਲ ਨੇ ਆਪਣੀ ਭਾਸ਼ਾ ਨੂੰ ਆਪਣੀ ਪਹਿਚਾਨ ਬਨਾਉਣ ਦਾ ਸੰਦੇਸ਼ ਦਿੱਤਾ ਅਤੇ ਕਾਲਜ ਪ੍ਰਿੰਸੀਪਲ ਸ੍ਰੀਮਤੀ ਕਾਮਨਾ ਗੁਪਤਾ ਨੇ ਸਭ ਨੂੰ ਹਿੰਦੀ ਪਖਵਾੜੇ ਦੀ ਮੁਬਾਰਕ ਦਿੰਦੇ ਹੋਏ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਆਸ਼ੀਰਵਾਦ ਦਿੱਤਾ।

Scroll to Top