ਖਰੜ,17 ਜੁਲਾਈ 2023: ਖਰੜ ਦੇ ਨੇੜਲੇ ਪਿੰਡ ਭਾਗੋ ਮਾਜਰਾ (Bhago Majra) ‘ਚ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਗੋਲੀਬਾਰੀ ਵਿੱਚ ਚੰਡੀਗੜ੍ਹ ਯੂਨੀਵਰਿਸਟੀ ਦੇ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਅਤੇ ਇੱਕ ਜ਼ਖਮੀ ਦੱਸਿਆ ਜਾ ਰਿਹਾ ਹੈ | ਮ੍ਰਿਤਕ ਵਿਦਿਆਰਥੀ ਦੀ ਪਛਾਣ ਅਨੁਜ ਵਾਸੀ ਭਿਵਾਨੀ ਵਜੋਂ ਹੋਈ ਹੈ |
ਖਰੜ ਪੁਲਿਸ ਮੁਤਾਬਕ ਇਹ ਸਰਪੰਚ ਕਲੋਨੀ ਦੇ ਇੱਕ ਫਲੈਟ ਵਿੱਚ ਰਹਿ ਰਹੇ ਸਨ, ਮ੍ਰਿਤਕ ਵਿਦਿਆਰਥੀ ਦੇ ਸਾਥੀ ਦੇ ਲੱਤ ਨੂੰ ਗੋਲੀ ਛੂਹ ਕੇ ਲੰਘੀ ਹੈ ਅਤੇ ਜ਼ਖਮੀ ਹੈ | ਖਰੜ ਪੁਲਿਸ ਨੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਕਿਹਾ ਛੇਤੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ |