Fight over money kill

ਪੈਸਿਆਂ ਕਾਰਨ ਹੋਈ ਲੜਾਈ ਨੇ ਲਈ 17 ਸਾਲਾਂ ਪ੍ਰਭਜੋਤ ਸਿੰਘ ਦੀ ਜਾਨ :ਮੋਗਾ

ਚੰਡੀਗੜ੍ਹ ,6 ਅਗਸਤ 2021 : ਪੈਸਿਆਂ ਦੇ ਮਾਮਲੇ ਨੂੰ ਲੈ ਕੇ ਅਕਸਰ ਹੀ ਲੜਾਈ ਝਗੜੇ ਵਾਲੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ |ਅਜਿਹੀ ਹੀ ਖਬਰ ਸਾਹਮਣੇ ਆਈ ਹੈ ਪਿੰਡ ਮੰਗੇਵਾਲ ਤੋਂ ,ਜਿੱਥੇ ਪ੍ਰਭਜੋਤ ਸਿੰਘ ਦਾ ਕੁੱਟ ਮਾਰ ਕੇ ਕਤਲ ਕਰ ਦਿੱਤਾ ਗਿਆ |ਥਾਣਾ ਸਦਰ ਮੋਗਾ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਅਧਾਰ ਤੇ ਹਰਮੇਲ ਸਿੰਘ ਉਰਫ ਮੇਲਾ ,ਗੁਰਤੇਜ ਸਿੰਘ ਉਰਫ ਤੇਜੀ ਅਤੇ ਹਰਪ੍ਰੀਤ ਸਿੰਘ ਖਿਲਾਫ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰ ਲਿਆ ਹੈ |

ਪ੍ਰਭਜੋਤ ਸਿੰਘ ਦੇ ਪਿਤਾ ਨੇ ਕਿਹਾ ਕਿ ਉਹਨਾਂ ਦੀ ਭਰਜਾਈ ਨੇ ਹਰਮੇਲ ਸਿੰਘ ਉਰਫ ਮੇਲਾ ,ਗੁਰਤੇਜ ਸਿੰਘ ਉਰਫ ਤੇਜੀ ਅਤੇ ਹਰਪ੍ਰੀਤ ਸਿੰਘ ਨੂੰ ਪੈਸੇ ਉਧਾਰੇ ਦਿੱਤੇ ਸੀ ,ਤੇ ਜਦ ਉਹ 4 ਅਗਸਤ ਨੂੰ ਪੈਸੇ ਲੈਣ ਗਏ ਤਾਂ ਉਹ ਆਪਸ ਵਿਚ ਲੜਨ ਲੱਗ ਗਏ ,ਜਿਸ ਦੀ ਆਵਾਜ਼ ਸੁਣ ਕੇ ਮੇਰੀ ਪਤਨੀ ਤੇ ਪੁੱਤਰ ਪ੍ਰਭਜੋਤ ਸਿੰਘ ਵੀ ਚਲਾ ਗਿਆ ,ਜਿਸ ਦੌਰਾਨ ਹਰਮੇਲ ਸਿੰਘ ਉਰਫ ਮੇਲਾ ,ਗੁਰਤੇਜ ਸਿੰਘ ਉਰਫ ਤੇਜੀ ਅਤੇ ਹਰਪ੍ਰੀਤ ਸਿੰਘ ਨੇ ਉਸ ਦੇ ਸਿਰ ਤੇ ਲੋਹੇ ਦੀ ਪਾਈਪ ਨਾਲ ਹਮਲਾ ਕਰ ਦਿੱਤਾ ਤੈਂ ਉਹ ਬੁਰੀ ਤਰਾਂ ਜਖ਼ਮੀ ਹੋ ਗਿਆ |

ਫਿਰ ਪ੍ਰਭਜੋਤ ਸਿੰਘ ਨੂੰ ਡੀ. ਐੱਮ. ਸੀ. ਲੁਧਿਆਣਾ ਦਾਖ਼ਲ ਕਰਵਾਇਆ ਗਿਆ ,ਜਿੱਥੇ ਉਸਦੀ ਜੇਰੇ ਇਲਾਜ਼ ਮੌਤ ਹੋ ਗਈ | ਥਾਣਾ ਮੁੱਖੀ ਨੇ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਪ੍ਰਭਜੋਤ ਦੀ ਦੇਹ ਪਰਿਵਾਰ ਨੂੰ ਦੇ ਦਿੱਤੀ ਹੈ ,ਤੇ ਜਲਦ ਹੀ ਦੋਸ਼ੀਆਂ ਨੂੰ ਗਿਰਫ਼ਤਾਰ ਕਰ ਲਿਆ ਜਾਵੇਗਾ |

Scroll to Top