Punjab Cabinet

ਪੰਜਾਬ ਕੈਬਨਿਟ ਦੀ ਮੀਟਿੰਗ ਅੱਜ ਵਿਚਾਰੇ ਜਾ ਸਕਦੇ ਹਨ RDF ਅਤੇ NHM ਵਰਗੇ ਮੁੱਦੇ

ਚੰਡੀਗੜ੍ਹ, 10 ਜੂਨ 2023: ਪੰਜਾਬ ਕੈਬਨਿਟ (Punjab Cabinet) ਦੀ ਮੀਟਿੰਗ ਅੱਜ ਮਾਨਸਾ ਵਿੱਚ ਥੋੜੀ ਦੇਰ ਬਾਅਦ ਸ਼ੁਰੂ ਹੋਣ ਜਾਵੇਗੀ । ਇਹ ਮੀਟਿੰਗ ਦੁਪਹਿਰ 12 ਵਜੇ ਬੱਚਤ ਭਵਨ ਵਿੱਚ ਸ਼ੁਰੂ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੈਬਨਿਟ ਨਾਲ ਵਿਚਾਰ ਵਟਾਂਦਰਾ ਕਰਕੇ ਸੂਬੇ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਬਾਰੇ ਕੋਈ ਫੈਸਲਾ ਲੈ ਸਕਦੇ ਹਨ।

ਮੰਤਰੀ ਮੰਡਲ ਵੱਲੋਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਏ ਜਾਣ ’ਤੇ ਵੀ ਫੈਸਲਾ ਲਿਆ ਜਾ ਸਕਦਾ ਹੈ। ਕਿਉਂਕਿ RDF ਅਤੇ NHM ਵਰਗੇ ਮੁੱਦੇ ਪੰਜਾਬ ਸਰਕਾਰ ਲਈ ਮੁਸੀਬਤ ਦਾ ਕਾਰਨ ਬਣੇ ਹੋਏ ਹਨ। ਪੰਜਾਬ ਦੇ ਕਈ ਹੋਰ ਮੁੱਦੇ ਵੀ ਮੰਤਰੀ ਮੰਡਲ ਵਿੱਚ ਵਿਚਾਰੇ ਜਾਣਗੇ। ਇਸ ਤੋਂ ਪਹਿਲਾਂ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਜਲੰਧਰ ਅਤੇ ਲੁਧਿਆਣਾ ਵਿੱਚ ਸਰਕਾਰ ਤੁਹਾਡੇ ਦਵਾਰ ਦੇ ਤਹਿਤ ਹੋ ਚੁੱਕੀ ਹੈ।

Scroll to Top