ਲੰਬੀ 06, ਮਾਰਚ 2023: ਲੰਬੀ ਥਾਣੇ (Lambi Police Station) ਵਿੱਚ ਤਾਇਨਾਤ ਏਐਸਆਈ ਦੀ ਗੋਲੀ ਲੱਗਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਏਐਸਆਈ ਬਲਰਾਜ ਸਿੰਘ ਸਵੇਰੇ ਕਰੀਬ 11.45 ਵਜੇ ਥਾਣੇ ਵਿੱਚ ਆਪਣਾ ਅਸਲਾ ਸਾਫ਼ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਗੋਲੀ ਚੱਲ ਗਈ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮ੍ਰਿਤਕ ਏਐਸਆਈ ਜਿਸ ਦੀ ਪਛਾਣ ਬਲਰਾਜ ਸਿੰਘ ਵਾਸੀ ਬੁਰਜ ਸਿੱਧਵਾਂ ਹਲਕਾ ਲੰਬੀ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਜ਼ਿਲਾ ਪੁਲਿਸ ਅਧਿਕਾਰੀ ਲੰਬੀ ਥਾਣੇ ‘ਚ ਪਹੁੰਚ ਗਏ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ।ਡੀਐਸਪੀ ਨੇ ਇਸ ਘਟਨਾ ਨੂੰ ਦੁਖਦ ਦੱਸਦਿਆਂ ਕਿਹਾ ਕਿ ਬਲਰਾਜ ਸਿੰਘ ਦੀ ਲਾਸ਼ ਨੂੰ ਗਿੱਦੜਬਾਹਾ ਦੇ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਗਈ ਹੈ।