Pakistan

ਪਾਕਿਸਤਾਨ ‘ਚ ਬਿਜਲੀ ਪ੍ਰਣਾਲੀ ਠੱਪ, ਇਸਲਾਮਾਬਾਦ, ਲਾਹੌਰ ਸਮੇਤ ਕਈ ਵੱਡੇ ਸ਼ਹਿਰਾਂ ‘ਚ ਛਾਇਆ ਹਨ੍ਹੇਰਾ

ਚੰਡੀਗੜ੍ਹ 23 ਜਨਵਰੀ 2023: ਪਾਕਿਸਤਾਨ (Pakistan) ਇੱਕ ਤੋਂ ਬਾਅਦ ਇੱਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਪਾਕਿਸਤਾਨ ਗੰਭੀਰ ਆਰਥਿਕ ਸੰਕਟ ਅਤੇ ਮਹਿੰਗਾਈ ਤੋਂ ਉਭਰਨ ਤੋਂ ਅਸਮਰੱਥ ਹੈ ਕਿ ਹੁਣ ਉਸ ‘ਤੇ ਇੱਕ ਨਵੀਂ ਮੁਸੀਬਤ ਆ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ‘ਚ ਬਿਜਲੀ ਪ੍ਰਣਾਲੀ ਫੇਲ ਹੋ ਗਈ ਹੈ, ਬਿਜਲੀ ਸਪਲਾਈ ਨਾ ਹੋਣ ਕਾਰਨ ਕਈ ਜ਼ਰੂਰੀ ਸੇਵਾਵਾਂ ਠੱਪ ਹੋ ਗਈਆਂ। ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਕੁੱਝ ਇਲਾਕਿਆਂ ਸਮੇਤ ਲਾਹੌਰ ਅਤੇ ਕਰਾਚੀ ’ਚ ਘੰਟਿਆਂ ਤੱਕ ਬਿਜਲੀ ਗੁੱਲ ਰਹੀ।

ਪਾਕਿਸਤਾਨ (Pakistan) ਦੇ ਊਰਜਾ ਮੰਤਰਾਲੇ ਨੇ ਕਿਹਾ ਹੈ ਕਿ ਸੋਮਵਾਰ ਸਵੇਰੇ ਕਰੀਬ 7.30 ਵਜੇ ਪਾਕਿਸਤਾਨ ਦੇ ਨੈਸ਼ਨਲ ਗਰਿੱਡ ਦਾ ਸਿਸਟਮ ਫ੍ਰੀਕੁਐਂਸੀ ਫੇਲ ਹੋ ਗਿਆ। ਇਸ ਕਾਰਨ ਦੇਸ਼ ਭਰ ਵਿੱਚ ਬਿਜਲੀ ਸੇਵਾਪ੍ਰਭਾਵਿਤ ਹੋਣ ਕਾਰਨ ਬਿਜਲੀ ਬੰਦ ਹੋ ਗਈ ਹੈ। ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਪਾਕਿਸਤਾਨ ਦੇ ਮੀਡੀਆ ਅਦਾਰਿਆਂ ਨੇ ਇਹ ਵੀ ਦੱਸਿਆ ਹੈ ਕਿ ਕਰਾਚੀ, ਲਾਹੌਰ ਦੇ ਕਈ ਇਲਾਕਿਆਂ ਵਿੱਚ ਬਿਜਲੀ ਸੇਵਾ ਠੱਪ ਹੋ ਗਈ ਹੈ | ਬੁਲਾਰੇ ਇਮਰਾਨ ਰਾਣਾ ਨੇ ਆਪਣੇ ਟਵਿੱਟਰ ਪੋਸਟ ਵਿੱਚ ਕਿਹਾ ਕਿ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬਿਜਲੀ ਬੰਦ ਹੋਣ ਦੀਆਂ ਕਈ ਰਿਪੋਰਟਾਂ ਆਈਆਂ ਹਨ। ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਤੁਹਾਨੂੰ ਅਪਡੇਟ ਕਰਦੇ ਰਹਾਂਗੇ।

ਕਵੇਟਾ ਇਲੈਕਟ੍ਰਿਕ ਸਪਲਾਈ ਕੰਪਨੀ (QESCO) ਨੇ ਸੂਚਿਤ ਕੀਤਾ ਹੈ ਕਿ ਗੁੱਡੂ ਤੋਂ ਕਵੇਟਾ ਤੱਕ ਦੋ ਟਰਾਂਸਮਿਸ਼ਨ ਲਾਈਨਾਂ ਵਿੱਚ ਨੁਕਸ ਪੈ ਗਿਆ ਹੈ। ਜਿਸ ਕਾਰਨ ਬਲੋਚਿਸਤਾਨ ਦੇ 22 ਜ਼ਿਲ੍ਹੇ ਬਿਜਲੀ ਤੋਂ ਵਾਂਝੇ ਹਨ। ਪਾਕਿਸਤਾਨ ਨੇ ਹਾਲ ਹੀ ਵਿੱਚ ਆਪਣੀ ਨਵੀਂ ਊਰਜਾ ਸੰਭਾਲ ਯੋਜਨਾ ਦਾ ਐਲਾਨ ਕੀਤਾ ਹੈ। ਪਿਛਲੇ ਸਾਲ ਅਕਤੂਬਰ ‘ਚ ਵੀ ਪਾਕਿਸਤਾਨ ‘ਚ ਗਰਿੱਡ ਸਿਸਟਮ ‘ਚ ਵੱਡੇ ਪੱਧਰ ‘ਤੇ ਖਰਾਬੀ ਆਈ ਸੀ, ਜਿਸ ਕਾਰਨ ਪਾਕਿਸਤਾਨ ‘ਚ ਬਿਜਲੀ ਦਾ ਵੱਡਾ ਸੰਕਟ ਖੜ੍ਹਾ ਹੋ ਗਿਆ ਸੀ।

ਇਸ ਦੌਰਾਨ ਪਾਕਿਸਤਾਨ ਦੇ ਕਈ ਇਲਾਕਿਆਂ ‘ਚ ਕਰੀਬ 12 ਘੰਟੇ ਤੱਕ ਬਿਜਲੀ ਨਹੀਂ ਆਈ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਪਾਕਿਸਤਾਨ ਵੀ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ ਘਟ ਕੇ ਸਿਰਫ਼ 4 ਅਰਬ ਡਾਲਰ ਰਹਿ ਗਿਆ ਹੈ।

Scroll to Top