Lakshmi Mittal factory

ਯੂਕਰੇਨ ਸਥਿਤ ਭਾਰਤੀ ਮੂਲ ਦੀ ਲਕਸ਼ਮੀ ਮਿੱਤਲ ਫੈਕਟਰੀ ‘ਤੇ ਰੂਸ ਨੇ ਸੁੱਟੀ ਮਿਜ਼ਾਈਲ, 2 ਜਣਿਆਂ ਦੀ ਮੌ.ਤ

ਵਿਦੇਸ਼, 17 ਅਗਸਤ 2026: ਯੂਰਪ ‘ਚ ਚੱਲ ਰਹੀ ਜੰਗ ਦੇ ਵਿਚਾਲੇ ਰੂਸ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਜੱਦੀ ਸ਼ਹਿਰ ਕ੍ਰਈਵੀ ਰਿਹ ‘ਚ ਭਾਰਤੀ ਮੂਲ ਦੇ ਅਰਬਪਤੀ ਲਕਸ਼ਮੀ ਮਿੱਤਲ ਦੇ ਆਰਸੇਲਰ ਮਿੱਤਲ ਮਾਈਨਿੰਗ ਐਂਡ ਮੈਟਲਰਜੀਕਲ ਕੰਪਲੈਕਸ ‘ਤੇ ਮਿਜ਼ਾਈਲ ਹਮਲਾ ਕੀਤਾ।

ਯੂਕਰੇਨ ਦੇ ਸਭ ਤੋਂ ਵੱਡੇ ਏਕੀਕ੍ਰਿਤ ਸਟੀਲ ਪਲਾਂਟ ‘ਤੇ ਹਮਲੇ ‘ਚ ਦੋ ਜਣਿਆਂ ਦੀ ਮੌਤ ਹੋ ਗਈ ਅਤੇ 14 ਕਾਮੇ ਜ਼ਖਮੀ ਹੋ ਗਏ। ਮੁੱਖ ਪਾਵਰ ਅਤੇ ਬਲਾਸਟ-ਫਰਨੇਸ ਕਾਰਜਾਂ ਨੂੰ ਨੁਕਸਾਨ ਪਹੁੰਚਾਉਣ ਤੋਂ ਬਾਅਦ ਫੈਕਟਰੀ ‘ਚ ਉਤਪਾਦਨ ਅੰਸ਼ਕ ਤੌਰ ‘ਤੇ ਰੋਕ ਦਿੱਤਾ ਗਿਆ। ਇਹ ਹਮਲਾ ਰੂਸ ‘ਤੇ ਯੂਕਰੇਨ ਦੇ ਵੱਡੇ ਡਰੋਨ ਹਮਲਿਆਂ ਦੇ ਜਵਾਬ ‘ਚ ਹੋਇਆ।

ਯੂਕਰੇਨ ਵੱਲੋਂ ਸੈਂਕੜੇ ਡਰੋਨਾਂ ਨਾਲ ਰੂਸ ‘ਤੇ ਹਮਲਾ

ਇਸ ਤੋਂ ਪਹਿਲਾਂ, ਯੂਕਰੇਨ ਨੇ ਸੈਂਕੜੇ ਡਰੋਨਾਂ ਨਾਲ ਰੂਸ ‘ਤੇ ਹਮਲਾ ਕੀਤਾ ਸੀ। ਕੀਵ ਨੇ ਇਸਨੂੰ ਯੁੱਧ ਦੇ ਸਭ ਤੋਂ ਵੱਡੇ ਹਵਾਈ ਹਮਲਿਆਂ ‘ਚੋਂ ਇੱਕ ਦੱਸਿਆ ਹੈ। ਹਮਲਿਆਂ ‘ਚ ਘੱਟੋ-ਘੱਟ ਛੇ ਜਣੇ ਮਾਰੇ ਗਏ ਸਨ। ਮਾਸਕੋ ਖੇਤਰ ਦੇ ਗਵਰਨਰ ਨੇ ਇਸਨੂੰ “ਹਾਲ ਹੀ ਦੇ ਸਮੇਂ ‘ਚ ਸਭ ਤੋਂ ਵੱਡੇ ਡਰੋਨ ਹਮਲਿਆਂ ‘ਚੋਂ ਇੱਕ” ਦੱਸਿਆ। ਰੂਸੀ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਕਿ ਉਸਨੇ ਰਾਤੋ-ਰਾਤ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ 822 ਯੂਕਰੇਨੀ ਡਰੋਨਾਂ ਨੂੰ ਰੋਕਿਆ ਹੈ।

ਵੋਰੋਬਿਓਵ ਨੇ ਕਿਹਾ ਕਿ ਮਾਸਕੋ ਖੇਤਰ ‘ਚ ਇੱਕ ਨਿੱਜੀ ਘਰ ‘ਤੇ ਯੂਕਰੇਨੀ ਡਰੋਨ ਹਮਲੇ ‘ਚ ਇੱਕ 83 ਸਾਲਾ ਵਿਅਕਤੀ ਦੀ ਮੌਤ ਹੋ ਗਈ। ਉਨ੍ਹਾਂ ਇਹ ਵੀ ਕਿਹਾ ਕਿ ਇੱਕ ਹੋਰ ਯੂਕਰੇਨੀ ਹਮਲੇ ਕਾਰਨ ਪੋਡੋਲਸਕ ਸ਼ਹਿਰ ‘ਚ ਵਾਈਲਡਬੇਰੀਜ਼ ਦੇ ਇੱਕ ਗੋਦਾਮ ‘ਚ ਅੱਗ ਲੱਗ ਗਈ। ਵਾਈਲਡਬੇਰੀਜ਼ ਰੂਸ ਦੀ ਸਭ ਤੋਂ ਵੱਡੀ ਆਨਲਾਈਨ ਰਿਟੇਲ ਕੰਪਨੀ ਹੈ ਅਤੇ ਦੇਸ਼ ਦੀ ਸਭ ਤੋਂ ਅਮੀਰ ਔਰਤ, ਅਰਬਪਤੀ ਤਾਤਿਆਨਾ ਕਿਮ ਦੀ ਮਲਕੀਅਤ ਹੈ।

Read More: ਇੰਡੋਨੇਸ਼ੀਆ ‘ਚ 12 ਘੰਟਿਆਂ ਦੇ ਅੰਦਰ ਆਇਆ ਦੂਜਾ ਭੂਚਾਲ, ਲੋਕਾਂ ‘ਚ ਸਹਿਮ ਦਾ ਮਾਹੌਲ

ਵਿਦੇਸ਼

Scroll to Top