ਮੋਹਾਲੀ, 20 ਅਗਸਤ 2026: ਸੀਜੀਸੀ ਲਾਂਡਰਾਂ ਦੇ ਆਰਆਈਐਸਈ (ਆਰਐਂਡਡੀ) ਵੱਲੋਂ ਕੈਂਪਸ ਵਿੱਚ ‘ਜੀਐਸਟੀ 2.0: ਕੰਪਲੀਅਨਸ, ਕੋਸਟ ਐਂਡ ਕੰਪੀਟੀਟਿਵਨੈੱਸ ਐਂਪਾਵਰਿੰਗ, ਐਮਐਸਐਮਈਜ਼ ਐਂਡ ਸਟਾਰਟਅੱਪਸ ਇਨ ਇੰਡੀਆਜ਼ ਡਿਜ਼ੀਟਲ ਗਰੋਥ ਏਰਾ, ਅ ਪਾਥਵੇਅ ਟੂ ਵਿਕਸਿਤ ਭਾਰਤ @2047’ ਵਿਸ਼ੇ ਸੰਬੰਧੀ ਦੋ ਰੋਜ਼ਾ ਰਾਸ਼ਟਰੀ ਕਨਕਲੇਵ ਕਰਵਾਇਆ ਗਿਆ।
ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਅਧੀਨ ਇੰਡੀਅਨ ਕੌਂਸਲ ਆਫ ਸੋਸ਼ਲ ਸਾਇੰਸ ਰਿਸਰਚ (ਆਈਸੀਐਸਐਸਆਰ) ਵੱਲੋਂ ਸਪਾਂਸਰ ਕੀਤੇ ਇਸ ਕਨਕਲੇਵ ਵਿੱਚ ਨੀਤੀ ਨਿਰਮਾਤਾਵਾਂ, ਉਦਯੋਗਿਕ ਆਗੂਆਂ, ਅਕਾਦਮਿਕ ਮਾਹਰਾਂ, ਉਦਮੀਆਂ, ਖੋਜ ਕਰਤਾਵਾਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਦੌਰਾਨ ਜੀਐਸਟੀ 2.0, ਡਿਜ਼ੀਟਲ ਟ੍ਰਾਂਸਫਾਰਮੇਸ਼ਨ, ਨਵੀਨਤਾ ਅਤੇ ਭਾਰਤ ਦੇ ਐਮਐਸਐਮਈ ਅਤੇ ਸਟਾਰਟਰਅੱਪ ਇਕੋਸਿਸਟਮ ਦੀ ਮੁਕਾਬਲੇਬਾਜ਼ੀ ’ਤੇ ਅਰਥਪੂਰਨ ਵਿਚਾਰ-ਵਟਾਂਦਰਾ ਕੀਤਾ ਗਿਆ।
ਉਦਘਾਟਨੀ ਸੈਸ਼ਨ ‘ਚ ਮੁੱਖ ਮਹਿਮਾਨ ਪੰਕਜ ਕੁਮਾਰ ਝਾਅ, ਡਾਇਰੈਕਟਰ, ਐਮਐਸਐਮਈ ਲੁਧਿਆਣਾ ਨੇ ਸ਼ਿਰਕਤ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਨਾਲ ਮਹਿਮਾਨ ਅਨੁਰਾਗ ਅਗਰਵਾਲ, ਤੁਰੰਤ ਸਾਬਕਾ ਪ੍ਰਧਾਨ, ਮੋਹਾਲੀ ਇੰਡਸਟਰੀ ਐਸੋਸੀਏਸ਼ਨ, ਬ੍ਰਹਮ ਅਲਰੇਜਾ, ਪ੍ਰਧਾਨ, ੳਜਥ ਚੰਡੀਗੜ੍ਹ ਅਤੇ ਕ੍ਰਿਸ਼ਨ ਕੁਮਾਰ, ਐਸੋਸੀਏਟ ਡਾਇਰੈਕਟਰ, ਐਮਐਸਐਮਈ, ਸੀਜੀਸੀ ਲਾਂਡਰਾਂ ਦੇ ਵਾਈਸ ਚੇਅਰਮੈਨ ਪਰਮਪਾਲ ਸਿੰਘ ਢਿੱਲੋਂ, ਡਾ.ਰਾਜਦੀਪ ਸਿੰਘ, ਕੈਂਪਸ ਡਾਇਰੈਕਟਰ, ਪ੍ਰੋ.(ਡਾ.) ਨੇਹਾ ਸ਼ਰਮਾ, ਡੀਨ ਰਿਸਰਚ, ਪ੍ਰੋ.(ਡਾ.) ਦਿਨੇਸ਼ ਅਰੋੜਾ, ਆਈਪੀਆਰ ਹੈੱਡ ਅਤੇ ਕਨਵੀਨਰ ਅਤੇ ਪ੍ਰੋ.(ਡਾ.) ਅਮਰੇਸ਼ ਕੁਮਾਰ, ਸੀਈਓ, ਏਸੀਆਈਸੀ ਰਾਈਜ਼ ਐਸੋਸੀਏਸ਼ਨ ਸ਼ਾਮਲ ਹੋਏ।
ਰਸਮੀ ਦੀਵੇ ਜਗਾਉਣ ਤੋਂ ਬਾਅਦ, ਬ੍ਰਹਮ ਅਲਰੇਜਾ ਨੇ ‘ਸਟਾਰਟਅੱਪਸ, ਫਿਨਟੈਕ ਅਤੇ ਜੀਐਸਟੀ: ਚੁਣੌਤੀਆਂ, ਮੌਕੇ ਅਤੇ ਤਕਨਾਲੋਜੀ’ ਅਤੇ ਕ੍ਰਿਸ਼ਨ ਕੁਮਾਰ ਨੇ ‘ਐਮਐਸਐਮਈਜ਼ ਅੰਡਰ ਜੀਐਸਟੀ: ਫੋਰਮੇਲੀਜ਼ੇਸ਼ਨ, ਕੰਪੀਟੀਟਿਵਨੈਸ ਐਂਡ ਗਰੋਥ’ ’ਤੇ ਮੁੱਖ ਭਾਸ਼ਣ ਦਿੱਤੇ।ਇਸ ਸੈਸ਼ਨ ‘ਚ 105 ਐਬਸਟਰੈਕਟਾਂ ਵਾਲੇ ਕਨਕਲੇਵ ਸੋਵੀਨੀਅਰ ਵੀ ਰਸਮੀਂ ਤੌਰ ’ਤੇ ਜਾਰੀ ਕੀਤੀ ਗਈ।
ਉਦਘਾਟਨੀ ਸੈਸ਼ਨ ਦੀ ਇੱਕ ਪ੍ਰਮੁੱਖ ਵਿਸ਼ੇਸ਼ਤਾ ਜ਼ਮੀਨੀ ਪੱਧਰ ਦੇ ਨਵੀਨਤਾਕਾਰਾਂ ਨੂੰ ਮਾਨਤਾ ਅਤੇ ਸਨਮਾਨਿਤ ਕਰਨਾ ਸੀ। ਨਿਊਮੈਟਿਕ ਮਲਟੀਸੀਡ ਸਵਾਈਇੰਗ ਮਸ਼ੀਨ ਦੇ ਸੰਸਥਾਪਕ ਜਸਵਿੰਦਰ ਸਿੰਘ, ਲੱਡੂ ਬਣਾਉਣ ਵਾਲੀ ਮਸ਼ੀਨ ਦੀ ਇਨੋਵੇਟਰ ਮੀਨਾ ਰਾਣੀ ਅਤੇ ਕਿਸਨ ਡਰੈਗਨ ਫਰੂਟ ਫਾਰਮ ਦੇ ਸੰਸਥਾਪਕ ਜਸਵਿੰਦਰ ਸਿੰਘ ਨੂੰ ਉਨ੍ਹਾਂ ਦੇ ਨਵੀਨਤਾਕਾਰੀ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਮੀਨਾ ਰਾਣੀ ਅਤੇ ਜਸਵਿੰਦਰ ਸਿੰਘ (ਨਿਊਮੈਟਿਕ ਮਲਟੀਸੀਡ ਸੋਇੰਗ ਮਸ਼ੀਨ) ਜੀਆਰਆਈਪੀ ਪੁਰਸਕਾਰ ਜੇਤੂ ਹਨ ਅਤੇ ਉਨ੍ਹਾਂ ਨੂੰ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀਐਸਸੀਐਸਟੀ) ਦੁਆਰਾ ਵੀ ਮਾਨਤਾ ਪ੍ਰਾਪਤ ਹੈ। ਜ਼ਮੀਨੀ ਪੱਧਰ ’ਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਤੋਂ ਲੈ ਕੇ ਭਾਰਤ ਦੇ ਮਾਣਯੋਗ ਰਾਸ਼ਟਰਪਤੀ, ਸ਼੍ਰੀਮਤੀ ਦ੍ਰੋਪਦੀ ਮੁਰਮੂ ਤੋਂ ਰਾਸ਼ਟਰਪਤੀ ਭਵਨ ਵਿਖੇ ਮਾਨਤਾ ਪ੍ਰਾਪਤ ਕਰਨ ਤੱਕ ਦੇ ਉਨ੍ਹਾਂ ਦੇ ਸਫ਼ਰ ਨੂੰ ਵੀ ਸਨਮਾਨ ਸਮਾਰੋਹ ਦੌਰਾਨ ਵਿਸ਼ੇਸ਼ ਤੌਰ ’ਤੇ ਉਜਾਗਰ ਕੀਤਾ ਗਿਆ।
ਅਕਾਦਮਿਕ ਵਿਚਾਰ-ਵਟਾਂਦਰਾ ਜਾਰੀ ਰੱਖਦਿਆਂ ਕਈ ਪੈਨਲ ਚਰਚਾਵਾਂ ਕਰਵਾਈਆਂ ਗਈਆਂ। ਪਹਿਲੇ ਪੈਨਲ ‘ਐਮਐਸਐਮਈ ਅੰਡਰ ਜੀਐਸਟੀ 2.0: ਬ੍ਰਿਜੰਗ ਕੰਪਲਾਇੰਸ, ਕੌਸਟ ਅਤੇ ਕੰਪੀਟੀਟਿਵਨੈਸ’ ‘ਚ ਜੀਐਸਟੀ ਕੰਪਲਾਇੰਸ ਨਾਲ ਜੁੜੀਆਂ ਚੁਣੌਤੀਆਂ, ਐਮਐਸਐਮਈ ਮੁਕਾਬਲੇਬਾਜ਼ੀ ’ਤੇ ਉਨ੍ਹਾਂ ਦੇ ਪ੍ਰਭਾਵ ਬਾਰੇ ਵਿਚਾਰ ਕੀਤਾ ਗਿਆ। ਇਸ ਪੈਨਲ ‘ਚ ਸੀਏ ਵਿਸੀ ਚੱਡਾ, ਡਾ.ਲਾਭ ਸਿੰਘ, ਸਾਬਕਾ ਸਲਾਹਕਾਰ, ਦੂਰਸੰਚਾਰ ਵਿਭਾਗ, ਭਾਰਤ ਸਰਕਾਰ ਅਤੇ ਮਨੀਸ਼ ਵਰਮਾ, ਸਹਿ-ਸੰਸਥਾਪਕ ਅਤੇ ਸੀਈਓ, ਏਂਜਲਸ ਬਲੂ ਸ਼ਾਮਲ ਸਨ।
ਦੂਜੇ ਪੈਨਲ ‘ਤਕਨਾਲੋਜੀ, ਆਟੋਮੇਸ਼ਨ ਐਂਡ ਜੀਐਸਟੀ: ਦ ਨੈਕਸਟ ਲੀਪ ਇਨ ਡਿਜੀਟਲ ਟੈਕਸ ਗਵਰਨੈਂਸ’ ਵਿੱਚ ਕੰਪਲਾਇੰਸ ਨੂੰ ਸਰਲ ਬਣਾਉਣ ਅਤੇ ਡਿਜੀਟਲ ਟੈਕਸ ਗਵਰਨੈਂਸ ਨੂੰ ਮਜ਼ਬੂਤ ਕਰਨ ਵਿੱਚ ਤਕਨਾਲੋਜੀ ਅਤੇ ਆਟੋਮੇਸ਼ਨ ਦੀ ਭੂਮਿਕਾ ਦੀ ਪੜਚੋਲ ਕੀਤੀ। ਪੈਨਲ ‘ਚ ਸੀਏ ਵਿਜੇਂਦਰ ਸਿੰਘ ਬਾਛਲ, ਸੀਏ ਸਾਹਿਲ ਮੱਕੜ, ਐਮਡੀ, ਪੰਜਾਬ ਏਂਜਲਸ ਨੈੱਟਵਰਕ ਅਤੇ ਡਾ.ਵਿਮਲ ਕੁਮਾਰ, ਡਾਇਰੈਕਟਰ ਪ੍ਰਿੰਸੀਪਲ, ਸੀਸੀਐਚ ਸੀਜੀਸੀ ਲਾਂਡਰਾਂ ਸ਼ਾਮਲ ਸਨ।
ਤੀਜੇ ਪੈਨਲ ‘ਫਿਨਟੈਕ, ਪੇਮੈਂਟਸ ਅਤੇ ਜੀਐਸਟੀ:ਦ ਰੋਡ ਅਹੇਡ’ ਵਿੱਚ ਸ਼੍ਰੀ ਕਿਮਪ੍ਰੀਤ ਸਿੰਘ, ਸੀਨੀਅਰ ਇੰਡਸਟਰੀਅਲ ਪ੍ਰਮੋਸ਼ਨ ਅਫਸਰ (ਐਸਆਈਪੀਓ), ਜ਼ਿਲ੍ਹਾ ਉਦਯੋਗ ਕੇਂਦਰ (ਡੀਆਈਸੀ), ਐਸਏਐਸ ਨਗਰ, ਗਣੇਸ਼ ਝਾਅ, ਸੀਈਓ ਅਤੇ ਸਹਿ ਸੰਸਥਾਪਕ, ਫਿਨੋ ਗਿਬਲੀ ਗਲੋਬਲ ਟ੍ਰੇਜ਼ਰੀ, ਨਵੀਂ ਦਿੱਲੀ ਅਤੇ ਰਿਤਿਕਾ ਸਿੰਘ, ਸੰਸਥਾਪਕ, ਕੰਟੈਂਟ ਫੈਕਟਰੀ ਸ਼ਾਮਲ ਸਨ ਅਤੇ ਸੀਏ ਆਨੰਦ ਸੱਭਰਵਾਲ ਦੁਆਰਾ ਇਸ ਨੂੰ ਸੰਚਾਲਿਤ ਕੀਤਾ ਗਿਆ ਸੀ।
ਚੌਥੇ ਪੈਨਲ ‘ਫਿਊਚਰ ਆਫ ਜੀਐਸਟੀ 2 0: ਗਲੋਬਲ ਬੈਸਟ ਪ੍ਰੈਕਟਿਸਜ਼ ਐਂਡ ਇੰਡੀਆਜ਼ ਕੰਪੀਟੀਟਿਵ ਐਜ’ ਵਿੱਚ ਸੀਏ ਅਭਿਸ਼ੇਕ ਚੌਹਾਨ, ਸੀਏ ਰਾਜੀਵ ਅਰੋੜਾ ਅਤੇ ਐਡਵੋਕੇਟ ਮੁਕੇਸ਼ ਕੁਮਾਰ ਘਈ ਸ਼ਾਮਲ ਸਨ ਅਤੇ ਸੀਏ ਈਸ਼ਾਨ ਗਰਗ ਦੁਆਰਾ ਸੰਚਾਲਿਤ ਕੀਤਾ ਗਿਆ ਸੀ। ਤਕਨੀਕੀ ਸੈਸ਼ਨਾਂ ‘ਚ ‘ਫਿਨਟੈਕ, ਪੇਮੈਂਟਸ ਐਂਡ ਜੀਐਸਟੀ:ਦ ਰੋਡ ਅਹੈੱਡ ਅਤੇ ਫਿਊਚਰ ਆਫ ਜੀਐਸਟੀ 2.0 ਗਲੋਬਲ ਬੈਸਟ ਪ੍ਰੈਕਟਿਸਿਜ਼ ਐਂਡ ਕੰਪੀਟੀਟਿਵ ਐਜ’ ਵਰਗੇ ਵਿਸ਼ਿਆਂ ’ਤੇ ਵਿਸਤ੍ਰਿਤ ਵਿਚਾਰ-ਵਟਾਂਦਰਾ ਕੀਤਾ ਗਿਆ।
ਦੂਜੇ ਦਿਨ ਸੁਮੇਚ ਸਚਦੇਵ, ਸੰਸਥਾਪਕ ਅਤੇ ਸੀਈਓ, ਲੂਸਰੀਆ ਕੰਸਲਟ ਵੱਲੋਂ ‘ਸਟਾਰਟਅੱਪਸ, ਫਿਨਟੈਕ ਅਤੇ ਜੀਐਸਟੀ: ਤਕਨਾਲੋਜੀ ਐਂਡ ਪਾਲਿਸੀ ਅਲਾਇੰਨਮੈਂਟ’ ਵਿਸ਼ੇ ’ਤੇ ਇੱਕ ਮੁੱਖ ਭਾਸ਼ਣ ਦਿੱਤਾ ਗਿਆ, ਜਿਸ ਉਪਰੰਤ ਸੀਏ ਰਾਹੁਲ ਚੰਨਾ ਵੱਲੋਂ ‘ਸਮੂਹਿਕ ਵਿਕਾਸ ਲਈ ਜੀਐਸਟੀ ਸੁਧਾਰ: ਐਮਐਸਐਮਈ ਅਤੇ ਸਟਾਰਟਅੱਪਸ ਲਈ ਇੱਕ ਰੋਡਮੈਪ’ ਵਿਸ਼ੇ ਸੰਬੰਧੀ ਇੱਕ ਭਾਸ਼ਣ ਦਿੱਤਾ ਗਿਆ।
ਕਨਕਲੇਵ ਤਹਿਤ ਐਮਐਸਐਮਈ ਮੁਕਾਬਲੇਬਾਜ਼ੀ, ਤਕਨਾਲੋਜੀ ਅਤੇ ਆਟੋਮੇਸ਼ਨ, ਫਿਨਟੈਕ ਅਤੇ ਭੁਗਤਾਨ, ਗਲੋਬਲ ਬੈਸਟ ਪ੍ਰੈਕਟਿਸਿਜ਼ ਅਤੇ ਜੀਐਸਟੀ 2.0 ਦੇ ਭਵਿੱਖ ’ਤੇ ਔਨਲਾਈਨ ਤਕਨੀਕੀ ਸੈਸ਼ਨਾਂ ਨੇ ਭਾਗੀਦਾਰਾਂ ਨੂੰ ਜੀਐਸਟੀ 2.0, ਕੰਪਲਾਇੰਸ, ਤਕਨਾਲੋਜੀ, ਮੁਕਾਬਲੇਬਾਜ਼ੀ ਅਤੇ ਡਿਜੀਟਲ ਟ੍ਰਾਂਸਫਾਰਮੇਸ਼ਨ ਨਾਲ ਸੰਬੰਧਿਤ ਮਹੱਤਵਪੂਰਨ ਪਹਿਲੂਆਂ ਬਾਰੇ ਜਾਣਕਾਰੀ ਅਤੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਿਆ।
ਦੋ ਰੋਜ਼ਾ ਕਨਕਲੇਵ ਦੀ ਸਮਾਪਤੀ ਧੰਨਵਾਦ ਮਤੇ ਦੀ ਪੇਸ਼ਕਾਰੀ ਅਤੇ ਸਨਮਾਨ ਸਮਾਰੋਹ ਨਾਲ ਕੀਤੀ ਗਈ। ਇਸ ਦੇ ਨਾਲ ਡਿਜੀਟਲ ਵਿਕਾਸ ਦੇ ਯੁੱਗ ‘ਚ ਭਾਰਤ ਦੇ ਐਮਐਸਐਮਈ ਅਤੇ ਸਟਾਰਟਅੱਪ ਇਕੋਸਿਸਟਮ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕੀਤੇ ਗਏ ਅਕਾਦਮਿਕ ਅਤੇ ਉਦਯੋਗ ਕੇਂਦ੍ਰਿਤ ਵਿਚਾਰ-ਵਟਾਂਦਰੇ ਦੀ ਸਫਲਤਾਪੂਰਵਕ ਸਮਾਪਤੀ ਹੋਈ।
Read More: ਚੰਡੀਗੜ੍ਹ PGI ਦੇ ਬਾਹਰ ਸੜਕਾਂ ‘ਤੇ ਖੜ੍ਹੇ ਅਣਅਧਿਕਾਰਤ ਵਾਹਨ ਹੋਣਗੇ ਜ਼ਬਤ




