Sidhu Moosewala

ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਲਈ ਦਵਿੰਦਰ ਬੰਬੀਹਾ ਗਰੁੱਪ ਨੇ ਮੁੜ ਦਿੱਤੀ ਧਮਕੀ, ਕਿਹਾ ਬਦਲਾ ਜਰੂਰ ਲਵਾਂਗੇ

ਚੰਡੀਗ੍ਹੜ 01 ਜੂਨ 2022: ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਿੰਮੇਵਾਰੀ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨੇ ਲਈ ਸੀ | ਈਸਵੀ ਕਤਲਕਾਂਡ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦੀ ਗੈਂਗਸਟਰ ਬੰਬੀਹਾ ਗਰੁੱਪ ਨੇ ਫਿਰ ਤੋਂ ਧਮਕੀ ਦਿੱਤੀ ਹੈ। ਗੈਂਗਸਟਰ ਭੂਪੀ ਰਾਣਾ ਨੇ ਫੇਸਬੁੱਕ ‘ਤੇ ਪਾਈ ਗਈ ਪੋਸਟ ਵਿੱਚ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਬਹੁਤ ਮੰਦਭਾਗੀ ਘਟਨਾ ਹੈ। ਉਨ੍ਹਾਂ ਲਿਖਿਆ ਕਿ ਪੰਜਾਬ ਮਿਊਜ਼ਿਕ ਇੰਡਸਟਰੀ ਵਿੱਚ ਮੂਸੇਵਾਲਾ ਦਾ ਨਾਮ ਟਾਪ ਤੇ ਚੱਲ ਰਿਹਾ ਸੀ।

ਉਨ੍ਹਾਂ ਲਿਖਿਆ ਜੋ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੱਲਾਂ ਕਹਿ ਰਹੇ ਹਨ ਕਿ ਮੂਸੇਵਾਲਾ ਨੇ ਗੁਰਲਾਲ ਬਰਾੜ ਅਤੇ ਵਿੱਕੀ ਮਿੱਡੂਖੇੜਾ ਦੇ ਕਤਲ ਵਿੱਚ ਬੰਬੀਹਾ ਗਰੁੱਪ ਦੀ ਮਦਦ ਕੀਤੀ ਸੀ, ਇਹ ਗੱਲ ਬਿਲਕੁਲ ਗਲਤ ਹੈ। ਅਸੀਂ ਜੋ ਕੁਝ ਵੀ ਕਰਦੇ ਹਾਂ ਆਪਣੇ ਦਮ ਤੇ ਕਰਦੇ ਹਾਂ। ਇਹ ਜੋ ਵੀ ਕਰਦੇ ਹਨ ਆਪਣੇ ਮਰੇ ਹੋਏ ਬੰਦਿਆਂ ਦੇ ਨਾਲ ਜੋੜ ਦਿੰਦੇ ਹਨ ਕਿ ਇਸ ਨੇ ਸਾਡੇ ਬੰਦਿਆਂ ਨੂੰ ਮਰਵਾਇਆ ਸੀ। ਇਸਦੇ ਨਾਲ ਹੀ ਭੂਪੀ ਰਾਣਾ ਨੇ ਲਿਖਿਆ ਹੈ ਕਿ ਉਕਤ ਕਤਲਾਂ ਵਿੱਚ ਸਿੱਧੂ ਮੂਸੇਵਾਲਾ ਦਾ ਕੋਈ ਹੱਥ ਨਹੀਂ ਸੀ ਬਾਕੀ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਜਿਸ ਕਿਸੇ ਨੇ ਵੀ ਭਾਈ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਇਨ੍ਹਾਂ ਦੀ ਮਦਦ ਕੀਤੀ ਹੈ। ਇੱਕ ਇੱਕ ਕਰਕੇ ਸਭ ਦਾ ਹਿਸਾਬ ਹੋਵੇਗਾ।

ਸਿੱਧੂ ਅਤੇ ਉਸ ਦੇ ਫੈਨਜ਼ ਨਾਲ ਸਾਡੀ ਹਮਦਰਦੀ ਹੈ ਅਸੀਂ ਸਿੰਧੂ ਨੂੰ ਵਾਪਸ ਨਹੀਂ ਜਾ ਸਕਦੇ ਪਰ ਵਾਅਦਾ ਕਰਦੇ ਹਾਂ ਕਿ ਉਸ ਦੀ ਮੌਤ ਦਾ ਬਦਲਾ ਬਹੁਤ ਜਲਦੀ ਲਿਆ ਜਾਵੇਗਾ। ਸਾਡੀ ਸਪੋਟ ਸਿੱਧੂ ਦੀ ਫੈਮਿਲੀ ਅਤੇ ਉਸਦੇ ਦੋਸਤਾਂ ਨੂੰ ਹਮੇਸ਼ਾਂ ਰਹੇਗਾ। ਭੂਪੀ ਰਾਣਾ ਵੱਲੋਂ ਪਾਈ ਇਸ ਪੋਸਟ ਦੇ ਹੇਠਾਂ ਆਰਆਈਪੀ ਸਿੱਧੂ ਮੂਸੇਵਾਲਾ, ਜਸਟ ਵੇਟ ਐਂਡ ਵਾਚ ਤੋਂ ਇਲਾਵਾ ਦਵਿੰਦਰ ਬੰਬੀਹਾ ਗਰੁੱਪ, ਭੂਪੀ ਰਾਣਾ ਗਰੁੱਪ,ਨੀਰਜ ਭਵਾਨਾ ਗਰੁੱਪ,ਟਿੱਲੂ ਤਾਜਪੁਰੀ ਗਰੁੱਪ,ਕੌਸ਼ਲ ਚੌਧਰੀ ਗਰੁੱਪ, ਗੌਂਡਰ ਗਰੁੱਪ ਅਤੇ ਸ਼ੇਰਾ ਖੁੱਬਣ ਗਰੁੱਪ ਦੇ ਨਾਮ ਲਿਖੇ ਹੋਏ ਹਨ।

Lawrence Bishnoi

Scroll to Top