ਚੰਡੀਗੜ੍ਹ, 17 ਨਵੰਬਰ 2026: ਚੰਡੀਗੜ੍ਹ ਦੇ ਸੈਕਟਰ 25 ‘ਚ ਪੁਲਿਸ ਬੀਟ ਬਾਕਸ ਦੇ ਨੇੜੇ ਚਾਰ ਅਣਪਛਾਤੇ ਹਮਲਾਵਰਾਂ ਨੇ ਇੱਕ 17 ਸਾਲਾ ਲੜਕੇ ‘ਤੇ ਚਾਕੂਆਂ ਨਾਲ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ ਸੋਮਵਾਰ ਰਾਤ 8:40 ਵਜੇ ਦੇ ਕਰੀਬ ਸੈਕਟਰ 25 ‘ਚ ਵਾਪਰੀ। ਲੜਕੇ ਦੀ ਛਾਤੀ ਅਤੇ ਖੱਬੇ ਕਮਰ ‘ਚ ਚਾਕੂ ਨਾਲ ਵਾਰ ਕੀਤਾ ਗਿਆ ਹੈ।
ਵਾਰਦਾਤ ਕਰਨ ਤੋਂ ਬਾਅਦ, ਚਾਰੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਜ਼ਖਮੀ ਲੜਕੇ ਨੂੰ ਤੁਰੰਤ ਇੱਕ ਨਿੱਜੀ ਵਾਹਨ ‘ਚ GMSH-16 ਲਿਜਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ, ਸੈਕਟਰ 25 ਦਾ ਰਹਿਣ ਵਾਲਾ 17 ਸਾਲਾ ਅਮਨ ਕਿਸੇ ਨਿੱਜੀ ਕੰਮ ਲਈ ਜਾ ਰਿਹਾ ਸੀ। ਜਦੋਂ ਉਹ ਸੈਕਟਰ 25 ‘ਚ ਪੁਲਿਸ ਬੀਟ ਬਾਕਸ ਕੋਲ ਪਹੁੰਚਿਆ ਤਾਂ ਅਚਾਨਕ ਚਾਰ ਨੌਜਵਾਨ ਉਸ ਕੋਲ ਆਏ ਅਤੇ ਉਸ ‘ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ।
ਵਾਰਦਾਤ ਤੋਂ ਬਾਅਦ ਹਮਲਾਵਰਾਂ ਮੌਕੇ ਤੋਂ ਭੱਜ ਗਏ। ਜ਼ਖਮੀ ਲੜਕੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਥਾਣਾ 24 ਮਾਮਲੇ ਦੀ ਜਾਂਚ ਕਰ ਰਿਹਾ ਹੈ। ਪੁਲਿਸ ਇਸ ਸਮੇਂ ਹਮਲੇ ਦੇ ਕਾਰਨ ਅਤੇ ਦੋਸ਼ੀਆਂ ਦੀ ਪਛਾਣ ਦੀ ਜਾਂਚ ਕਰ ਰਹੀ ਹੈ।
Read More: ਮੋਹਾਲੀ ‘ਚ ‘ਖੇਤ ਬਚਾਓ ਮੁਹਿੰਮ’ ਪ੍ਰੋਗਰਾਮ ‘ਚ ਸ਼ਾਮਲ ਹੋਏ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ




