Baramulla Police Arrest Suspect

ਬਾਰਾਮੂਲਾ ਪੁਲਿਸ ਤੇ ਸੁਰੱਖਿਆ ਬਲਾਂ ਵੱਲੋਂ ਸ਼ੱਕੀ ਵਿਅਕਤੀ ਗ੍ਰਿਫ਼ਤਾਰ, ਦੋ ਹੈਂਡ ਗ੍ਰਨੇਡ ਬਰਾਮਦ

ਜੰਮੂ, 12 ਨਵੰਬਰ 2026: ਬਾਰਾਮੂਲਾ ਪੁਲਿਸ ਨੇ ਬਦਰਕੂਟ ਦੇ ਜੰਗਲਾਂ ‘ਚ ਏਰੀਆ ਡੋਮੀਨੇਸ਼ਨ ਪੈਟਰੋਲ (ਏਡੀਪੀ) ਦੌਰਾਨ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਦੌਰਾਨ ਪੁਲਿਸ ਤੇ ਸੁਰੱਖਿਆ ਬਲਾਂ ਨੇ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਦੋ ਹੈਂਡ ਗ੍ਰਨੇਡ ਬਰਾਮਦ ਕੀਤੇ ਹਨ। ਪੁਲਿਸ ਦੇ ਮੁਤਾਬਕ, ਇਹ ਕਾਰਵਾਈ ਸੀਆਈਸੀਟੀ ਐਫਟੀਆਰ ਬੀਐਸਐਫ (112/06 ਬਟਾਲੀਅਨ), 2 ਆਰਆਰ, ਅਤੇ ਸੀਆਰਪੀਐਫ ਦੀ 176ਵੀਂ ਬਟਾਲੀਅਨ ਨਾਲ ਸਾਂਝੇ ਤੌਰ ‘ਤੇ ਕੀਤੀ ਗਈ ਸੀ।

ਕਾਰਵਾਈ ਦੌਰਾਨ, ਪੁਲਿਸ ਨੇ ਬਦਰਕੂਟ ਦੇ ਜੰਗਲੀ ਖੇਤਰ ਤੋਂ ਇੱਕ ਸ਼ੱਕੀ, ਜਿਸਦੀ ਪਛਾਣ ਗੁਲਾਮ ਜੀਲਾਨੀ ਰੇਸ਼ੀ, ਬਦਰਕੂਟ, ਟੰਗਮਰਗ ਦੇ ਨਿਵਾਸੀ ਵਜੋਂ ਹੋਈ ਹੈ, ਜਿਸ ਨੂੰ ਹਿਰਾਸਤ ‘ਚ ਲਿਆ ਗਿਆ। ਉਸਦੀ ਤਲਾਸ਼ੀ ਦੌਰਾਨ, ਇੱਕ ਹੈਂਡ ਗ੍ਰਨੇਡ ਬਰਾਮਦ ਕੀਤਾ ਗਿਆ। ਉਸਦੀ ਜਾਣਕਾਰੀ ਤੋਂ ਬਾਅਦ, ਜੰਗਲ ‘ਚ ਲੁਕਿਆ ਇੱਕ ਹੋਰ ਹੈਂਡ ਗ੍ਰਨੇਡ ਵੀ ਬਰਾਮਦ ਕੀਤਾ ਗਿਆ।

ਇਸ ਮਾਮਲੇ ‘ਚ ਥਾਣਾ ਟੰਗਮਰਗ ‘ਚ ਪਹਿਲੀ ਸੂਚਨਾ ਰਿਪੋਰਟ (ਐਫਆਈਆਰ) ਦਰਜ ਕੀਤੀ ਗਈ ਹੈ। ਬਰਾਮਦ ਕੀਤੇ ਗਏ ਵਿਸਫੋਟਕਾਂ ਦੇ ਸਰੋਤ, ਉਨ੍ਹਾਂ ਦੀ ਸੰਭਾਵਿਤ ਵਰਤੋਂ ਅਤੇ ਸ਼ੱਕੀ ਦੇ ਕਿਸੇ ਹੋਰ ਵਿਅਕਤੀ ਜਾਂ ਸੰਗਠਨ ਨਾਲ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।

Read More: ਨੇਪਾਲ ‘ਚ ਯਾਤਰੀਆਂ ਨਾਲ ਭਰੀ ਬੱਸ ਡੂੰਘੀ ਖੱਡ ‘ਚ ਡਿੱਗੀ, 10 ਜਣਿਆਂ ਦੀ ਮੌ.ਤ

ਵਿਦੇਸ਼

Scroll to Top