U-19 Asia Cup 2026 Semi final

U-19 Asia Cup 2026: ਅੰਡਰ-19 ਏਸ਼ੀਆ ਕੱਪ 2026 ਦੇ ਸੈਮੀਫਾਈਨਲ ਲਈ ਚਾਰ ਟੀਮਾਂ ਤੈਅ

ਸਪੋਰਟਸ, 11 ਨਵੰਬਰ 2026: ਓਮਾਨ ਦੇ ਮਸਕਟ ‘ਚ ਚੱਲ ਰਹੇ ਅੰਡਰ-19 ਏਸ਼ੀਆ ਕੱਪ 2026 ਲਈ ਚਾਰ ਸੈਮੀਫਾਈਨਲ ਟੀਮਾਂ ਤੈਅ ਹੋ ਗਈਆਂ ਹਨ। ਗਰੁੱਪ ਪੜਾਅ ਤੋਂ ਬਾਅਦ ਅੱਠ ਟੀਮਾਂ ਦੇ ਟੂਰਨਾਮੈਂਟ ‘ਚੋਂ ਚਾਰ ਟੀਮਾਂ ਬਾਹਰ ਹੋ ਗਈਆਂ ਹਨ। ਹਰੇਕ ਗਰੁੱਪ ਦੀਆਂ ਚੋਟੀ ਦੀਆਂ ਦੋ ਟੀਮਾਂ ਸੈਮੀਫਾਈਨਲ ‘ਚ ਪਹੁੰਚ ਗਈਆਂ ਹਨ। ਗਰੁੱਪ ਏ ਤੋਂ ਪਾਕਿਸਤਾਨ ਅਤੇ ਭਾਰਤ, ਅਤੇ ਗਰੁੱਪ ਬੀ ਤੋਂ ਬੰਗਲਾਦੇਸ਼ ਅਤੇ ਅਫਗਾਨਿਸਤਾਨ ਸੈਮੀਫਾਈਨਲ ‘ਚ ਪਹੁੰਚ ਗਏ ਹਨ।

ਗਰੁੱਪ ਪੜਾਅ ਵੀ ਸਮਾਪਤ ਹੋ ਗਿਆ ਹੈ, ਦੋਵਾਂ ਗਰੁੱਪਾਂ ਦੀਆਂ ਸਾਰੀਆਂ ਟੀਮਾਂ ਨੇ ਤਿੰਨ-ਤਿੰਨ ਮੈਚ ਖੇਡੇ ਹਨ। ਗਰੁੱਪ ਪੜਾਅ ਤੋਂ ਬਾਅਦ, ਪਾਕਿਸਤਾਨ ਗਰੁੱਪ ਏ ‘ਚ ਨੰਬਰ 1 ਸਥਾਨ ‘ਤੇ ਰਿਹਾ। ਅਫਗਾਨਿਸਤਾਨ ਦੀ ਅੰਡਰ-19 ਟੀਮ ਆਪਣੇ ਤਿੰਨੋਂ ਮੈਚ ਜਿੱਤਣ ਤੋਂ ਬਾਅਦ ਗਰੁੱਪ ਬੀ ‘ਚ ਸਿਖਰ ‘ਤੇ ਰਹੀ। ਭਾਰਤ ਗਰੁੱਪ ਏ ‘ਚ ਦੂਜੇ ਸਥਾਨ ‘ਤੇ ਰਿਹਾ, ਅਤੇ ਬੰਗਲਾਦੇਸ਼ ਗਰੁੱਪ ਬੀ ‘ਚ ਦੂਜੇ ਸਥਾਨ ‘ਤੇ ਰਿਹਾ। ਖਾਸ ਤੌਰ ‘ਤੇ, ਸ਼੍ਰੀਲੰਕਾ ਆਪਣੇ ਤਿੰਨ ‘ਚੋਂ ਦੋ ਮੈਚ ਹਾਰ ਕੇ ਸੈਮੀਫਾਈਨਲ ਲਈ ਕੁਆਲੀਫਾਈ ਕਰਨ ਵਿੱਚ ਅਸਫਲ ਰਿਹਾ।

ਅੰਡਰ-19 ਏਸ਼ੀਆ ਕੱਪ 2026 ਦੇ ਸੈਮੀਫਾਈਨਲ ਮੈਚਾਂ ਦਾ ਪੂਰਾ ਸ਼ਡਿਊਲ

ਪਹਿਲਾ ਸੈਮੀਫਾਈਨਲ: ਪਾਕਿਸਤਾਨ ਬਨਾਮ ਬੰਗਲਾਦੇਸ਼, ਅਲ ਅਮੀਰਾਤ ਕ੍ਰਿਕਟ ਗਰਾਊਂਡ, ਮਨਿਸਟਰੀ ਟਰਫ 2 (12 ਨਵੰਬਰ, 2026, ਵੀਰਵਾਰ, ਸਵੇਰੇ 10:30 ਵਜੇ IST)

ਦੂਜਾ ਸੈਮੀਫਾਈਨਲ: ਭਾਰਤ ਬਨਾਮ ਅਫਗਾਨਿਸਤਾਨ, ਅਲ ਅਮੀਰਾਤ ਕ੍ਰਿਕਟ ਗਰਾਊਂਡ, ਮਨਿਸਟਰੀ ਟਰਫ 1 (12 ਨਵੰਬਰ, 2026, ਵੀਰਵਾਰ, ਸਵੇਰੇ 10:30 ਵਜੇ IST)

Read More: IPL 2027: ਹਾਰਦਿਕ ਪੰਡਯਾ ਪੰਜਾਬ ਕਿੰਗਜ਼ ਤੇ ਅਰਸ਼ਦੀਪ ਸਿੰਘ ਮੁੰਬਈ ਇੰਡੀਅਨਜ਼ ‘ਚ ਹੋਏ ਸ਼ਾਮਲ

ਵਿਦੇਸ਼

Scroll to Top