ਬੱਸੀ ਪਠਾਣਾ, 09 ਨਵੰਬਰ 2026: ਸਥਾਨਕ ਨਿਵਾਸੀਆਂ ਦੇ ਮੁਤਾਬਕ ਬੱਸੀ ਪਠਾਣਾ-ਮੋਰਿੰਡਾ ਮੁੱਖ ਮਾਰਗ ’ਤੇ ਸਥਿਤ ਊਸ਼ਾ ਮਾਤਾ ਮੰਦਰ ਮੋੜ ਹਾਦਸਿਆਂ ਦਾ ਕਾਰਨ ਬਣ ਰਿਹਾ ਹੈ, ਜਿਸ ਕਾਰਨ ਇਲਾਕਾ ਨਿਵਾਸੀਆਂ ‘ਚ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਹੈ। ਅੱਜ ਇੱਕ ਹੋਰ ਨਵਾਂ ਟਿੱਪਰ ਮੋੜ ’ਤੇ ਬੇਕਾਬੂ ਹੋ ਕੇ ਡੀਵਾਈਡਰ ‘ਚ ਜਾ ਲੱਗਿਆ। ਰਾਹਤ ਦੀ ਖ਼ਬਰ ਹੈ ਕਿ ਹਾਦਸੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਟਿੱਪਰ ਮਾਲਕ ਦਾ ਵਿੱਤੀ ਪੱਖੋਂ ਵੱਡਾ ਨੁਕਸਾਨ ਹੋ ਗਿਆ।
ਮੌਕੇ ’ਤੇ ਪਹੁੰਚੇ ਰਾਹਗੀਰਾਂ ਅਤੇ ਭਾਜਪਾ ਆਗੂ ਕੁਲਦੀਪ ਸਿੰਘ ਸਿੱਧੂਪੁਰ ਨੇ ਦੱਸਿਆ ਕਿ ਪਿਛਲੇ ਇੱਕ ਮਹੀਨੇ ਦੌਰਾਨ ਇਸ ਖ਼ਤਰਨਾਕ ਮੋੜ ’ਤੇ ਛੇ ਤੋਂ ਵੱਧ ਹਾਦਸੇ ਵਾਪਰ ਚੁੱਕੇ ਹਨ। ਉਨ੍ਹਾਂ ਕਿਹਾ ਸਥਾਨਕ ਪ੍ਰਸ਼ਾਸਨ ਅਤੇ ਨਾ ਹੀ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਇਸ ਸਮੱਸਿਆ ਦਾ ਪੱਕਾ ਹੱਲ ਕੀਤਾ ਹੈ।
ਲੋਕਾਂ ਅਤੇ ਆਗੂਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਖ਼ੂਨੀ ਮੋੜ ’ਤੇ ਤੁਰੰਤ ਸਪੀਡ ਬ੍ਰੇਕਰ, ਚੇਤਾਵਨੀ ਬੋਰਡ ਅਤੇ ਲਾਈਟਾਂ ਲਗਾਈਆਂ ਜਾਣ ਤਾਂ ਜੋ ਭਵਿੱਖ ‘ਚ ਹੋਣ ਵਾਲੇ ਹਾਦਸਿਆਂ ਨੂੰ ਰੋਕ ਕੇ ਕੀਮਤੀ ਜਾਨਾਂ ਬਚਾਈਆਂ ਜਾ ਸਕਣ।
Read More: ਫਿਰੋਜ਼ਪੁਰ ‘ਚ ਦੀਵਾਲੀ ਦੀ ਰਾਤ ਸੜਕਾਂ ‘ਤੇ ਤੇਜ਼ ਰਫ਼ਤਾਰ ਕਾਰ ਦਾ ਕਹਿਰ, ਐਕਟਿਵਾ ਨੂੰ 2.5 ਕਿਲੋਮੀਟਰ ਤੱਕ ਘਸੀਟਿਆ




