Neeraj Yadav dies

ਏਸ਼ੀਅਨ ਪੈਰਾ ਖੇਡਾਂ ‘ਚ 3 ਵਾਰ ਸੋਨ ਤਗਮਾ ਜੇਤੂ ਨੀਰਜ ਯਾਦਵ ਦੀ ਫਲੈਟ ‘ਚ ਮਿਲੀ ਲਾ.ਸ਼

ਦਿੱਲੀ, 28 ਅਕਤੂਬਰ 2026: ਤਿੰਨ ਵਾਰ ਦੇ ਏਸ਼ੀਅਨ ਪੈਰਾ ਖੇਡਾਂ ਦੇ ਸੋਨ ਤਗਮਾ ਜੇਤੂ ਪੈਰਾ-ਐਥਲੀਟ ਨੀਰਜ ਯਾਦਵ ਦੀ ਮੰਗਲਵਾਰ ਰਾਤ ਨੂੰ ਸ਼ੱਕੀ ਹਲਾਤਾਂ ‘ਚ ਮੌਤ ਹੋ ਗਈ। 42 ਸਾਲਾ ਨੀਰਜ ਦੀ ਲਾਸ਼ ਉਸਦੇ ਫਲੈਟ ‘ਚੋਂ ਮਿਲੀ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਕੋਈ ਜ਼ਹਿਰੀਲਾ ਪਦਾਰਥ ਖਾਧਾ ਸੀ। ਉਸਦੇ ਪਰਿਵਾਰ ਨੇ ਉਸਨੂੰ ਜੀਟੀਬੀ ਹਸਪਤਾਲ ‘ਚ ਦਾਖਲ ਕਰਵਾਇਆ ਸੀ। ਉਸਦੀ ਮੌਤ ਦਾ ਸਹੀ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਇਸਦੇ ਨਾਲ ਹੀ ਖ਼ਬਰਾਂ ਹਨ ਕਿ ਉਨ੍ਹਾਂ ਨੇ ਕਥਿਤ ਤੌਰ ‘ਤੇ ਖੁਦਕੁਸ਼ੀ ਕੀਤੀ ਹੈ।

ਨੀਰਜ ਯਾਦਵ ਦੇ ਦੇਹਾਂਤ ਨਾਲ ਪੂਰਾ ਖੇਡ ਜਗਤ ਸਦਮੇ ‘ਚ ਹੈ। ਟਾਈਮਜ਼ ਆਫ਼ ਇੰਡੀਆ ਦੇ ਅਨੁਸਾਰ, ਇਹ ਸ਼ੱਕ ਹੈ ਕਿ ਨੀਰਜ ਨੇ ਕੋਈ ਜ਼ਹਿਰੀਲਾ ਪਦਾਰਥ ਖਾਧਾ ਸੀ। ਨੀਰਜ ਦਾ ਪੋਸਟਮਾਰਟਮ ਬੁੱਧਵਾਰ ਨੂੰ ਦਿੱਲੀ ਦੇ ਜੀਟੀਬੀ ਹਸਪਤਾਲ ‘ਚ ਕੀਤਾ ਜਾ ਰਿਹਾ ਹੈ। ਨੀਰਜ ਦੀ ਮੌਤ ਦਾ ਸਹੀ ਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ।

ਨੀਰਜ ਯਾਦਵ ਨੇ ਪੈਰਾ-ਐਥਲੈਟਿਕਸ ਦੀ ਐਫ-55 ਸ਼੍ਰੇਣੀ ‘ਚ ਹਿੱਸਾ ਲਿਆ। ਉਨ੍ਹਾਂ ਨੇ ਏਸ਼ੀਅਨ ਪੈਰਾ ਖੇਡਾਂ ‘ਚ ਤਿੰਨ ਸੋਨ ਤਗਮੇ ਜਿੱਤ ਕੇ ਦੇਸ਼ ਦਾ ਮਾਣ ਵਧਾਇਆ। ਉਸਦੀ ਮੌਤ ਦੀ ਖ਼ਬਰ ਨੇ ਪੈਰਾ-ਸਪੋਰਟਸ ਜਗਤ ‘ਚ ਸੋਗ ਦੀ ਲਹਿਰ ਫੈਲਾ ਦਿੱਤੀ।

ਨੀਰਜ ਦਾ ਜਨਮ 10 ਫਰਵਰੀ, 1994 ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ‘ਚ ਹੋਇਆ ਸੀ। ਸੱਤ ਸਾਲ ਦੀ ਉਮਰ ‘ਚ ਉਨ੍ਹਾਂ ਨੂੰ ਪੋਲੀਓ ਹੋ ਗਿਆ ਸੀ। ਹਾਲਾਂਕਿ, ਇਹਨਾਂ ਚੁਣੌਤੀਆਂ ਦੇ ਬਾਵਜੂਦ, ਨੀਰਜ ਨੇ ਦ੍ਰਿੜਤਾ ਨਾਲ ਆਪਣੇ ਸੁਪਨੇ ਨੂੰ ਪੂਰਾ ਕੀਤਾ।

Read More: ਰਾਹੁਲ ਗਾਂਧੀ ਦੇ ਕਾਫ਼ਲੇ ਨਾਲ ਹਾਦਸਾ, ਕਾਰਾਂ ਦੀ ਆਪਸ ‘ਚ ਹੋਈ ਟੱਕਰ

ਵਿਦੇਸ਼

Scroll to Top