bangladesh vs west indies

BAN ਬਨਾਮ WI: ਬੰਗਲਾਦੇਸ਼ ਨੇ ਵੈਸਟਇੰਡੀਜ਼ ਖ਼ਿਲਾਫ ਟੈਸਟ ਮੈਚ ‘ਚ ਟਾਸ ਜਿੱਤ ਕੇ ਬੱਲੇਬਾਜ਼ੀ ਚੁਣੀ

ਸਪੋਰਟਸ, 28 ਅਕਤੂਬਰ 2026: BAN ਬਨਾਮ WI 1st Test: ਬੁੱਧਵਾਰ ਨੂੰ ਦੋ ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੁਕਾਬਲੇ ‘ਚ ਬੰਗਲਾਦੇਸ਼ ਦੇ ਕਪਤਾਨ ਨਜਮੁਲ ਹੁਸੈਨ ਸ਼ਾਂਤੋ ਨੇ ਟਾਸ ਜਿੱਤ ਕੇ ਵੈਸਟਇੰਡੀਜ਼ ਵਿਰੁੱਧ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਹੈ। ਬੰਗਲਾਦੇਸ਼, ਜਿਸ ਕੋਲ ਅਜੇ ਵੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ‘ਚ ਪਹੁੰਚਣ ਦੀ ਮਾਮੂਲੀ ਉਮੀਦ ਬਾਕੀ ਹੈ। ਹੱਥ ਦੀ ਸੱਟ ਕਾਰਨ ਮੁਸ਼ਫਿਕੁਰ ਰਹੀਮ ਨੂੰ ਟੀਮ ਤੋਂ ਬਾਹਰ ਹਨ, ਪਰ ਵਿਕਟਕੀਪਰ-ਬੱਲੇਬਾਜ਼ ਲਿਟਨ ਦਾਸ ਨੂੰ ਵਾਪਸ ਟੀਮ ‘ਚ ਸ਼ਾਮਲ ਕੀਤਾ ਹੈ।

ਬੰਗਲਾਦੇਸ਼ ਨੇ ਆਪਣੀ ਸਪਿਨ ਗੇਂਦਬਾਜ਼ੀ ਨੂੰ ਮਜ਼ਬੂਤ ​​ਕਰਨ ਲਈ ਟੀਮ ‘ਚ ਆਫ-ਸਪਿਨਰ ਨਈਮ ਹਸਨ ਨੂੰ ਸ਼ਾਮਲ ਕੀਤਾ ਹੈ, ਜੋ ਹੁਣ ਮੇਹਦੀ ਹਸਨ ਮਿਰਾਜ਼ ਅਤੇ ਖੱਬੇ ਹੱਥ ਦੇ ਸਪਿਨਰ ਤਾਈਜੁਲ ਇਸਲਾਮ ਦੇ ਨਾਲ ਮਿਲ ਕੇ ਗੇਂਦਬਾਜ਼ੀ ਕਰਨਗੇ। ਬੰਗਲਾਦੇਸ਼ ਨੇ ਆਪਣੇ ਪਿਛਲੇ ਛੇ ਟੈਸਟ ਮੈਚਾਂ ‘ਚ ਤਿੰਨ ਜਿੱਤਾਂ ਦਰਜ ਕੀਤੀਆਂ ਹਨ, ਜਿਸ ‘ਚ ਪਾਕਿਸਤਾਨ ਵਿਰੁੱਧ 2-0 ਨਾਲ ਜਿੱਤ ਅਤੇ ਆਸਟ੍ਰੇਲੀਆ ‘ਚ ਮਿਲੀ ਇੱਕ ਇਤਿਹਾਸਕ ਜਿੱਤ ਸ਼ਾਮਲ ਹੈ।

ਲੰਚ (ਦੁਪਹਿਰ ਦੇ ਖਾਣੇ) ਦੇ ਸਮੇਂ ਮੁਕਾਬਲਾ ਬਰਾਬਰੀ ‘ਤੇ – ਇੱਕ ਦਿਲਚਸਪ ਸ਼ੁਰੂਆਤੀ ਸੈਸ਼ਨ ਤੋਂ ਬਾਅਦ, ਬੰਗਲਾਦੇਸ਼ ਦਾ ਸਕੋਰ 96/2 ਹੈ। ਟੈਸਟ ਕ੍ਰਿਕਟ ਦੀ ਇਸ ਪਹਿਲੀ ਸਵੇਰ ਦੌਰਾਨ ਦੋਵਾਂ ਟੀਮਾਂ ਨੇ ਵਾਰੀ-ਵਾਰੀ ਨਾਲ ਖੇਡ ‘ਤੇ ਆਪਣਾ ਦਬਦਬਾ ਬਣਾਇਆ, ਜਿਸ ਨਾਲ ਇਹ ਮੁਕਾਬਲਾ ਕਾਫ਼ੀ ਸਖ਼ਤ ਅਤੇ ਬਰਾਬਰੀ ਵਾਲਾ ਨਜ਼ਰ ਆ ਰਿਹਾ ਹੈ। ਖਿਡਾਰੀ ਹੁਣ ਲੰਚ ਬ੍ਰੇਕ ਲਈ ਮੈਦਾਨ ਤੋਂ ਬਾਹਰ ਜਾ ਰਹੇ ਹਨ।

Read More: IND ਬਨਾਮ NZ: ਅਭਿਸ਼ੇਕ ਸ਼ਰਮਾ ਦਾ ਤੂਫ਼ਾਨੀ ਸੈਂਕੜਾ, ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ

ਵਿਦੇਸ਼

Scroll to Top