WPL Auction 2027

WPL Auction: ਮਹਿਲਾ ਪ੍ਰੀਮੀਅਰ ਲੀਗ 2027 ਲਈ ਅੱਜ ਹੋਵੇਗੀ ਮਿੰਨੀ-ਨਿਲਾਮੀ

ਸਪੋਰਟਸ, 28 ਅਕਤੂਬਰ 2026: WPL Auction 2027: ਮਹਿਲਾ ਪ੍ਰੀਮੀਅਰ ਲੀਗ ਦੇ ਪੰਜਵੇਂ ਸੀਜ਼ਨ ਲਈ ਖਿਡਾਰਨਾਂ ਦੀ ਨਿਲਾਮੀ ਅੱਜ ਕੋਚੀ ‘ਚ ਹੋਵੇਗੀ। ਨਿਲਾਮੀ ਸ਼ਾਮ 5:30 ਵਜੇ ਸ਼ੁਰੂ ਹੋਵੇਗੀ। ਇਸ ਮਿੰਨੀ-ਨਿਲਾਮੀ ‘ਚ 146 ਖਿਡਾਰੀ ਖਰੀਦੇ ਜਾਣਗੇ, ਜਿਨ੍ਹਾਂ ‘ਚੋਂ 27 ਖਰੀਦਣ ਦੇ ਯੋਗ ਹਨ। ਵਿਦੇਸ਼ੀ ਖਿਡਾਰੀਆਂ ਲਈ ਸਿਰਫ਼ ਸੱਤ ਸਲਾਟ ਉਪਲਬਧ ਹਨ।

ਯੂਪੀ ਵਾਰੀਅਰਜ਼ ਕੋਲ ਨਿਲਾਮੀ ਤੋਂ ਪਹਿਲਾਂ ਸਭ ਤੋਂ ਵੱਧ ₹3.75 ਕਰੋੜ ਬਾਕੀ ਹਨ। ਮੁੰਬਈ ਇੰਡੀਅਨਜ਼ ਕੋਲ ਸਭ ਤੋਂ ਘੱਟ ₹90 ਲੱਖ ਦੀ ਰਕਮ ਹੈ। ਹਰੇਕ WPL ਟੀਮ ‘ਚ ਵੱਧ ਤੋਂ ਵੱਧ 18 ਖਿਡਾਰੀ ਹੋ ਸਕਦੇ ਹਨ, ਜਿਸ ;ਚ ਛੇ ਵਿਦੇਸ਼ੀ ਖਿਡਾਰੀ ਸ਼ਾਮਲ ਹਨ। ਇਹ ਨਿਲਾਮੀ ਇੱਕ ਮਿੰਨੀ-ਨਿਲਾਮੀ ਹੈ, ਇਸ ਲਈ ਟੀਮਾਂ ਨੂੰ ਰਾਈਟ ਟੂ ਮੈਚ (RTM) ਕਾਰਡ ਦੀ ਵਰਤੋਂ ਕਰਨ ਦਾ ਮੌਕਾ ਨਹੀਂ ਮਿਲੇਗਾ।

ਪੰਜ ਟੀਮਾਂ ਨੇ ਨਿਲਾਮੀ ਤੋਂ ਪਹਿਲਾਂ 63 ਖਿਡਾਰੀਆਂ ਨੂੰ ਬਰਕਰਾਰ ਰੱਖਿਆ ਹੈ, ਜਿਸ ‘ਚ 23 ਵਿਦੇਸ਼ੀ ਖਿਡਾਰੀ ਸ਼ਾਮਲ ਹਨ। ਹਰੇਕ ਫਰੈਂਚਾਇਜ਼ੀ ਨੂੰ ਵੱਧ ਤੋਂ ਵੱਧ ₹15 ਕਰੋੜ ਖਰਚ ਕਰਨ ਦੀ ਇਜਾਜ਼ਤ ਹੈ। ਇਸ ‘ਚ ਉਨ੍ਹਾਂ ਖਿਡਾਰੀਆਂ ‘ਤੇ ਖਰਚ ਕੀਤੇ ਗਏ ਪੈਸੇ ਸ਼ਾਮਲ ਹਨ ਜਿਨ੍ਹਾਂ ਨੂੰ ਉਨ੍ਹਾਂ ਨੇ ਬਰਕਰਾਰ ਰੱਖਿਆ ਹੈ।

ਟੀਮਾਂ ਮਿੰਨੀ-ਨੀਲਾਮੀ ‘ਚ ਆਪਣੇ ਜ਼ਿਆਦਾਤਰ ਖਿਡਾਰੀਆਂ ਨੂੰ ਬਰਕਰਾਰ ਰੱਖ ਸਕਦੀਆਂ ਹਨ। ਜੇ ਉਹ ਚਾਹੁਣ, ਤਾਂ ਉਹ ਆਪਣੇ ਸਾਰੇ ਸਕੁਐਡ ਮੈਂਬਰਾਂ ਨੂੰ ਬਰਕਰਾਰ ਰੱਖ ਸਕਦੀਆਂ ਹਨ, ਪਰ ਉਹ ਰਾਈਟ ਟੂ ਮੈਚ ਕਾਰਡ ਦੀ ਵਰਤੋਂ ਕਰ ਸਕਦੀਆਂ ਹਨ।

Read More: IND ਬਨਾਮ NZ: ਅਭਿਸ਼ੇਕ ਸ਼ਰਮਾ ਦਾ ਤੂਫ਼ਾਨੀ ਸੈਂਕੜਾ, ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ

ਵਿਦੇਸ਼

Scroll to Top