NTA Exam Calendar

NTA Exam Calendar: ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਪ੍ਰੀਖਿਆ ਕੈਲੰਡਰ ‘ਚ ਬਦਲਾਅ

ਦੇਸ਼, 26 ਅਕਤੂਬਰ 2026: NTA Exam Calendar: ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਦਸੰਬਰ 2026 ਤੋਂ ਬਾਅਦ ਹੋਣ ਵਾਲੀਆਂ ਕਈ ਰਾਸ਼ਟਰੀ ਪੱਧਰ ਦੀਆਂ ਪ੍ਰੀਖਿਆਵਾਂ ਲਈ ਕੈਲੰਡਰ ਨੂੰ ਸੋਧਿਆ ਹੈ। ਨਵੇਂ ਸ਼ਡਿਊਲ ‘ਚ JEE ਮੇਨ 2027 ਸੈਸ਼ਨ 1, UGC NET ਦਸੰਬਰ 2026, ਸੰਯੁਕਤ CSIR UGC NET, ਅਤੇ CUET PG 2027 ਦੀਆਂ ਤਾਰੀਖ਼ਾਂ ‘ਚ ਬਦਲਾਅ ਸ਼ਾਮਲ ਹਨ। ਕੈਲੰਡਰ ‘ਚ JEE ਮੇਨ ਸੈਸ਼ਨ 2 ਦੀਆਂ ਤਾਰੀਖ਼ਾਂ ਵੀ ਸ਼ਾਮਲ ਹਨ, ਜੋ ਅਪ੍ਰੈਲ 2027 ਲਈ ਨਿਰਧਾਰਤ ਹਨ।

NTA Exam Calendar

ਸੋਧੇ ਹੋਏ ਸ਼ਡਿਊਲ ਦੇ ਅਨੁਸਾਰ, JEE ਮੇਨ ਸੈਸ਼ਨ 1 20 ਤੋਂ 24 ਜਨਵਰੀ ਅਤੇ 28 ਜਨਵਰੀ, 2027 ਤੱਕ ਹੋਵੇਗਾ। UGC NET ਪ੍ਰੀਖਿਆ ਦਸੰਬਰ ‘ਚ ਛੇ ਦਿਨਾਂ ਵਿੱਚ ਹੋਵੇਗੀ, ਅਤੇ CSIR UGC NET ਪ੍ਰੀਖਿਆ ਤਿੰਨ ਦਿਨਾਂ ‘ਚ ਹੋਵੇਗੀ। NTA ਮੁਤਾਬਕ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਨਵੇਂ ਸ਼ਡਿਊਲ ਦੇ ਅਨੁਸਾਰ ਪ੍ਰੀਖਿਆਵਾਂ ਦੀ ਤਿਆਰੀ ਕਰਨ ਅਤੇ ਤਾਰੀਖ਼ਾਂ ਲਈ ਅਧਿਕਾਰਤ ਨੋਟੀਫਿਕੇਸ਼ਨ ਦੀ ਜਾਂਚ ਕਰਦੇ ਰਹਿਣ।

Read More: ਦਿੱਲੀ ‘ਚ ਭਾਜਪਾ ਵੱਲੋਂ ਮਲਿਕਾਰਜੁਨ ਖੜਗੇ ਖਿਲਾਫ਼ ਵਿਰੋਧ ਪ੍ਰਦਰਸ਼ਨ, PM ਮੋਦੀ ਬਾਰੇ ਟਿੱਪਣੀ ‘ਤੇ ਭਖਿਆ ਮਾਹੌਲ

ਵਿਦੇਸ਼

Scroll to Top