AFG ਬਨਾਮ BAN

AFG ਬਨਾਮ BAN: ਤਿਕੋਣੀ ਸੀਰੀਜ਼ ਦੇ ਫਾਈਨਲ ਲਈ ਬੰਗਲਾਦੇਸ਼ ਨੂੰ ਅਫਗਾਨਿਸਤਾਨ ਖ਼ਿਲਾਫ ਜਿੱਤ ਲਾਜ਼ਮੀ

ਸਪੋਰਟਸ, 21 ਅਕਤੂਬਰ 2026: AFG ਬਨਾਮ BAN: ਜ਼ਿੰਬਾਬਵੇ ਸਮੇਤ ਤਿੰਨ ਦੇਸ਼ਾਂ ਦੀ ਵਨਡੇ ਤਿਕੋਣੀ ਸੀਰੀਜ਼ ਦੇ ਆਖਰੀ ਰਾਊਂਡ-ਰੌਬਿਨ ਮੈਚ’ਚ, ਬੰਗਲਾਦੇਸ਼ ਦੇ ਕਪਤਾਨ ਤੌਹੀਦ ਹਰੀਦੋਏ ਨੇ ਟਾਸ ਜਿੱਤ ਕੇ ਅਫਗਾਨਿਸਤਾਨ ਵਿਰੁੱਧ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਫਾਈਨਲ ‘ਚ ਪਹੁੰਚਣ ਲਈ ਬੰਗਲਾਦੇਸ਼ ਨੂੰ ਅਫਗਾਨਿਸਤਾਨ ਨੂੰ ਘੱਟੋ-ਘੱਟ 41 ਦੌੜਾਂ ਨਾਲ ਹਰਾਉਣਾ ਪਵੇਗਾ, ਹਾਲਾਂਕਿ ਤਿੰਨਾਂ ਟੀਮਾਂ ਕੋਲ ਅਜੇ ਵੀ ਖਿਤਾਬੀ ਮੁਕਾਬਲੇ (ਫਾਈਨਲ) ਲਈ ਕੁਆਲੀਫਾਈ ਕਰਨ ਦਾ ਮੌਕਾ ਹੈ।

ਬੰਗਲਾਦੇਸ਼ ਨੇ ਫਿੰਗਰ-ਸਪਿਨਰ ਅਲਿਸ ਅਲ ਇਸਲਾਮ ਨੂੰ ਵਨਡੇ ਕ੍ਰਿਕਟ ‘ਚ ਡੈਬਿਊ (ਪਹਿਲੀ ਵਾਰ ਖੇਡਣ) ਦਾ ਮੌਕਾ ਦਿੱਤਾ। ਇਸ ਦੇ ਨਾਲ ਹੀ, ਮੇਹਦੀ ਹਸਨ ਮਿਰਾਜ਼ ਵਾਇਰਲ ਬੁਖਾਰ ਤੋਂ ਉਭਰ ਕੇ ਵਾਪਸ ਪਰਤੇ ਹਨ,ਅਤੇ ਪਰਵੇਜ਼ ਹੁਸੈਨ ਇਮੋਨ ਨੂੰ ਵਿਕਟਕੀਪਰ ਵਜੋਂ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਬੰਗਲਾਦੇਸ਼ ਨੇ ਰਿਸ਼ਾਦ ਹੁਸੈਨ, ਮੋਸਾਦੇਕ ਹੁਸੈਨ ਅਤੇ ਨੁਰੁਲ ਹਸਨ ਨੂੰ ਟੀਮ ਤੋਂ ਬਾਹਰ ਰੱਖਿਆ ਹੈ।

ਦੂਜੇ ਪਾਸੇ, ਅਫਗਾਨਿਸਤਾਨ ਨੇ ਆਪਣੇ ਤੇਜ਼ ਗੇਂਦਬਾਜ਼ਾਂ ‘ਚ ਬਦਲਾਅ ਕੀਤਾ ਹੈ,ਉਨ੍ਹਾਂ ਨੇ ਫਜ਼ਲਹੱਕ ਫਾਰੂਕੀ ਅਤੇ ਜ਼ਿਆਉਰ ਰਹਿਮਾਨ ਨੂੰ ਆਰਾਮ ਦਿੱਤਾ ਹੈ, ਜਦਕਿ ਯਾਮੀਨ ਅਹਿਮਦਜ਼ਈ ਅਤੇ ਬਿਲਾਲ ਸਾਮੀ ਨੂੰ ਟੀਮ ‘ਚ ਸ਼ਾਮਲ ਕੀਤਾ ਹੈ।

ਸਾਲ 1990 ਤੋਂ ਲੈ ਕੇ ਹੁਣ ਤੱਕ, ਸ਼ਾਰਜਾਹ ‘ਚ ਖੇਡੇ ਗਏ ਅੱਠ ਮੈਚਾਂ ‘ਚੋਂ ਬੰਗਲਾਦੇਸ਼ ਸਿਰਫ਼ ਇੱਕ ਹੀ ਜਿੱਤ ਸਕਿਆ ਹੈ। ਇਹ ਜਿੱਤ 2024 ‘ਚ ਅਫਗਾਨਿਸਤਾਨ ਵਿਰੁੱਧ ਮਿਲੀ ਸੀ, ਉਸ ਲੜੀ ‘ਚ ਜਿਸਨੂੰ ਬੰਗਲਾਦੇਸ਼ 1-2 ਨਾਲ ਹਾਰ ਗਿਆ ਸੀ।

Read More: AUS ਬਨਾਮ SA: ਦੂਜੇ ਟੈਸਟ ‘ਚ ਆਸਟ੍ਰੇਲੀਆ ਦੀ ਪਹਿਲੀ ਪਾਰੀ 99 ਦੌੜਾਂ ‘ਤੇ ਢੇਰ, ਮਾਰਕੋ ਯਾਨਸਨ ਨੇ ਝਟਕੇ 5 ਵਿਕਟ

ਵਿਦੇਸ਼

Scroll to Top