UHBVN

UHBVN ਭਲਕੇ ਪੰਚਕੂਲਾ ਦੇ ਬਿਜਲੀ ਉਪਭੋਗਤਾਵਾਂ ਦੀ ਸ਼ਿਕਾਇਤਾਂ ਦੀ ਕਰੇਗੀ ਸੁਣਵਾਈ

ਸੰਗਰੂਰ, 20 ਅਕਤੂਬਰ 2026: ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਉਪਭੋਗਤਾਵਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਉਪਲਬਧ ਕਰਵਾਉਣ ਲਈ ਵਚਨਬੱਧ ਹੈ। ਉਪਭੋਗਤਾਵਾਂ ਦੀਆਂ ਸਮੱਸਿਆਵਾਂ ਦੇ ਤੁਰੰਤ ਹੱਲ ਲਈ ਨਿਗਮ ਵੱਲੋਂ ਕਈ ਅਭਿਲਾਸ਼ੀ ਪ੍ਰੋਗਰਾਮ ਚਲਾਏ ਜਾ ਰਹੇ ਹਨ। ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਸਰਕਲ ਫੋਰਮ ਪੰਚਕੂਲਾ ਦੇ ਉਪਭੋਗਤਾ ਸ਼ਿਕਾਇਤ ਨਿਵਾਰਨ ਮੰਚ ਦੇ ਚੇਅਰਮੈਨ ਅਤੇ ਮੈਂਬਰ ਮੰਚ ਦੀ ਕਾਰਵਾਈ 21 ਅਕਤੂਬਰ, 2026 (ਬੁੱਧਵਾਰ) ਨੂੰ ਸਵੇਰੇ 11:30 ਵਜੇ ਤੋਂ ਨਿਗਰਾਨ ਇੰਜੀਨੀਅਰ, ਪੰਚਕੂਲਾ ਦੇ ਦਫ਼ਤਰ, ਐਸ.ਸੀ.ਓ. ਨੰਬਰ – 96 ਪਹਿਲੀ ਮੰਜਿਲ, ਸੈਕਟਰ-5, ਪੰਚਕੂਲਾ ਵਿਖੇ ਕਰਨਗੇ। ਇਸ ਦੌਰਾਨ ਸਿਰਫ਼ ਪੰਚਕੂਲਾ ਜ਼ਿਲ੍ਹੇ ਦੇ ਉਪਭੋਗਤਾਵਾਂ ਨਾਲ ਸੰਬੰਧਿਤ ਸ਼ਿਕਾਇਤਾਂ ਦੀ ਸੁਣਵਾਈ ਕੀਤੀ ਜਾਵੇਗੀ।

ਨਿਗਮ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਚ ਦੇ ਮੈਂਬਰ, ਪੰਚਕੂਲਾ ਜ਼ਿਲ੍ਹੇ ਦੇ ਉਪਭੋਗਤਾਵਾਂ ਦੀਆਂ ਸਾਰੀਆਂ ਕਿਸਮਾਂ ਦੀਆਂ ਸਮੱਸਿਆਵਾਂ ਦੀ ਸੁਣਵਾਈ ਕਰਨਗੇ, ਜਿਨ੍ਹਾਂ ‘ਚ ਮੁੱਖ ਤੌਰ ‘ਤੇ ਬਿਲਿੰਗ, ਵੋਲਟੇਜ, ਮੀਟਰਿੰਗ ਨਾਲ ਸੰਬੰਧਿਤ ਸ਼ਿਕਾਇਤਾਂ, ਕੁਨੈਕਸ਼ਨ ਕੱਟਣ ਅਤੇ ਜੋੜਨ, ਬਿਜਲੀ ਸਪਲਾਈ ਵਿੱਚ ਰੁਕਾਵਟਾਂ, ਕਾਰਜਕੁਸ਼ਲਤਾ, ਸੁਰੱਖਿਆ, ਭਰੋਸੇਯੋਗਤਾ ਵਿੱਚ ਕਮੀ ਅਤੇ ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਹੁਕਮਾਂ ਦੀ ਉਲੰਘਣਾ ਆਦਿ ਸ਼ਾਮਲ ਹਨ।

ਫਿਲਹਾਲ, ਮੰਚ ਵੱਲੋਂ ਬਿਜਲੀ ਐਕਟ ਦੀ ਧਾਰਾ 126 ਅਤੇ ਧਾਰਾ 135 ਤੋਂ 139 ਦੇ ਅਧੀਨ ਬਿਜਲੀ ਚੋਰੀ ਅਤੇ ਬਿਜਲੀ ਦੀ ਅਣਅਧਿਕਾਰਤ ਵਰਤੋਂ ਦੇ ਮਾਮਲਿਆਂ ‘ਚ ਜੁਰਮਾਨੇ ਅਤੇ ਧਾਰਾ 161 ਦੇ ਅਧੀਨ ਜਾਂਚ ਅਤੇ ਹਾਦਸਿਆਂ ਨਾਲ ਸੰਬੰਧਿਤ ਮਾਮਲਿਆਂ ਦੀ ਸੁਣਵਾਈ ਨਹੀਂ ਕੀਤੀ ਜਾਵੇਗੀ। ਸਾਰੇ ਉਪਭੋਗਤਾਵਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੀਆਂ ਸ਼ਿਕਾਇਤਾਂ ਦੇ ਹੱਲ ਲਈ ਇਸ ਮੌਕੇ ਦਾ ਲਾਭ ਉਠਾਉਣ।

Read More: CM ਨਾਇਬ ਸੈਣੀ 23 ਅਕਤੂਬਰ ਨੂੰ ਤੀਜੇ ਸੂਰਜਕੁੰਡ ਦੀਵਾਲੀ ਮੇਲੇ ਦਾ ਕਰਨਗੇ ਉਦਘਾਟਨ

ਵਿਦੇਸ਼

Scroll to Top