ਮੋਹਾਲੀ, 19 ਅਕਤੂਬਰ 2026: ਮੋਹਾਲੀ ਪੁਲਿਸ ਨੇ ਜ਼ੀਰਕਪੁਰ ਦੇ ਬਿਲਡਰ ਦੇ ਘਰ ਦੇ ਬਾਹਰ ਗੋਲੀਆਂ ਚਲਾਉਣ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਅਰਸ਼ ਪੰਡਿਤ (ਪੁਲਿਸ ਮੁਤਾਬਕ ਲਾਰੈਂਸ ਬਿਸ਼ਨੋਈ ਗੈਂਗ) ਦੇ ਤਿੰਨ ਸ਼ੂਟਰਾਂ ਨੂੰ 4 ਦਿਨਾਂ ਦੇ ਅੰਦਰ ਟਰੇਸ ਕਰਕੇ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਕੋਲੋਂ 01 ਆਧੁਨਿਕ ਪਿਸਤੌਲ 9MM ਅਤੇ ਵਾਰਦਾਤ ‘ਚ ਵਰਤੀ ਗਈ ਸਵਿਫਟ ਕਾਰ ਬਰਾਮਦ ਕੀਤੀ ਹੈ।
ਇਸ ਕਾਰਵਾਈ ‘ਚ ਵਰੁਣ ਸ਼ਰਮਾ, ਆਈ.ਪੀ.ਐੱਸ. ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐੱਸ.ਏ.ਐੱਸ. ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੋਹਾਲੀ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਵੱਡੀ ਕਾਮਯਾਬੀ ਮਿਲੀ ਹੈ। ਇਹ ਕਾਰਵਾਈ ਸੰਦੀਪ ਜਿੰਦਲ ਪੀ.ਪੀ.ਐੱਸ. ਕਪਤਾਨ ਪੁਲਿਸ (ਇਨਵੈਸਟੀਗੇਸ਼ਨ), ਅਕਸ਼ਦੀਪ ਸਿੰਘ ਪੀ.ਪੀ.ਐੱਸ. ਕਪਤਾਨ ਪੁਲਿਸ (ਆਪਰੇਸ਼ਨ), ਰਾਜਨਕਮਿੰਦਰ ਸਿੰਘ, ਉਪ ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਦੀ ਨਿਗਰਾਨੀ ਹੇਠ ਇੰਸਪੈਕਟਰ ਸਿੰਘ ਬਾਜਵਾ ਇੰਚਾਰਜ ਸੀ.ਆਈ.ਏ. ਸਟਾਫ਼ ਖਰੜ ਅਤੇ ਇੰਸ. ਹਰਚਿੰਦਰ ਸਿੰਘ ਇੰਚਾਰਜ ਆਪਰੇਸ਼ਨ ਸੈੱਲ ਮੋਹਾਲੀ ਦੀਆਂ ਟੀਮਾਂ ਵੱਲੋਂ ਕੀਤੀ ਗਈ ਹੈ।
ਆਈ.ਪੀ.ਐੱਸ. ਵਰੁਣ ਸ਼ਰਮਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 14 ਅਕਤੂਬਰ 2026 ਨੂੰ ਰਾਤ ਕਰੀਬ 2:17 ਵਜੇ, ਅਣਪਛਾਤੇ ਵਿਅਕਤੀਆਂ ਵੱਲੋਂ ਸਵਿਫਟ ਕਾਰ ‘ਚ ਸਵਾਰ ਹੋ ਕੇ ਰਾਮ ਕੁਮਾਰ ਪੁੱਤਰ ਸੁਖਜੀਤ ਸਿੰਘ, ਵਾਸੀ ਮਕਾਨ ਨੰਬਰ 105, ਵਾਰਡ ਨੰਬਰ 31, ਬਲਟਾਣਾ, ਬਾਬਾ ਜ਼ੀਰਕਪੁਰ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ। ਪੁਲਿਸ ਮੁਤਾਬਕ ਮੁਲਜ਼ਮਾਂ ਵੱਲੋਂ ਕਰੀਬ 8 ਰਾਊਂਡ ਫਾਇਰ ਕੀਤੇ ਗਏ ਸਨ, ਰਾਮ ਕੁਮਾਰ ਪ੍ਰਾਪਰਟੀ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ।
ਪੁਲਿਸ ਮੁਤਾਬਕ ਵਾਰਦਾਤ ਤੋਂ ਬਾਅਦ ਪੀੜਤ ਨੂੰ ਅਰਸ਼ ਪੰਡਿਤ ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਕਹਿਣ ‘ਤੇ ਧਮਕੀ ਭਰੀ ਫਿਰੌਤੀ ਸਬੰਧੀ ਕਾਲ ਕੀਤੀ ਸੀ। ਜਿਸ ਸਬੰਧੀ ਮੁਕੱਦਮਾ ਨੰਬਰ 581 ਮਿਤੀ 14/10/2026 ਅ/ਧ 308(2), 351(3) BNS, 25/27-54-59 Arms Act ਥਾਣਾ ਜ਼ੀਰਕਪੁਰ ਦਰਜ ਰਜਿਸਟਰ ਕੀਤਾ ਗਿਆ। ਜੋ ਉਕਤ ਵਾਰਦਾਤ ਨੂੰ ਟਰੇਸ ਕਰਨ ਲਈ ਸੀ.ਆਈ.ਏ. ਸਟਾਫ਼ ਮੋਹਾਲੀ ਅਤੇ ਆਪਰੇਸ਼ਨ ਸੈੱਲ ਮੋਹਾਲੀ ਦੀਆਂ ਟੀਮਾਂ ਬਣਾਈਆਂ ਗਈਆਂ, ਜੋ ਟੀਮਾਂ ਵੱਲੋਂ ਆਪਸੀ ਤਾਲਮੇਲ ਨਾਲ ਕੀਤੀ ਕਾਰਵਾਈ ਦੌਰਾਨ ਤਿੰਨ ਮੁਲਜ਼ਮਾਂ ਨੂੰ ਚਾਰ ਦਿਨਾਂ ਦੇ ਅੰਦਰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਵੱਲੋਂ ਮੁਲਜ਼ਮਾਂ ਦੇ ਗੈਂਗ ਨਾਲ ਸਬੰਧਾਂ, ਵਾਰਦਾਤ ‘ਚ ਉਨ੍ਹਾਂ ਦੀ ਭੂਮਿਕਾ ਅਤੇ ਹੋਰ ਸੰਭਾਵਿਤ ਸਾਥੀਆਂ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਮੁਲਜਮਾਂ ‘ਚ ਗੁਰਪ੍ਰੀਤ ਸਿੰਘ ਉਰਫ਼ ਗੋਪੀ, ਪੁੱਤਰ ਦਲਬੀਰ ਸਿੰਘ, ਵਾਸੀ ਪਿੰਡ ਅਜਨਾਲਾ ਚੱਕ, ਬਾਬਾ ਗੁਰਾਇਆ, ਜ਼ਿਲ੍ਹਾ ਜਲੰਧਰ, ਉਮਰ 32 ਸਾਲ, ਦੇਸੀ ਪਿਸਤੌਲ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ, ਜੋ ਤਰਖਾਣਵੀਂ ਕਰਦਾ ਹੈ ਅਤੇ ਬਾਰ੍ਹਵੀਂ ਪਾਸ ਹੈ।
ਦੂਜਾ, ਮਨਰਾਜ ਸਿੰਘ ਉਰਫ਼ ਮੰਨਾ, ਪੁੱਤਰ ਤਰਨਜੀਤ ਸਿੰਘ, ਵਾਸੀ ਪਿੰਡ ਗੁੱਜਰ, ਬਾਬਾ ਗੁਰਾਇਆ, ਜ਼ਿਲ੍ਹਾ ਜਲੰਧਰ, ਉਮਰ 21 ਸਾਲ, ਦੇਸੀ ਪਿਸਤੌਲ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ, ਦੇਸੀ ਬਾਰ੍ਹਵੀਂ ਪਾਸ ਹੈ ਜੋ ਹਾਲ ਹੀ ‘ਚ ਕੈਨੇਡਾ ਤੋਂ ਵਾਪਸ ਆਇਆ ਹੈ।
ਤੀਜਾ, ਰਾਜਵੀਰ ਸਿੰਘ, ਪੁੱਤਰ ਅਮਰਜੀਤ ਸਿੰਘ, ਵਾਸੀ ਚੱਕ ਦੇਸਰਾਜ, ਜ਼ਿਲ੍ਹਾ ਜਲੰਧਰ, ਉਮਰ 18 ਸਾਲ, ਦੇਸੀ ਪਿਸਤੌਲ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ, ਦੇਸੀ ਬਾਰ੍ਹਵੀਂ ਪਾਸ ਹੈ ਜੋ ਕੋਈ ਕੰਮ ਕਾਰ ਨਹੀਂ ਕਰਦਾ ਵਿਹਲਾ ਹੈ।
ਪੁਲਿਸ ਕਾਰਵਾਈ ਦੌਰਾਨ ਬਰਾਮਦਗੀ
1. ਇੱਕ ਬੇਰੇਟਾ ਪਿਸਤੌਲ 9MM
2. ਵਾਰਦਾਤ ਵਿੱਚ ਵਰਤੀ ਗਈ ਸਵਿਫਟ ਕਾਰ, ਰਜਿਸਟ੍ਰੇਸ਼ਨ ਨੰਬਰ CH04K-0214
3. ਇੱਕ ਮੋਬਾਈਲ ਫੋਨ, ਜਿਸ ਦੀ ਵਰਤੋਂ ਵਾਰਦਾਤ ਦੌਰਾਨ ਘਰ ਦੇ ਬਾਹਰ ਗੋਲੀਬਾਰੀ ਦੀ ਲਾਈਵ ਵੀਡੀਓ ਬਣਾਉਣ ਲਈ ਕੀਤੀ ਗਈ ਸੀ।
Read More ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ SGPC ਪ੍ਰਧਾਨ ਵੱਲੋਂ ਬਲਵੰਤ ਰਾਜੋਆਣਾ ਨਾਲ ਮੁਲਾਕਾਤ




