ਜੈਪੁਰ, 14 ਅਕਤੂਬਰ 2026: ਜਰਮਨੀ ਦੇ ਫ੍ਰੈਂਕਫਰਟ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਇੱਕ ਉਡਾਣ ਨੂੰ ਬੰਬ ਦੀ ਧਮਕੀ ਮਿਲੀ। ਸੁਰੱਖਿਆ ਕਾਰਨਾਂ ਕਰਕੇ, ਉਡਾਣ ਨੂੰ ਜੈਪੁਰ ਹਵਾਈ ਅੱਡੇ ਵੱਲ ਡਾਇਵਰਟ ਦਿੱਤਾ ਗਿਆ, ਜਿੱਥੇ ਜਹਾਜ਼ ਐਮਰਜੈਂਸੀ ਲੈਂਡਿੰਗ ਕੀਤੀ ਗਈ। ਜਹਾਜ਼ ਦੀ ਇਸ ਸਮੇਂ ਪੂਰੀ ਜਾਂਚ ਕੀਤੀ ਜਾ ਰਹੀ ਹੈ।
ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਬੁੱਧਵਾਰ ਸਵੇਰੇ ਫ੍ਰੈਂਕਫਰਟ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਉਡਾਣ ਨੂੰ ਬੰਬ ਦੀ ਧਮਕੀ ਤੋਂ ਬਾਅਦ ਜੈਪੁਰ ਵੱਲ ਮੋੜ ਦਿੱਤਾ ਗਿਆ। ਫਲਾਈਟ AI2030, ਇੱਕ ਬੋਇੰਗ 787-9 ਜਹਾਜ਼, ਨੇ ਜੈਪੁਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕੀਤੀ ਅਤੇ ਸੁਰੱਖਿਆ ਜਾਂਚ ਲਈ ਆਈਸੋਲੇਸ਼ਨ ਬੇ ‘ਚ ਲਿਜਾਇਆ ਗਿਆ।
ਮਾਲਵੀਆ ਨਗਰ ਦੇ ਸਹਾਇਕ ਪੁਲਿਸ ਕਮਿਸ਼ਨਰ ਸ਼ਿਵ ਦਿਆਲ ਨੇ ਕਿਹਾ ਕਿ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਬੰਬ ਦੀ ਧਮਕੀ ਤੋਂ ਬਾਅਦ ਫ੍ਰੈਂਕਫਰਟ-ਦਿੱਲੀ ਉਡਾਣ ਦੀ ਐਮਰਜੈਂਸੀ ਲੈਂਡਿੰਗ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਉਡਾਣ ‘ਚ ਲਗਭਗ 300 ਯਾਤਰੀ ਸਵਾਰ ਸਨ।
ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ, ਫ੍ਰੈਂਕਫਰਟ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਉਡਾਣ AI2030 ਨੂੰ ਸੰਭਾਵੀ ਹਾਈਜੈਕਿੰਗ ਸੰਬੰਧੀ ਸੁਰੱਖਿਆ ਚੇਤਾਵਨੀ ਤੋਂ ਬਾਅਦ ਜੈਪੁਰ ਵੱਲ ਮੋੜ ਦਿੱਤਾ ਗਿਆ। ਜਹਾਜ਼ ਜੈਪੁਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੁਰੱਖਿਅਤ ਉਤਰਿਆ ਅਤੇ ਸੁਰੱਖਿਆ ਜਾਂਚ ਲਈ ਲਿਜਾਇਆ ਗਿਆ। ਚੇਤਾਵਨੀ ਦੀ ਜਾਂਚ ਜਾਰੀ ਹੈ।
ਪਾਇਲਟ ਨੇ ਹਾਈਜੈਕ ਕੋਡ ਦਬਾਇਆ
ਨਿਊਜ਼ ਏਜੰਸੀ ਪੀਟੀਆਈ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਪਾਇਲਟ ਨੇ ਹਾਈਜੈਕ ਅਲਰਟ ਕੋਡ ਦੀ ਵਰਤੋਂ ਕੀਤੀ। ਮੁੱਢਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਪਾਇਲਟ ਨੇ ‘ਸਕੁਆਕ ਕੋਡ 7500’ ਦਬਾਇਆ, ਜੋ ਕਿ ਹਾਈਜੈਕਿੰਗ ਜਾਂ ਗੈਰ-ਕਾਨੂੰਨੀ ਦਖਲਅੰਦਾਜ਼ੀ ਨੂੰ ਦਰਸਾਉਂਦਾ ਕੋਡ ਹੈ, ਜਦੋਂ ਜਹਾਜ਼ ਮੁੰਬਈ ਫਲਾਈਟ ਇਨਫਰਮੇਸ਼ਨ ਰੀਜਨ (ਐਫਆਈਆਰ) ‘ਚ ਸੀ।
Read More: ਤਿਉਹਾਰਾਂ ‘ਤੇ ਲੱਖਾਂ ਰੇਲਵੇ ਕਰਮਚਾਰੀਆਂ ਨੂੰ ਸੌਗਾਤ, ਕੇਂਦਰੀ ਕੈਬਿਨਟ ਬੋਨਸ ‘ਤੇ ਲਗਾਏਗੀ ਮੋਹਰ !




