ਸਵਪਨ ਸ਼ਰਮਾ ਨੂੰ ਸੰਮਨ

ਕਥਿਤ ਜਾਅਲੀ ਫੋਰੈਂਸਿਕ ਰਿਪੋਰਟ ਮਾਮਲੇ ‘ਚ ED ਵੱਲੋਂ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਸੰਮਨ ਜਾਰੀ

ਪੰਜਾਬ, 12 ਅਕਤੂਬਰ 2026: ਪੰਜਾਬ ‘ਚ ਕਥਿਤ ਜਾਅਲੀ ਫੋਰੈਂਸਿਕ ਰਿਪੋਰਟ ਨਾਲ ਸਬੰਧਤ ਕੇਸ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਐਂਟਰੀ ਹੋਈ ਹੈ। ਈਡੀ ਨੇ 19 ਅਕਤੂਬਰ, 2026 ਨੂੰ ਲੁਧਿਆਣਾ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ, ਆਈਪੀਐਸ, ਅਤੇ ਹੋਰ ਸਬੰਧਤ ਵਿਅਕਤੀਆਂ ਨੂੰ ਚੰਡੀਗੜ੍ਹ ਸਥਿਤ ਆਪਣੇ ਦਫ਼ਤਰ ‘ਚ ਤਲਬ ਕੀਤਾ ਹੈ। ਜਾਂਚ ਕਥਿਤ ਜਾਅਲੀ ਫੋਰੈਂਸਿਕ ਰਿਪੋਰਟ ਦੀ ਤਿਆਰੀ, ਇਸਦੀ ਕਥਿਤ ਹੇਰਾਫੇਰੀ ਅਤੇ ਇਸ ‘ਚ ਸ਼ਾਮਲ ਲੋਕਾਂ ਦੀ ਭੂਮਿਕਾ ਦੀ ਜਾਂਚ ਕਰੇਗੀ।

ਇਹ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਵਿਰੁੱਧ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਕਥਿਤ ਤੌਰ ‘ਤੇ ਗਲਤ ਜਾਣਕਾਰੀ ਪ੍ਰਦਾਨ ਕਰਨ ਦੇ ਦੋਸ਼ਾਂ ਨਾਲ ਵੀ ਸਬੰਧਤ ਹੈ। ਇਹ ਮਾਮਲਾ ਇੰਟਰਨੈੱਟ ਮੀਡੀਆ ‘ਤੇ ਘੁੰਮ ਰਹੇ ਇੱਕ ਵੀਡੀਓ ਨਾਲ ਸਬੰਧਤ ਹੈ। ਵੀਡੀਓ ‘ਚ ਕਥਿਤ ਤੌਰ ‘ਤੇ ਸਿੱਖ ਗੁਰੂਆਂ ਦੀਆਂ ਤਸਵੀਰਾਂ ‘ਤੇ ਸ਼ਰਾਬ ਪਾਈ ਜਾਣੀ ਅਤੇ ਭਿੰਡਰਾਂਵਾਲੇ ਦੀ ਤਸਵੀਰ ਦੀ ਬੇਅਦਬੀ ਦੇ ਦਾਅਵਿਆਂ ਨਾਲ ਸਬੰਧਿਤ ਸੀ।

ਇਸ ਵੀਡੀਓ ਨੇ ਵਿਵਾਦ ਪੈਦਾ ਕਰ ਦਿੱਤਾ ਸੀ, ਜਿਸ ਨਾਲ ਜਾਂਚ ਅਤੇ ਫੋਰੈਂਸਿਕ ਰਿਪੋਰਟ ਦੀ ਪ੍ਰਮਾਣਿਕਤਾ ‘ਤੇ ਸਵਾਲ ਖੜ੍ਹੇ ਹੋਏ। ਇਸ ਮਾਮਲੇ ‘ਚ ਅਰੁਣ ਮਹਿੰਦਰੂ ਅਤੇ ਅੰਕਿਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹੁਣ, ਈਡੀ ਵੱਲੋਂ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਅਤੇ ਹੋਰਾਂ ਨੂੰ ਸੰਮਨ ਜਾਰੀ ਕਰਨ ਨਾਲ, ਜਾਂਚ ਦਾ ਦਾਇਰਾ ਵਧਣ ਦੀ ਸੰਭਾਵਨਾ ਹੈ।

Read More: ਅੰਮ੍ਰਿਤਸਰ ‘ਚ ASI ‘ਤੇ ਗੋ.ਲੀ ਚਲਾਉਣ ਦੇ ਮਾਮਲੇ ‘ਚ ਮੁਲਜ਼ਮ ਦਾ ਪੁਲਿਸ ਐਨਕਾਊਂਟਰ

ਵਿਦੇਸ਼

Scroll to Top