ਜਲੰਧਰ, 6 ਅਕਤੂਬਰ 2026: ਪੰਜਾਬ ਦੇ ਜਲੰਧਰ-ਅੰਮ੍ਰਿਤਸਰ ਹਾਈਵੇਅ ‘ਤੇ ਸੁੱਚੀ ਪਿੰਡ ਨੇੜੇ ਇੰਡੀਅਨ ਆਇਲ ਡਿਪੂ ਕੋਲ ਪੰਜਾਬੀ ਗਾਇਕ ਬੂਟਾ ਮੁਹੰਮਦ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਪੰਜਾਬੀ ਗਾਇਕ ਦੀ ਕਾਰ ਦੀ ਟੱਕਰ ਟਰਾਲੇ ਨਾਲ ਹੋ ਗਈ। ਖੁਸ਼ਕਿਸਮਤੀ ਨਾਲ, ਕਾਰ ‘ਚ ਸਵਾਰ ਪਰਿਵਾਰ ਵਾਲ-ਵਾਲ ਬਚ ਗਿਆ।

ਸੜਕ ਹਾਦਸੇ ਦੀ ਸੂਚਨਾ ਮਿਲਦੇ ਹੀ ਰਾਮ ਮੰਦਰ ਥਾਣੇ ਦੇ ਏਐਸਆਈ ਸੁਰਜੀਤ ਸਿੰਘ ਮੌਕੇ ‘ਤੇ ਪਹੁੰਚੇ। ਏਐਸਆਈ ਨੇ ਦੱਸਿਆ ਕਿ ਦੋਵੇਂ ਵਾਹਨਾਂ ਨੂੰ ਕਬਜ਼ੇ ‘ਚ ਲੈ ਲਿਆ ਹੈ ਅਤੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ।
Read More: CBI ਜਾਂਚ ਦੇ ਖ਼ਿਲਾਫ ਸੁਪਰੀਮ ਕੋਰਟ ‘ਚ ਪਹੁੰਚੀ ਪੰਜਾਬ ਸਰਕਾਰ, ਜਾਣੋ ਪੂਰਾ ਮਾਮਲਾ




