2 ਅਕਤੂਬਰ 2026: ਦਿੱਲੀ (delhi) ਵਿੱਚ ਖੱਬੇ ਪੱਖੀ, ਆਪ ਅਤੇ ਵਿਦਿਆਰਥੀ ਯੂਨੀਅਨਾਂ ਨੇ ਸ਼ੁੱਕਰਵਾਰ ਨੂੰ SIR ਪ੍ਰਕਿਰਿਆ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਦਾ ਸੱਦਾ ਦਿੱਤਾ। ਆਪ ਆਗੂ ਸੌਰਭ ਭਾਰਦਵਾਜ ਨੂੰ ਜੰਤਰ-ਮੰਤਰ ਪਹੁੰਚਦੇ ਹੀ ਹਿਰਾਸਤ ਵਿੱਚ ਲੈ ਲਿਆ ਗਿਆ। AISA (ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ), RJD ਸੰਸਦ ਮੈਂਬਰ ਮਨੋਜ ਝਾਅ, ਅਤੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਜਨਤਾ ਨੂੰ ਜੰਤਰ-ਮੰਤਰ ‘ਤੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
ਜੰਤਰ-ਮੰਤਰ ‘ਤੇ ਪੁਲਿਸ ਅਤੇ RAF ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਸਾਵਧਾਨੀ ਦੇ ਤੌਰ ‘ਤੇ, ਨੇੜਲੇ 11 ਮੈਟਰੋ ਸਟੇਸ਼ਨਾਂ ਦੇ ਪ੍ਰਵੇਸ਼ ਅਤੇ ਨਿਕਾਸ ਗੇਟਾਂ ਨੂੰ ਅਗਲੇ ਨੋਟਿਸ ਤੱਕ ਬੰਦ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਜਨਪਥ, ਪਟੇਲ ਚੌਕ, ਕੇਂਦਰੀ ਸਕੱਤਰੇਤ, ਰਾਜੀਵ ਚੌਕ, ਸੇਵਾ ਤੀਰਥ, ਮੰਡੀ ਹਾਊਸ ਅਤੇ ਲੋਕ ਕਲਿਆਣ ਮਾਰਗ ਮੈਟਰੋ ਸਟੇਸ਼ਨ ਸ਼ਾਮਲ ਹਨ। ਇਸ ਦੌਰਾਨ, ਕਾਕਰੋਚ ਜਨਤਾ ਪਾਰਟੀ ਅੱਜ ਸ਼ਾਮ 4 ਵਜੇ ਮੁੰਬਈ ਦੇ ਸ਼ਿਵਾਜੀ ਪਾਰਕ ਵਿੱਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਲਈ ਵਿਰੋਧ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਹੈ।
Read More: ਦਿੱਲੀ: ਜੰਤਰ-ਮੰਤਰ ‘ਤੇ ਧਾਰਾ 163 ਲਾਗੂ, ਨਾਅਰਿਆਂ ਭਾਸ਼ਣ ‘ਤੇ ਲੱਗੀ ਪਾਬੰਦੀ




