ਪਟਿਆਲਾ, 01 ਅਕਤੂਬਰ 2026: ਪਟਿਆਲਾ ਦੇ ਪਿੰਡ ਕਰਹਾਲੀ ਵਿਖੇ ਡਾ. ਰਮਨ ਖੰਨਾ ਸਾਹਿਬ, ਡਾਇਰੈਕਟਰ ਆਯੁਰਵੇਦ ਪੰਜਾਬ ਦੀ ਯੋਗ ਅਗਵਾਈ ਅਤੇ ਡਾ. ਮੋਹਨ ਲਾਲ (ਡੀ.ਏ.ਯੂ.ਓ. ਪਟਿਆਲਾ) ਦੇ ਮਾਰਗਦਰਸ਼ਨ ਹੇਠ 10ਵਾਂ ਆਯੂਸ਼ ਸਿਹਤ ਕੈਂਪ ਸਫਲਤਾਪੂਰਵਕ ਕਰਵਾਇਆ ਗਿਆ।
ਇਸ ਮੁਫ਼ਤ ਸਿਹਤ ਕੈਂਪ ਨੂੰ ਲੋਕਾਂ ਵੱਲੋਂ ਭਰਮਾ ਹੁੰਗਾਰਾ ਮਿਲਿਆ, ਜਿੱਥੇ 336 ਮਰੀਜ਼ਾਂ ਨੇ ਮੁਫ਼ਤ ਮੈਡੀਕਲ ਸਲਾਹ ਅਤੇ ਆਯੁਰਵੈਦਿਕ ਦਵਾਈਆਂ ਪ੍ਰਾਪਤ ਕੀਤੀਆਂ। ਇਸਦੇ ਨਾਲ ਹੀ 332 ਮਰੀਜ਼ਾਂ ਨੂੰ ਹੋਮਿਓਪੈਥਿਕ ਸਲਾਹ ਅਤੇ ਦਵਾਈਆਂ ਵੰਡੀਆਂ।

ਇਸ ਕੈਂਪ ‘ਚ ਡਾ. ਯੋਗੇਸ਼ ਭਾਟੀਆ (ਏ.ਐਮ.ਓ.), ਡਾ. ਸਵਿਤਾ ਕੌਂਡਲ (ਏ.ਐਮ.ਓ.), ਡਾ. ਰਜਨੀਤ (ਐਚ.ਐਮ.ਓ.), ਡਾ. ਅਕਵਿੰਦਰ (ਐਚ.ਐਮ.ਓ.), ਸੋਨਾ ਰਾਣੀ (ਉਪਵੈਦ), ਡਾ. ਸੋਨੂੰ (ਉਪਵੈਦ), ਸਾਹਿਲ (ਅਟੈਂਡੈਂਟ) ਅਤੇ ਸਰਿਤਾ ਰਾਣੀ (ਯੋਗਾ ਇੰਸਟ੍ਰਕਟਰ) ਨੇ ਅਹਿਮ ਸੇਵਾਵਾਂ ਪ੍ਰਦਾਨ ਕੀਤੀਆਂ।
Read More: ਪਟਿਆਲਾ ਵਿਖੇ ਆਯੁਰਵੇਦ ਵਿਭਾਗ ਵੱਲੋਂ 7ਵਾਂ ਆਯੂਸ਼ ਹੈਲਥ ਕੈਂਪ ਲਗਾਇਆ




